More

    ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ 5 ਦਸੰਬਰ ਨੂੰ ਕੀਤਾ ਜਾਵੇਗਾ ਪਲੇਸਮੈਂਟ ਕੈਪ ਦਾ ਆਯੋਜਨ

    ਤਰਨਤਾਰਨ 3 ਦਸੰਬਰ (ਗੁਰਪ੍ਰੀਤ ਸਿੰਘ ਕੱਦ ਗਿੱਲ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਬਲਾਕ ਪੱਧਰ ਤੇ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
    ਇਹ ਪਲੇਸਮੈਂਟ ਕੈਂਪ ਲੜੀਵਾਰ ਮਿਤੀ 05 ਦਸੰਬਰ ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਭਿੱਖੀਵਿੰਡ ਵਿਖੇ  ਲਗਾਇਆ ਜਾ ਰਿਹਾ ਹੈ। ਇਹਨਾਂ ਪਲੇਸਮੈਂਟ ਕੈਪਾਂ ਵਿੱਚ SIS Security  ਗਰੁੱਪ, , Agile Herbal ਅਤੇ Dr. ITM CO. ਵੱਲੋ ਭਾਗ ਲਿਆ ਜਾਵੇਗਾ। ਇਹਨ੍ਹਾਂ ਕੈਪਾਂ ਦੋਰਾਨ  ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋ ਵੱਖ-ਵੱਖ ਸਕਿੱਲ ਕੋਰਸਾ ਜਿਵੇ ਕਿ ਡਿਸਟ੍ਰੀਬਿਊਟਰ ਲਾਈਨਮੈਨ, ਜਰਨਲ ਡਿਊਟੀ ਅਸਿਸਟੈਂਟ, ਇਲੈਕਟ੍ਰੀਕਲ ਆਦਿ ਦੀ ਰਜਿਸਟਰੇਸ਼ਨ ਵੀ ਕਰਵਾਈ ਜਾ ਰਹੀ ਹੈ।  ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵੱਲੋ ਪਲੇਸਮੈਂਟ ਕੈਪਾਂ ਵਿੱਚ ਵੱਧ ਤੋ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img