More

    ਜ਼ਿਲ੍ਹਾ ਖੇਤੀਬਾੜੀ ਅਫਸਰ ਡਾ ਗਿੱਲ ਨੇ ਫਸਲਾਂ ਦਾ ਕੀਤਾ ਨਰੀਖਣ 

    ਅੰਮ੍ਰਿਤਸਰ 31 ਦਸੰਬਰ (ਬੁਲੰਦ ਅਵਾਜ਼ ਬਿਊਰੋ) – ਕੈਬਨਿਟ ਖੇਤੀਬਾੜੀ, ਪੰਚਾਇਤਾਂ,ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੌਰਾ ਕੀਤਾ।

    ਇਸ ਮੌਕੇ ਉਹਨਾਂ ਨਾਲ ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ਸਟਾਫ਼ ਤੇ ਕਿਸਾਨ ਸਨ । ਜ਼ਿਲ੍ਹਾ ਮੁੱਖ ਅਫਸਰ ਡਾ ਜਤਿੰਦਰ ਸਿੰਘ ਗਿੱਲ ਨੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਦੇ ਖੇਤ ਵਿਚ ਕਣਕ ਦੀ ਫ਼ਸਲ ਦਾ ਨਰੀਖਣ ਕਰਦਿਆਂ ਕਿਹਾ ਕਿ ਘੱਟ ਰਿਹਾ ਤਾਪਮਾਨ ਧੁੰਦ ਅਤੇ ਕੌਰਾ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਅਤੇ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਨੇ ਕਣਕ ਨੂੰ ਪਹਿਲਾ ਪਾਣੀ ਨਹੀਂ ਲਾਇਆ ਉਹ ਜਲਦ ਤੋਂ ਜਲਦ ਪਹਿਲਾ ਪਾਣੀ ਲਗਾਓਣ ਅਤੇ ਵੱਤਰ ਆਉਣ ਤੇ ਨਦੀਨਨਾਸ਼ਕਾਂ ਦੀ ਸਪਰੇਅ ਵੀ ਕੀਤੀ ਜਾਵੇ ਅਤੇ ਇਹ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਜਿਸ ਨਦੀਨਨਾਸ਼ਕ ਦੀ ਸਪਰੇਅ ਪਿਛਲੇ ਸਾਲ ਕੀਤੀ ਹੋਵੇ ਉਸ ਦੀ ਇਸ ਵਾਰ ਸਪਰੇਅ ਨਾ ਕੀਤੀ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਧੁੰਦ ਵਾਲੇ ਦਿਨ ਸਪਰੇਅ ਨਾ ਕੀਤੀ ਜਾਵੇ ਅਤੇ ਤਾਜੇ ਮੋਟਰ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ, ਅਤੇ ਇਸ ਉਪਰੰਤ ਯੂਰੀਆ ਦੀ ਪਹਿਲੀ ਕਿਸ਼ਤ ਵੀ ਪਾ ਦਿੱਤੀ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img