More

    ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨਤਾਰਨ ਜਲਦ ਕਰੇ ਮੋਟੀਵੇਟਰਾਂ ਦੇ ਬਿੱਲਾਂ ਦੀ ਅਦਾਇਗੀ -ਸੁਰਜੀਤ ਸਿੰਘ

    ਜੇ ਅਧਿਕਾਰੀਆਂ ਨੇ ਦੱਸੀ ਫੰਡਾਂ ਦੀ ਘਾਟ ਤਾਂ ਆਉਣ ਵਾਲੇ ਦਿਨਾਂ ਵਿੱਚ ਭੀਖ ਮੰਗ ਕੇ ਪਾਵਾਂਗੇ ਆਪਣਾ ਬਣਦਾ ਯੋਗਦਾਨ

    ਤਰਨਤਾਰਨ,24 ਜੂਨ (ਜੰਡ ਖਾਲੜਾ) – ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਵੱਖ ਵੱਖ ਬਲਾਕਾਂ ਦੇ ਮੋਟੀਵੇਟਰਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਈ ਗਈ ਪਿੰਡਾਂ ਵਿੱਚ ਪਖਾਨੇ ਬਣਾਉਣ ਦੀ ਸਕੀਮ ਨੂੰ ਲਗਨ ਤੇ ਮਿਹਨਤ ਨਾਲ ਨੇਪਰੇ ਚਾੜ੍ਹਦਿਆਂ ਪਿੰਡਾਂ ਨੂੰ ਓਡੀਐਫ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ ਪਰ ਹੁਣ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨਤਾਰਨ ਦੇ ਅਧਿਕਾਰੀ ਇਨ੍ਹਾਂ ਮੋਟੀਵੇਟਰਾਂ ਨੂੰ ਕੰਮ ਕਰਵਾ ਕੇ ਪੈਸੇ ਦੇਣ ਦੀ ਬਜਾਏ ਠੇਂਗਾ ਦਿਖਾ ਰਹੇ ਹਨ।ਅਤੇ ਪਿਛਲੇ ਦੋ ਸਾਲ ਤੋਂ ਦਫਤਰਾਂ ਦੇ ਚੱਕਰ ਕੱਟਦੇ ਮੋਟੀਵੇਟਰਾਂ ਨੂੰ ਫੰਡਾਂ ਦੀ ਘਾਟ ਕਹਿ ਕੇ ਹੀ ਮੋੜ ਦਿੱਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਨੇ ਕੀਤਾ।ਉਨ੍ਹਾਂ ਕਿਹਾ ਕਿ ਜੇਈ ਅਤੇ ਐਸਡੀਓ ਦੇ ਬਿੱਲ ਪਾਸ ਕਰਨ ਤੋਂ ਬਾਅਦ ਜਮ੍ਹਾਂ ਕਰਵਾਏ ਬਿੱਲਾਂ ਪ੍ਰਤੀ ਐੱਫ ਓ ਨਾਲ ਕਈ ਵਾਰ ਗੱਲ ਕੀਤੀ ਗਈ ਪਰ ਉਨ੍ਹਾਂ ਵੱਲੋ ਹਰ ਵਾਰ ਫੰਡਾਂ ਦੀ ਘਾਟ ਦੱਸਦਿਆਂ ਤੇ ਕੰਮਾਂ ਦਾ ਬੋਝ ਜ਼ਿਆਦਾ ਦੱਸਦਿਆਂ ਕੁਝ ਚਿਰ ਖਲੋਣ ਦੀ ਗੱਲ ਹੀ ਕਹੀ ਜਾਂਦੀ ਹੈ।

    ਸੁਰਜੀਤ ਸਿੰਘ ਨੇ ਕਿਹਾ ਕਿ ਅਗਰ ਜੇਕਰ ਹੁਣ ਬਿੱਲ ਦੇਣ ਤੋਂ ਟਾਲ ਮਟੋਲ ਕੀਤੀ ਗਈ ਅਤੇ ਜਲਦ ਹੀ ਮੋਟੀਵੇਟਰਾਂ ਦੇ ਬਿਲ ਖਾਤਿਆਂ ਵਿੱਚ ਨਾ ਪਾਏ ਗਏ ਜਾਂ ਖ਼ਜ਼ਾਨੇ ਵਿੱਚ ਪੈਸੇ ਨਾ ਹੋਣ ਦੀ ਗੱਲ ਕਹੀ ਗਈ ਤਾਂ ਫਿਰ ਮੋਟੀਵੇਟਰਾਂ ਵੱਲੋਂ ਭੀਖ ਮੰਗ ਕੇ ਪੈਸੇ ਇਕੱਠੇ ਕਰਕੇ ਆਪਣਾ ਬਣਦਾ ਯੋਗਦਾਨ ਦਿੱਤਾ ਜਾਵੇਗਾ।ਪਰ ਇੱਥੇ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਦੀਆਂ ਤਨਖਾਹਾਂ ਤਾਂ ਸਮੇਂ ਸਿਰ ਪੈ ਜਾਂਦੀਆਂ ਹਨ ਪਰ ਇਹ ਮਾਣ ਭੱਤੇ ਤੇ ਕੰਮ ਕਰਨ ਵਾਲੇ ਮੋਟੀਵੇਟਰਾਂ ਵਾਰੀ ਹੀ ਕਿਉਂ ਖ਼ਜ਼ਾਨਾ ਖਾਲੀ ਹੋ ਜਾਦਾ ਹੈ।ਇਸ ਸਬੰਧੀ ਜਿਥੇ ਐਫ ਓ ਕਮਲ ਕੁਮਾਰ ਵੱਲੋਂ ਫੰਡਾਂ ਦੀ ਘਾਟ ਦੱਸੀ ਜਾ ਰਹੀ ਹੈ ਉੱਥੇ ਹੀ ਐਕਸ਼ਨ ਰਜਤ ਗੋਪਾਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਕੋਈ ਘਾਟ ਨਹੀਂ ਹੈ।ਮੋਟੀਵੇਟਰਾਂ ਨੂੰ ਕੰਮ ਦੀ ਪ੍ਰਸੈਨਟੇਜ਼ ਦੇ ਹਿਸਾਬ ਨਾਲ ਪੈਸੇ ਮਿਲਣੇ ਹੁੰਦੇ ਹਨ ਜੇਕਰ ਕਿਸੇ ਦੇ ਬਿੱਲ ਰਹਿੰਦੇ ਹਨ ਤਾਂ ਜਲਦ ਹੀ ਕਲੀਅਰ ਕੀਤੇ ਜਾਣਗੇ।ਪਰ ਇੱਥੇ ਦੇਖਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਜੇਕਰ ਐਕਸ਼ਨ ਵੱਲੋਂ ਦੱਸਣ ਅਨੁਸਾਰ ਫੰਡਾਂ ਦੀ ਕੋਈ ਘਾਟ ਨਹੀਂ ਹੈ ਤਾਂ ਫਿਰ ਐਫ ਓ ਵੱਲੋਂ ਮੋਟੀਵੇਟਰਾਂ ਨੂੰ ਫੰਡਾਂ ਦੀ ਘਾਟ ਦੱਸ ਕੇ ਖੱਜਲ ਖੁਆਰ ਕਿਉਂ ਕੀਤਾ ਜਾਂਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img