More

    ਜਲਿਆਂ ਵਾਲੇ ਬਾਗ ਦੀ ਕੌਮੀ ਵਿਰਾਸਤ ਨੂੰ ਨਿਜੀ ਹੱਥਾਂ ਵਿਚ ਦੇਣ ਦਾ ਸਖਤ ਵਿਰੋਧ ਕਰਾਂਗੇ – ਪੰਧੇਰ

    ਹਰਿਆਣਾਂ ਦੀ ਖਟਰ ਸਰਕਾਰ ‘ਵੱਲੋਂ ਕਿਸਾਨਾਂ ਦੇ ਉਪਰ ਕੀਤੇ ਲਾਠੀਚਾਰਜ ਵਿਰੁਧ ਗੁਸਾ ਭੜਕਿਆ ਪੰਜਾਬ ਵਿਚ ਕਈ ਥਾਈਂ ਅਰਥੀ ਫੂਕ ਰੋਸ ਮੁਜਾਹਰੇ ਕੀਤੇ ਗਏ

    ਤਰਨ ਤਾਰਨ, 30 ਅਗਸਤ (ਬੁਲੰਦ ਆਵਾਜ ਬਿਊਰੋ) – ਹਰਿਆਣਾਂ ਦੀ ਖਟਰ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਗਏ ਵਹਿਸ਼ੀਆਨਾਂ ਤਰੀਕੇ ਨਾਲ ਲਾਠੀਚਾਰਜ ਕਰਨ ਲਈ ਹਦਾਇਤਾਂ ਦੇਣ ਵਾਲੇ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਕੇ ਸਿਸਪੈਂਡ ਕੀਤਾ ਜਾਵੇ ਜੋ ਕਿਸਾਨਾਂ ਦੇ ਸਿਰ ਪਾੜਨ ਦੀ ਗਲ ਕਰਦਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਪ੍ਰਧਾਨ ਜਿਲਾ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਅੰਮ੍ਰਿਤਸਰ ਤੋਂ ਰਾਜਸਥਾਨ ਸੜਕ , ਰਾਮ ਤੀਰਥ , ਮਹਿਤਾ ਚੌਂਕ ,ਅਤੇ ਗੋਹਲਵੜ ਤਰਨ ਤਾਰਨ, ਭਿਖੀਵਿੰਡ ਕੰਗ, ਪੱਟੀ ਖਡੂਰ ਸਾਹਿਬ ,ਗੰਡੀਵਿੰਡ ਆਦਿ ਥਾਵਾਂ ਤੇ ਸੜਕਾਂ ਜਾਮ ਕਰਕੇ ਅਰਥੀ ਫੂਕ ਮੁਜਾਹਰੇ ਕੀਤੇ ਗਏ ਹਨ।

    ਇਸ ਸਮੇਂ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਜਲਿਆਂ ਵਾਲੇ ਬਾਗ ਦੀ ਕੌਮੀ ਵਿਰਾਸਤ ਨੂੰ ਵੀ ਨਿਜੀ ਹੱਥਾਂ ਵਿਚ ਦੇਣ ਜਾ ਰਹੀ ਹੈ ਇਸ ਫੈਸਲੇ ਦਾ ਸਖਤ ਵਿਰੋਧ ਕਰਾਂਗੇ। ਦਿਲੀ ਦੇ ਮੋਰਚੇ ਵਿਚ ਜਾਣ ਲਈ ਅਤੇ 28 ਸਤੰਬਰ ਨੂੰ ਪੰਜਾਬ ਪੱਧਰੀ ਲਗ ਰਹੇ ਮੋਰਚੇ ਦੀ ਤਿਆਰੀ ਕਰਨ ਲਈ ਅੱਜ 45 ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਖਟਰ ਸਰਾਕਾਰ ਵਿਰੁਧ ਰੋਸ ਮੁਜਾਹਰੇ ਕੀਤੇ ਗਏ ਹਨ। ਇਸ ਮੌਕੇ ‘ ਤੇ ਪ੍ਰਮੁਖ ਆਗੂ ਕੰਵਲਜੀਤ ਸਿੰਘ ਵਾਨਚਿੜੀ , ਗੁਰਦੇਵ ਸਿੰਘ ਵਰਪਾਲ ,ਮਨਰਾਜ ਸਿੰਘ, ਰਵਿੰਦਰ ਸਿੰਘ ਮਿਠੂ , ਮੰਗਵਿੰਦਰ ਸਿੰਘ,ਗੁਰਮੀਤ ਸਿੰਘ ਮਡਿਆਲਾ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਚੱਬਾ, ਹਰਦੇਵ ਸਿੰਘ ਸਾਂਘਣਾਂ,ਨਿਸ਼ਾਨ ਸਿੰਘ,ਹਰਵਿੰਦਰ ਸਿੰਘ,ਲਖਵਿੰਦਰ ਸਿੰਘ ਗਰੂਵਾਲੀ, ਗੁਰਮੇਜ ਸਿੰਘ ਵਰਪਾਲ, ਕਿਰਪਾਲ ਸਿੰਘ,ਦੇਸਾ ਸਿੰਘ,ਸੱਜਣ ਸਿੰਘ ,ਬਲਦੇਵ ਸਿੰਘ,ਨਿਰਵੈਰ ਸਿੰਘ ,ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img