More

  ਜਨਮ ਦਿਹਾੜਾ 4 ਨਵੰਬਰ ਭਗਤ ਨਾਮਦੇਵ ਜੀ ਮਹਾਰਾਜ :- ਮੇਜਰ ਸਿੰਘ

  ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ ਦੇ ਰਹਿਣ ਵਾਲੇ ਬਾਬਾ ਦਾਮਸ਼ੇਟ ਦੇ ਘਰ ਮਾਤਾ ਗੋਨਾ ਬਾਈ ਜੀ ਦੀ ਪਾਵਨ ਕੁੱਖੋੰ ਕੱਤੇ ਸੁਦੀ 11 ਨੂੰ ਸੰਮਤ ੧੩੨੭ (1270 ਈ: ) ਚ ਇੱਕ ਬੱਚੇ ਦਾ ਜਨਮ ਹੋਇਆ ਨਾਮ ਰੱਖਿਆ #ਨਾਮਦੇਵ ਜੋ ਮਾਲਕ ਦੀ ਭਗਤੀ ਕਰਕੇ ਭਗਤ ਨਾਮਦੇਵ ਜੀ ਕਰਕੇ ਹੋਏ ਨਾਮਦੇਵ ਜੀ ਦਾ ਵਿਆਹ ਬਾਬਾ ਗੋਬਿੰਦ ਸ਼ੇਟੀ ਦੀ ਪੁੱਤਰੀ #ਰਾਜਾਬਾਈ ਨਾਲ ਹੋਇਆ ਸਮੇੰ ਨਾਲ ਚਾਰ ਪੁੱਤਰ ਹੋਏ ਨਾਰਾਇਣ ,ਮਹਾਂਦੇਵ ,ਬਿਠੁਲ ਤੇ ਗੋਬਿੰਦ ਇੱਕ ਪੁੱਤਰੀ ਸੀ #ਲਿੰਬਾਬਾਈ ..ਨਾਮਦੇਵ ਜੀ ਨੇ ਦੋ ਮਹਾਂਪੁਰਖਾਂ ਦੀ ਸੰਗਤ ਕੀਤੀ ਸੰਤ ਵਿਸੋਬਾ-ਖੇਚਰ ਤੇ ਸੰਤ ਗਿਆਨਦੇਵ ਜੀ ਇਨ੍ਹਾਂ ਦੀ ਸੰਗਤ ਨਾਲ ਨਾਮਦੇਵ ਜੀ ਪਰਮ ਪਦਵੀ ਨੂੰ ਪ੍ਰਾਪਤ ਹੋਏ ਇਸ ਅਵਸਥਾ ਬਾਰੇ ਭਗਤ ਜੀ ਖ਼ੁਦ ਕਹਿੰਦੇ ਨੇ ਨਾਮਦੇਵ ਤੇ ਨਰਾਇਣ ਦੇ ਚ ਕੋਈ ਅੰਤਰ ਨਹੀਂ
  ਨਾਮੇ ਨਾਰਾਇਨ ਨਾਹੀ ਭੇਦੁ ॥੨੮॥ (ਅੰਗ -੧੧੬੬)1166

  ਭਗਤ ਜੀ ਇੱਕ ਵਾਰ #ਔਢਾ_ਨਾਥ ਦੇ ਮੰਦਰ ਗਏ ਪਰ ਜਾਤ ਦੇ ਹੰਕਾਰੀ ਬ੍ਰਾਹਮਣਾਂ ਨੇ ਸ਼ੂਦਰ ਸ਼ੂਦਰ ਕਹਿ ਕੇ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਨ੍ਹਾਂ ਦੇ ਛੈਣੇ ਵੀ ਖੋਹ ਲਏ ਜਿਨ੍ਹਾਂ ਨੂੰ ਵਜਾ ਕੇ ਉਹ ਮਾਲਕ ਨੂੰ ਯਾਦ ਕਰਦੇ ਸੀ ਭਗਤ ਜੀ ਨੇ ਆਪਣੀ ਕਮਲੀ ਦੀ ਬੁਕਲ ਮਾਰੀ ਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ ਉਨ੍ਹਾਂ ਦੇ ਆਪਣੇ ਬਚਨ ਨੇ
  ਲੈ ਕਮਲੀ ਚਲਿਓ ਪਲਟਾਇ ॥
  ਦੇਹੁਰੈ ਪਾਛੈ ਬੈਠਾ ਜਾਇ ॥੨॥ (ਅੰਗ -੧੧੬੪)1164

  ਪਰੀ ਪੂਰਨ ਪ੍ਰਮਾਤਮਾ ਨੇ ਆਪਣੇ ਪਿਆਰੇ ਭਗਤ ਦੀ ਪੈਜ ਰੱਖੀ ਤੇ ਮੰਦਰ ਹੀ ਘੁਮਾ ਕੇ ਦੂਸਰੇ ਪਾਸੇ ਕਰ ਦਿੱਤਾ ਘੁੰਮਿਆ ਹੋਇਆ ਮੰਦਰ ਅੱਜ ਵੀ ਮੌਜੂਦ ਹੈ (ਫੋਟੋ ਐਡ ਆ) ਭਗਤ ਜੀ ਦੇ ਆਪਣੇ ਬਚਨ ਆ
  ਫੇਰਿ ਦੀਆ ਦੇਹੁਰਾ ਨਾਮੇ ਕਉ
  ਪੰਡੀਅਨ ਕਉ ਪਿਛਵਾਰਲਾ ॥੩॥੨॥ (ਅੰਗ -੧੨੯੨)1292

  ਈਰਖਾ ਨਾਲ ਭਰੇ ਬਾਹਮਨਾਂ ਨੇ ਇੱਕ ਵਾਰ ਭਗਤ ਜੀ ਦੇ ਘਰ ਨੂੰ ਅੱਗ ਵੀ ਲਾ ਦਿੱਤੀ ਸੀ ਇੱਕ ਵਾਰ ਪੰਡਿਤਾਂ ਨੇ ਸਮੇਂ ਦੇ ਬਾਦਸ਼ਾਹ ਦੇ ਕੋਲ ਚੁਗਲੀ ਕੀਤੀ ਭਗਤ ਜੀ ਨੂੰ ਗ੍ਰਿਫਤਾਰ ਕਰਵਾਇਆ ਉੱਥੇ ਵੀ ਭਗਤ ਜੀ ਦੀ ਜੈ ਜੈਕਾਰ ਹੋਈ ਬਾਦਸ਼ਾਹ ਦੀ #ਗਾਂ ਮਰ ਗਈ ਨਾਮਦੇਵ ਜੀ ਨੂੰ ਕਿਆ ਜਿਉਂਦੀ ਕਰ ਭਗਤ ਜੀ ਨੇ ਕਿਹਾ ਕਰਨ ਵਾਲਾ ਪ੍ਰਮਾਤਮਾ ਹੈ ਮੇਰਾ ਕੀਤਾ ਕੁਝ ਨਹੀਂ ਹੁੰਦਾ ਮੇਰੇ ਹੱਥ ਕੁਝ ਨਹੀ ਹੈ
  ਮੇਰਾ ਕੀਆ ਕਛੂ ਨ ਹੋਇ ॥
  ਕਰਿ ਹੈ ਰਾਮੁ ਹੋਇ ਹੈ ਸੋਇ ॥੪॥ (ਅੰਗ -੧੧੬੫) 1165

  ਬਾਦਸ਼ਾਹ ਗੁੱਸੇ ਨਾਲ ਭਰ ਗਿਆ ਕਹਿਣ ਲੱਗਾ ਜਾਂ ਗਾਂ ਜੀਉਦੀ ਕਰ ਨਹੀ ਤੇ ਫਿਰ ਤੈਨੂੰ ਹਾਥੀ ਅੱਗੇ ਸੁਟਵਾ ਦਿਊ ਚਾਰ ਘੜੀਆਂ ਦਾ ਸਮਾਂ ਦਿੱਤਾ ਉਦੋਂ ਵੀ ਅਕਾਲ ਪੁਰਖ ਨੇ ਭਗਤ ਜੀ ਦੀ ਪੈਜ ਰੱਖੀ ਇਹ ਸਾਰੀ ਵਾਰਤਾ ਭਗਤ ਜੀ ਨੇ ਆਪ ਗੋੰਡ ਰਾਗ ਚ ਬਿਆਨ ਕੀਤੀ ਹੈ ਜੋ ਬਾਣੀ ਚ ਦਰਜ ਆ ਭਗਤ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਵੱਖ ਵੱਖ ਰਾਗਾਂ ਵਿੱਚ ਦਰਜ ਹੈ ਨਾਮ ਦੀ ਮਹਿਮਾ ਕਰਦਿਆਂ ਭਗਤ ਜੀ ਬਿਆਨ ਕਰਦੇ ਨੇ ਕੋਈ ਕਿੰਨਾ ਵੀ ਪਾਪੀ ਤੇ ਕਲੰਕਿਤ ਕਿਉਂ ਨਾ ਹੋਵੇ ਨਾਮ ਜਪਣ ਨਾਲ #ਸਭ_ਕਲੰਕ_ਸਭ_ਪਾਪ ਦੂਰ ਹੋ ਜਾਂਦੇ ਨੇ
  ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
  ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
  (ਅੰਗ -੭੧੮) 718

  ਧੰਨ ਗੁਰੂ ਅਰਜਨ ਦੇ ਮਹਾਰਾਜ ਵੀ ਭਗਤ ਨਾਮਦੇਵ ਜੀ ਦੀ ਮਹਿਮਾ ਬਿਆਨ ਕਰਦਿਆਂ ਕਹਿੰਦੇ ਨੇ ਜਿਸ ਨਾਮਦੇਵ ਨੂੰ ਲੋਕ ਅੱਧੀ ਕੌਡੀ ਦਾ ਸਮਝਦੇ ਸੀ ਪਰ ਉਹੀ ਨਾਮਦੇਵ ਗੋਬਿੰਦ ਦਾ ਜਪ ਕਰਕੇ #ਨਾਮਦੇਵ_ਲੱਖਾਂ_ਕਰੋੜਾਂ ਦਾ ਹੋ ਗਿਆ ਭਾਵ ਬੇਸ਼ਕੀਮਤੀ ਜੀਵਨ ਹੋ ਗਿਆ
  ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
  ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
  (ਅੰਗ -੪੮੭) 487

  ਭਗਤ ਜੀ ਵੱਖ ਵੱਖ ਇਲਾਕਿਆਂ ਦੀ ਯਾਤਰਾ ਕਰਦੇ ਹੋਏ ਇੱਕ ਵਾਰ ਪੰਜਾਬ ਵੀ ਆਏ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ #ਘੜਾਮ ਚ ਭਗਤ ਜੀ ਦਾ ਯਾਦਗਾਰੀ ਅਸਥਾਨ ਹਨ ਜੋ ਮਿਸਲ ਕਾਲ ਸਮੇਂ #ਸਰਦਾਰ_ਜੱਸਾ_ਸਿੰਘ_ਰਾਮਗੜ੍ਹੀਆ ਨੇ ਬਣਵਾਇਆ ਸੀ #ਨੋਟ ਭਗਤ ਜੀ ਦਾ ਛੋਟਾ ਜਿਆ #ਕੱਚਾ_ਘਰ ਤੇ ਘੁਮਿਆ ਹੋਇਆ ਔਢਾ ਦਾ ਮੰਦਰ ਅੱਜ ਵੀ ਮੌਜੂਦ ਹੈ ਫੋਟੋ ਨਾਲ ਐਡ ਹੈ

  ਭਗਤ ਸ਼੍ਰੋਮਣੀ ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ #ਲੱਖ_ਲੱਖ_ਵਧਾਈਆਂ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img