More

    ਛੇਹਰਟਾ ਚੌਂਕ ‘ਚ ਨਹੀਂ ਰੁੱਕ ਰਿਹਾ ਨਜਾਇਜ਼ ਕਬਜ਼ਿਆ ਦਾ ਰੁਝਾਨ, ਫਲ-ਫਰੂਟ ਤੇ ਸਬਜ਼ੀ ਵਾਲਿਆਂ ਨੇ ਕੀਤੇ ਕਬਜ਼ੇ

    ਸ੍ਰੀ ਅੰਮ੍ਰਿਤਸਰ ਸਾਹਿਬ, 5 ਦਸੰਬਰ (ਜਤਿੰਦਰ ਸਿੰਘ ਬੇਦੀ, ਸਾਹਿਲ ਸ਼ਰਮਾ) – ਅਟਾਰੀ-ਵਾਹਘਾ ਰੋਡ ‘ਤੇ ਸਥਿਤ ਛੇਹਰਟਾ ਚੌਂਕ ਜਿੱਥੇ ਜਾਮ ਲੱਗਣ ਦਾ ਸਭ ਤੋਂ ਵੱਡਾ ਕਾਰਨ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਦੇਸ਼ ਦੇ ਵੱਖ-ਵੱਖ ਸੂਬਿਆ ਤੋਂ ਸੈਲਾਨੀ ਜਦ ਰੀਟਰੀਟ ਸੈਰਾਮਨੀ ਦੇਖਣ ਲਈ ਅਟਾਰੀ-ਵਾਹਘਾ ਸਰਹੱਦ ‘ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਟ੍ਰੈਫਿਕ ਦੀ ਕਾਫੀ ਸਮੱਸਿਆਂ ਪੇਸ਼ ਆਉਂਦੀ ਹੈ। ਇੱਥੋਂ ਤੱਕ ਇਸ ਵੱਧ ਰਹੀ ਟ੍ਰੈਫਿਕ ਦੇ ਸਭ ਤੋਂ ਵੱਧ ਜ਼ਿੰਮੇਵਾਰ ਛੇਹਰਟਾ ਚੌਂਕ ‘ਚ ਲੱਗੀਆਂ ਫਲ-ਫਰੂਟ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਹਨ, ਜੋ ਆਪਣੀ ਦੁਕਾਨ ਤੋਂ ਕਾਫੀ ਅੱਗੇ ਆ ਕੇ ਫਲ-ਫਰੂਟ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਲਗਾਉਂਦੇ ਹਨ। ਇੱਥੋਂ ਤੱਕ ਕਿ ਇੰਨ੍ਹਾਂ ਫਲ-ਫਰੂਟ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਵਾਲਿਆਂ ਨੇ ਲੋਕਾਂ ਦੇ ਚੱਲਣ-ਫਿਰਨ ਲਈ ਸਰਕਾਰ ਨੇ ਬਣਾਈ ਸਰਵਿਸ ਲੇਨ ਉਪਰ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ ਸਥਾਨਕ ਲੋਕਾਂ ਦਾ ਇੱਥੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਜ਼ਾਰ ‘ਚੋ ਖ੍ਰੀਦਦਾਰੀ ਕਰਨੀ ਵੀ ਕਾਫੀ ਅੋਖੀ ਹੋ ਜਾਂਦੀ ਹੈ। ਇਲਾਕੇ ਦੇ ਲੋਕਾਂ ਨੇ ਕਈ ਵਾਰ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇੰਨ੍ਹਾਂ ਨਜਾਇਜ਼ ਕਬਜ਼ਿਆਂ ਸਬੰਧੀ ਜਾਣੂ ਕਰਵਾਇਆਂ ਹੈ, ਪਰ ਨਗਰ ਨਿਗਮ ਦੇ ਅਧਿਕਾਰੀ ਪਤਾ ਨਹੀਂ ਇੰਨ੍ਹਾਂ ਕਬਜ਼ਾਧਾਰੀਆਂ ‘ਤੇ ਕਿਉ ਨਹੀਂ ਕਾਰਵਾਈ ਕਰ ਰਹੇ। ਇਲਾਕੇ ਦੇ ਲੋਕਾਂ ਨੇ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਉਹ ਕੁੰਭ ਕਰਨ ਦੀ ਨੀਂਦ ਤੋਂ ਜਾਗ ਕੇ ਇੰਨ੍ਹਾਂ ਕਬਜ਼ਾਧਾਰੀਆਂ ‘ਤੇ ਕਾਰਵਾਈ ਕਰਨ ਲਈ ਠੋਸ ਉਪਰਾਲਾ ਕਰਨ ਤਾਂ ਜੋ ਛੇਹਰਟਾ ਚੌਂਕ ਦੀ ਟ੍ਰੈਫਿਕ ਨਿਰਵਿਘਨ ਚੱਲ ਸਕੇ। ਇਸ ਸਬੰਧੀ ਜਦ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਛੇਹਰਟਾ ਚੌਂਕ ਦੇ ਨਜਾਇਜ਼ ਕਬਜ਼ਿਆਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਹਾਸਲ ਹੋਈ ਹੈ ਅਤੇ ਉਹ ਜਲਦ ਹੀ ਇਕ ਟੀਮ ਦਾ ਗਠਨ ਕਰਕੇ ਇੰਨ੍ਹਾਂ ਕਬਜ਼ਾਧਾਰੀਆਂ ਖਿਲਾਫ ਕਾਰਵਾਈ ਕਰਨਗੇ ਅਤੇ ਇਲਾਕਾ ਨਿਵਾਸੀਆਂ ਨੂੰ ਨਜਾਇਜ਼ ਕਬਜ਼ਿਆਂ ਕਾਰਨ ਆ ਰਹੀ ਟ੍ਰੈਫਿਕ ਦੀ ਸਮੱਸਿਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img