More

    ਛੇਵੇਂ ਪੇ ਕਮਿਸ਼ਨ ਦੀ ਚੁਫੇਰੇਓਂ ਨਿੰਦਾ ਅਧਿਕਾਰੀਆਂ ਕਰਮਚਾਰੀਆਂ ਨੂੰ ਨਹੀਂ ਆ ਰਿਹਾ ਰਾਸ

    ਅੰਮ੍ਰਿਤਸਰ, 23 ਜੁਲਾਈ (ਗਗਨ) – ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਵਿਖੇ ਸਮੂਹ ਖੇਤੀਬਾੜੀ ਉੱਪ ਨਿਰਖ਼ਕ ਵਲੋਂ 6 ਵੇਂ ਪੇ ਕਮਿਸ਼ਨ ਦੇ ਖਿਲਾਫ ਖੇਤੀ ਭਵਨ ਰਣਜੀਤ ਐਵੀਨਿਊ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਸਮੂਹ ਕੇਡਰ ਨਾਲ ਹੋ ਰਹੇ ਵਿਤਕਰੇ ਬਾਰੇ ਪੂਰਨ ਰੂਪ ਵਿੱਚ ਇਕੱਠ ਕਰਕੇ ਰੋਸ ਦਿਖਾਇਆ ਗਿਆ। ਇੱਸ ਮੌਕੇ ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਸ਼੍ਰੀ ਗੁਰਪ੍ਰੀਤ ਸਿੰਘ ਸਰਾਂ ਵਲੋਂ ਖੇਤੀਬਾੜ੍ਹੀ ਸਬ ਇੰਸੈਕਟਰ ਦੀ ਪੇ ਪੇਰੀਟੀ ਵੈਟਰਨਰੀ ਇੰਸਪੈਕਟਰਾਂ ਦੇ ਬਰਾਬਰ ਬਹਾਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਵੇਂ ਪੇ ਕਮਿਸ਼ਨ ਦੌਰਾਨ ਵੀ ਸਬ ਇੰਸਪੈਕਟਰ ਜਮਾਤ ਨੂੰ ਅਣਗੌਲਿਆਂ ਕੀਤਾ ਗਿਆ ਸੀ ਜਦ ਕਿ ਹੋਰਨਾਂ ਜਮਾਤਾਂ ਵੈਟਰਨਰੀ ਇੰਸਪੈਕਟਰ ਅਤੇ ਈ. ਟੀ.ਟੀ ਟੀਚਰਾਂ ਦੇ ਪੇ ਸਕੇਲ ਸੋਧੇ ਗਏ ਸਨ ।

    ਇਸ ਮੌਕੇ ਸ੍ਰ. ਸਿਮਰਨਜੀਤ ਸਿੰਘ, ਸ੍ਰ. ਬਲਕਾਰ ਸਿੰਘ ਅਤੇ ਸ੍ਰ. ਸਤਕਰਤਾਰ ਸਿੰਘ ਨੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਯੂਨੀਅਨ ਦੀਆਂ ਮੰਗਾਂ ਨਹੀਂ ਮੰਨਦੀ ਅਤੇ 6 ਵੇਂ ਪੇ ਕਮਿਸ਼ਨ ਦੀ ਰਿਪੋਰਟ ਸੋਧ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ ਕਰ ਦਿੱਤਾ ਜਾਵੇਗਾ। ਇਸ ਉਪਰੰਤ ਵਿਰੋਧ ਕਰਦੇ ਹੋਏ ਸਮੂਹ ਖੇਤੀਬਾੜੀ ਸਬ ਇੰਸਪੈਕਟਰਆਂ ਨੇ ਨਾਰੇਬਾਜੀ ਕੀਤੀ ਅਤੇ ਆਪਣਾ ਮੰਗ ਪੱਤਰ ਮੁੱਖ ਖ਼ੇਤੀਬਾੜੀ ਅਫ਼ਸਰ, ਅਮ੍ਰਿਤਸਰ ਸ੍ਰ. ਕੁਲਜੀਤ ਸਿੰਘ ਸੈਣੀ ਅਤੇ ਸਹਾਇਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁਘ ਜੀ ਨੂੰ ਸੌਂਪਿਆ। ਉਪਰੰਤ ਸ੍ਰ ਭੁਪਿੰਦਰ ਸਿੰਘ ਨੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਜੇ ਸਰਕਾਰ ਹੁਣ ਵੀ ਖੇਤੀਬਾੜੀ ਸਬ ਇੰਸਪੈਕਟਰ ਦੀਆਂ ਮੰਗਾ ਨੁੰ ਅਣਗੌਲਿਆਂ ਕਰਦੀ ਹੈ ਤਾਂ ਸਾਨੂੰ ਮਜਬੂਰਨ ਇੱਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਾ ਪਵੇਗਾ। ਇੱਸ ਮੌਕੇ ਹੋਰਨਾਂ ਬੁਲਾਰਿਆਂ ਜ਼ੋਰਾਵਰ ਸਿੰਘ, ਜਸਦੀਪ ਸਿੰਘ, ਸ਼ਰਨਜੀਤ ਸਿੰਘ ਅਤੇ ਰਣਜੀਤ ਸਿੰਘ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਰੋਸ ਪ੍ਰਦਰਸ਼ਨ ਵਿਚ ਮਨਦੀਪ ਖੁੱਲਰ, ਭੁਪਿੰਦਰ ਸਿੰਘ, ਸੰਜੀਵ ਕਕੜ, ਹਰਗੁਰਨਾਧ ਸਿੰਘ, ਤਲਵਿੰਦਰ ਸਿੰਘ, ਅਸ਼ਵਨੀ ਬਡਵਾਲ, ਉਪਕਾਰ ਸਿੰਘ, ਮਨਜੀਤ ਸਿੰਘ, ਜਗਬੀਰ ਸਿੰਘ, ਦਿਲਪ੍ਰੀਤ ਸਿੰਘ, ਨਵਨੀਤ ਕੌਰ, ਸ਼ਰਨਜੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਜਿਲ੍ਹਾ ਅਮ੍ਰਿਤਸਰ ਦੇ ਸਮੂਹ ਖੇਤੀਬਾੜੀ ਸਬ ਇੰਸਪੈਕਟਰ ਹਾਜ਼ਿਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img