More

    ਚੰਦੂਮਾਜਰਾ ਪੱਟਣ ਨੂੰ ਫਿਰਦੇ ਨੇ ਬਾਗੀ ਅਕਾਲੀ

    ਗੁਰਪ੍ਰੀਤ ਸਿੰਘ ਸਹੋਤਾ

    ਬਾਗੀ ਅਕਾਲੀਆਂ ਵਲੋਂ ਹੁਣ ਪ੍ਰੇਮ ਸਿੰਘ ਚੰਦੂਮਾਜਰੇ ‘ਤੇ ਡੋਰੇ ਪਾਏ ਜਾ ਰਹੇ ਹਨ। 18 ਜਨਵਰੀ ਨੂੰ ਮਨਜੀਕ ਸਿੰਘ ਜੀਕੇ ਦੀ “ਜਾਗੋ ਪਾਰਟੀ” ਉਰਫ “ਵੇਕਅੱਪ ਪਾਰਟੀ” ਵੱਲੋਂ ਦਿੱਲੀ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਾਰੇ ਬਾਗੀ ਅਕਾਲੀ ਪੁੱਜ ਰਹੇ ਹਨ।

    ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਜੀਕੇ ਚੰਦੂਮਾਜਰੇ ਦੇ ਘਰ ਜਾ ਕੇ 18 ਜਨਵਰੀ ਦੇ ਸਮਾਗਮ ਲਈ ਚੰਦੂਮਾਜਰੇ ਨੂੰ ਸੱਦਾ ਦੇ ਕੇ ਆਏ ਹਨ ਪਰ ਹਾਲ ਦੀ ਘੜੀ ਚੰਦੂਮਾਜਰੇ ਨੇ ਜਵਾਬ ਦੇ ਦਿੱਤਾ ਹੈ ਕਿ ਉਹ ਸਮਾਗਮ ‘ਚ ਨਹੀਂ ਪੁੱਜਣਗੇ।

    ਬੀਤੇ ਦਿਨੀਂ ਚੰਦੂਮਾਜਰਾ ਨੇ ਢੀਂਡਸਾ ਪਿਓ-ਪੁੱਤ ਖਿਲਾਫ਼ ਪਾਰਟੀ ਵਲੋਂ ਜਾਰੀ ਕੀਤੇ ਬਿਆਨ ਤੋਂ ਕਿਨਾਰਾ ਕਰ ਲਿਆ ਸੀ ਤੇ ਇਸ ਕਾਰਵਾਈ ਨੂੰ ਗ਼ਲਤ ਕਰਾਰ ਦਿੰਦਿਆਂ ਆਖਿਆ ਸੀ ਕਿ ਅਕਾਲੀ ਦਲ ਵੱਲੋਂ ਢੀਂਡਸਾ ਪਿਤਾ ਪੁੱਤਰ ਖ਼ਿਲਾਫ਼ ਜੋ ਬਿਆਨ ਜਾਰੀ ਕੀਤਾ ਗਿਆ ਸੀ, ਉਸ ਸਬੰਧੀ ਉਨ੍ਹਾਂ ਨੂੰ ਭਰੋਸੇ ’ਚ ਨਹੀਂ ਲਿਆ ਗਿਆ। ਬਿਆਨ ਰਾਹੀਂ ਢੀਂਡਸਾ ਖ਼ਿਲਾਫ਼ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਇਤਰਾਜ਼ਯੋਗ ਹੈ। ਪਾਰਟੀ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਵੀ ਬਿਆਨ ਜਾਰੀ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਜਿਸ ਆਗੂ ਦੇ ਨਾਮ ’ਤੇ ਬਿਆਨ ਜਾਰੀ ਕੀਤਾ ਜਾਂਦਾ ਹੈ, ਉਸ ਆਗੂ ਨੂੰ ਭਰੋਸੇ ’ਚ ਲਿਆ ਜਾਵੇ ਅਤੇ ਸ਼ਬਦਾਵਲੀ ਦੀ ਪ੍ਰਵਾਨਗੀ ਵੀ ਲਈ ਜਾਵੇ।

    ਪਤਾ ਲੱਗਾ ਹੈ ਕਿ ਬਾਦਲ ਪਰਿਵਾਰ ਵਲੋਂ ਛੋਟੇ ਵੱਡੇ ਬਾਦਲੀ ਆਗੂਆਂ ਨੂੰ ਢੀਂਡਸਿਆਂ ਖਿਲਾਫ ਬਿਆਨ ਜਾਰੀ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ਸੀ ਪਰ ਬਹੁਤ ਸਾਰੇ ਆਗੂ ਦੋਚਿੱਤੀ ‘ਚ ਹਨ ਕਿ ਕਿਸ ਪਾਸੇ ਜਾਣ ਅਤੇ ਸੋਚ ਰਹੇ ਹਨ ਕਿ ਕੱਲ ਨੂੰ ਇਹ ਫਿਰ ਇੱਕ ਹੋ ਗਏ ਤਾਂ ਸਾਡੀ ਐਵੇਂ ਹੇਠੀ ਹੋਊ।

    ਢੀਂਡਸਿਆਂ ਬਾਰੇ ਬਾਦਲਦਲੀਆਂ ਵਲੋਂ ਜਾਰੀ ਬਿਆਨ ਤੋਂ ਨਾਰਾਜ਼ ਚੰਦੂਮਾਜਰੇ ਨੂੰ ਬਾਗੀ ਅਕਾਲੀ ਪੱਠੇ ਪਾ ਰਹੇ ਹਨ ਤੇ ਸਮਝ ਰਹੇ ਹਨ ਕਿ ਚੰਦੂਮਾਜਰਾ ਵਿਚ-ਵਿਚਾਲੇ ਦੀ ਗੱਲ ਕਰ ਰਿਹਾ, ਸੋ ਜ਼ੋਰ ਪਾ ਕੇ ਖਿੱਚ ਲਓ। ਪਰ ਹੁੰਦਾ ਕੀ ਹੈ, ਇਹ ਸਮਾਂ ਦੱਸੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img