More

    ਚੀਨ ‘ਚ 22 ਸਾਲਾ ਭਾਰਤੀ ਨੌਜਵਾਨ ਵੱਲੋਂ ਖ਼ੁਦਕੁਸ਼ੀ

    ਬੀਜਿੰਗ, 2 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਚੀਨ ’ਚ ਕੋਰੋਨਾ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ। ਇਸ ਦੌਰਾਨ ਚੀਨੀ ਕਮਿਊਨਿਸਟ ਪਾਰਟੀ ’ਤੇ ਨਜ਼ਰ ਰੱਖਣ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਜੈਨੀਫਰ ਜ਼ੇਂਗ ਨੇ ਸੋਸ਼ਲ ਮੀਡੀਆ ’ਤੇ ਦਿਲ ਦਹਿਲਾ ਦੇਣ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ’ਚ ਇਕ ਵਿਅਕਤੀ ਨੂੰ ਇਮਾਰਤ ਦੀ ਛੱਤ ਤੋਂ ਖੁਦਕੁਸ਼ੀ ਕਰਦੇ ਦੇਖਿਆ ਜਾ ਸਕਦਾ ਹੈ। ਜ਼ੇਂਗ ਦਾ ਦਾਅਵਾ ਹੈ ਕਿ ਚੀਨ ਵਿੱਚ ਲੋਕ ਕੋਰੋਨਾ ਕਾਰਨ ਖੁਦਕੁਸ਼ੀ ਕਰ ਰਹੇ ਹਨ। ਤਾਮਿਲਨਾਡੂ ਦੇ ਰਹਿਣ ਵਾਲੇ ਅਬਦੁਲ ਸ਼ੇਖ ਦੀ ਚੀਨ ਵਿੱਚ ਮੌਤ ਹੋ ਗਈ ਹੈ। ਉਸ ਦੀ ਉਮਰ 22 ਸਾਲ ਸੀ। ਮੌਤ ਦਾ ਕਾਰਨ ਕੋਈ ਨਾ ਕੋਈ ਬਿਮਾਰੀ ਦੱਸਿਆ ਜਾ ਰਿਹਾ ਹੈ, ਹਾਲਾਂਕਿ ਬਿਮਾਰੀ ਦਾ ਨਾਂ ਸਪੱਸ਼ਟ ਤੌਰ ’ਤੇ ਨਹੀਂ ਲਿਆ ਗਿਆ ਹੈ। ਪਰਿਵਾਰ ਨੇ ਅਬਦੁਲ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਹੈ।ੂ ਅਬਦੁਲ ਪਿਛਲੇ ਪੰਜ ਸਾਲਾਂ ਤੋਂ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਉਹ 11 ਦਸੰਬਰ ਨੂੰ ਭਾਰਤ ਆਇਆ ਸੀ ਪਰ ਆਪਣੀ ਇੰਟਰਨਸ਼ਿਪ ਲਈ ਚੀਨ ਦੇ ਕਿਕੀਹਾਰ ਵਾਪਸ ਚਲਾ ਗਿਆ ਸੀ। ਇੰਡੀਆ ਟੂਡੇ ਦੇ ਅਨੁਸਾਰ, ਅਬਦੁਲ ਨੇ ਉੱਥੇ 8 ਦਿਨਾਂ ਦੀ ਆਈਸੋਲੇਸ਼ਨ ਪੀਰੀਅਡ ਵੀ ਪੂਰੀ ਕੀਤੀ ਸੀ। ਬੀਮਾਰ ਹੋਣ ਤੋਂ ਬਾਅਦ ਅਬਦੁਲ ਨੂੰ ਆਈਸੀਯੂ ’ਚ ਭਰਤੀ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img