More

    ਚੀਨ ‘ਚ ਮਾਪੇ ਆਪਣੇ ਬੱਚਿਆਂ ਨੂੰ ਫੁਰਤੀਲੇ ਬਣਾਉਣ ਲਈ ਲਗਵਾ ਰਹੇ ਨੇ ਮੁਰਗੇ ਦੇ ਖੂਨ ਦਾ ਟੀਕਾ

    ਸੁਪਰਕਿਡ ਬਣਾਉਣ ਲਈ ਸਾਰੀਆਂ ਹੱਦਾਂ ਕਰ ਰਹੇ ਨੇ ਪਾਰ

    ਬੀਜਿੰਗ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਚੀਨ ਇੱਕ ਅਜਿਹਾ ਮੁਲਕ ਹੈ, ਜੋ ਕੁਝ ਅਲਗ ਕਰਨ ਦੇ ਚੱਕਰ ਵਿੱਚ ਰਹਿੰਦਾ ਹੈ। ਦੁਨੀਆ ਨੂੰ ਟੱਕਰ ਦੇਣ ਲਈ ਉਹ ਕੁਝ ਅਜਿਹਾ ਕਰਦਾ ਹੈ, ਜੋ ਬੇਹੱਦ ਵਿਲੱਖਣ ਹੋਵੇ। ਖਾਣ ਦੇ ਮਾਮਲੇ ਵਿੱਚ ਚੀਨ ਦੁਨੀਆ ਤੋਂ ਸਭ ਤੋਂ ਵੱਖਰਾ ਹੈ। ਕੀੜੇ-ਮਕੌੜੇ, ਜ਼ਹਿਰੀਲੇ ਸੱਪ ਤੋਂ ਲੈ ਕੇ ਚੀਨ ਦੇ ਲੋਕ ਉਹ ਸਭ ਕੁਝ ਖਾ ਸਕਦੇ ਹਨ, ਜਿਸ ਦੀ ਹੋਰ ਦੇਸ਼ਾਂ ਦੇ ਲੋਕ ਕਲਪਨਾ ਵੀ ਨਹੀਂ ਕਰ ਸਕਦੇ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵੀ ਇਸੇ ਗੱਲ ਦੀ ਗਵਾਹੀ ਭਰਦੀ ਹੈ। ਉਸ ਵਿੱਚ ਦਿਖਾਇਆ ਗਿਆ ਹੈ ਕਿ ਚੀਨ ਦੇ ਮਾਪੇ ਆਪਣੇ ਬੱਚਿਆਂ ਨੂੰ ਫੁਰਤੀਲੇ ਬਣਾਉਣ ਲਈ ਉਨ੍ਹਾਂ ਨੂੰ ਖ਼ੂਨ ਦੇ ਟੀਕੇ ਲਗਵਾ ਰਹੇ ਹਨ।

    ਮਾਪਿਆਂ ਦਾ ਕਹਿਣਾ ਹੈ ਕਿ ਮੁਰਗੇ ਦੇ ਖੂਨ ਦਾ ਟੀਕਾ ਲਗਾਉਣ ਨਾਲ ਬੱਚਿਆਂ ਵਿੱਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਮੁਰਗੇ ਦੇ ਖੂਨ ਵਿੱਚ ਸਟੇਰਾਇਡ ਦੀ ਮਾਤਰਾ ਹੁੰਦੀ ਹੈ, ਜੋ ਬੱਚਿਆਂ ਲਈ ਸਹੀ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਬੱਚੇ ਸੁਪਰਕਿਡ ਬਣ ਜਾਣਗੇ। ਉਨ੍ਹਾਂ ਦੇ ਗੰਜੇਪਣ ਦੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਵੇਗੀ। ਇਸੇ ਗੱਲ ਨੂੰ ਮੱਦੇਨਜ਼ਰ ਰੱਖ ਕੇ ਚੀਨ ਦੇ ਮਾਪੇ ਜਿੱਥੇ ਆਪਣੇ ਬੱਚਿਆਂ ਨੂੰ ਇਹ ਟੀਕੇ ਲਗਵਾ ਰਹੇ ਹਨ, ਉੱਥੇ ਹੋਰਨਾਂ ਮਾਪਿਆਂ ਨੂੰ ਵੀ ਹੱਲਾਸ਼ੇਰੀ ਦੇ ਰਹੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img