More

    ਘੱਟ ਰਿਹਾ ਤਾਪਮਾਨ ਕਣਕ ਦੀ ਫ਼ਸਲ ਲਈ ਲਾਹੇਵੰਦ – ਜ਼ਿਲ੍ਹਾ ਅਫਸਰ ਡਾ ਗਿੱਲ

    ਅੰਮ੍ਰਿਤਸਰ, 20 ਦਸੰਬਰ (ਬੁਲੰਦ ਅਵਾਜ਼ ਬਿਊਰੋ) – ਕੈਬਨਿਟ ਖੇਤੀਬਾੜੀ, ਪੰਚਾਇਤਾਂ,ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਦਾ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੌਰਾ ਕੀਤਾ,ਇਸ ਮੌਕੇ ਅਜਨਾਲਾ ਵਿਖੇ ਉਹਨਾਂ ਨਾਲ ਖੇਤੀਬਾੜੀ ਅਫ਼ਸਰ ਅਜਨਾਲਾ ਡਾ ਸੁਖਰਾਜਬੀਰ ਸਿੰਘ ਗਿੱਲ,, ਵਿਸਥਾਰ ਅਫਸਰ ਸ ਪ੍ਰਭਦੀਪ ਸਿੰਘ ਗਿੱਲ ,ਡਾ ਅਜਮੇਰ ਸਿੰਘ, ਸ ਹਰਭਜਨ ਸਿੰਘ,ਸ ਜਸਦੀਪ ਸਿੰਘ , ਸ ਗੁਰਿੰਦਰ ਸਿੰਘ ਅਤੇ ਵੇਰਕਾ ਬਲਾਕ ਦੇ ਵਡਾਲਾ ਭਿੱਟੇਵੱਡ ਸਰਕਲ ਵਿੱਚ ਏ ਓ ਡਾ ਸੁਖਰਾਜਬੀਰ ਸਿੰਘ ਗਿੱਲ,ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ,ਬੀ ਟੀ ਐਮ ਮੈਡਮ ਰਜਨੀ, ਸਬ ਇੰਸਪੈਕਟਰ ਸੰਦੀਪ ਕੁਮਾਰ, ਸ਼ਰਨਜੀਤ ਕੌਰ, ਸਟਾਫ਼ ਤੇ ਕਿਸਾਨ ਸਨ।

    ਜ਼ਿਲ੍ਹਾ ਮੁੱਖ ਅਫਸਰ ਡਾ ਜਤਿੰਦਰ ਸਿੰਘ ਗਿੱਲ ਨੇ ਬਲਾਕਾਂ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਦੇ ਖੇਤ ਵਿਚ ਕਣਕ ਦੀ ਫ਼ਸਲ ਦਾ ਨਰੀਖਣ ਕਰਦਿਆਂ ਕਿਹਾ ਕਿ ਘੱਟ ਰਿਹਾ ਤਾਪਮਾਨ ਧੁੰਦ ਅਤੇ ਕੌਰਾ ਕਣਕ ਦੀ ਫ਼ਸਲ ਲਈ ਲਾਹੇਵੰਦ ਹੈ ਅਤੇ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਨੇ ਕਣਕ ਨੂੰ ਪਹਿਲਾ ਪਾਣੀ ਨਹੀਂ ਲਾਇਆ ਉਹ ਜਲਦ ਤੋਂ ਜਲਦ ਪਹਿਲਾ ਪਾਣੀ ਲਗਾਓਣ ਅਤੇ ਵੱਤਰ ਆਉਣ ਤੇ ਨਦੀਨਨਾਸ਼ਕਾਂ ਦੀ ਸਪਰੇਅ ਵੀ ਕੀਤੀ ਜਾਵੇ ਅਤੇ ਇਹ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਜਿਸ ਨਦੀਨਨਾਸ਼ਕ ਦੀ ਸਪਰੇਅ ਪਿਛਲੇ ਸਾਲ ਕੀਤੀ ਹੋਵੇ ਉਸ ਦੀ ਇਸ ਵਾਰ ਸਪਰੇਅ ਨਾ ਕੀਤੀ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਧੁੰਦ ਵਾਲੇ ਦਿਨ ਸਪਰੇਅ ਨਾ ਕੀਤੀ ਜਾਵੇ ਅਤੇ ਤਾਜੇ ਮੋਟਰ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ, ਅਤੇ ਇਸ ਉਪਰੰਤ ਯੂਰੀਆ ਦੀ ਪਹਿਲੀ ਕਿਸ਼ਤ ਵੀ ਪਾ ਦਿੱਤੀ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img