More

    ਘਰ ‘ਚ ਵੜ ਕੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਅਧਿਕਾਰੀਆਂ ਤੋਂ ਕੀਤੀ ਨਿਆਂ ਦੀ ਗੁਹਾਰ

    ਸ੍ਰੀ ਅੰਮ੍ਰਿਤਸਰ ਸਾਹਿਬ, 30 ਨਵੰਬਰ (ਜਤਿੰਦਰ ਸਿੰਘ ਬੇਦੀ) – ਪੀੜ੍ਹਤ ਗਿਤਾਜ਼ਲੀ ਪਤਨੀ ਅਮਨਦੀਪ ਸ਼ਰਮਾ ਵਾਸੀ ਗੋਪਾਲਪੁਰਾ ਥਾਣਾ ਕੱਥੂਨੰਗਲ ਨੇ ਅੱਜ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਨੂੰ ਇਕ ਲਿਖਤੀ ਦਰਖਾਸਤ ਵਿਚ ਦੋਸ਼ ਲਗਾਇਆ ਕਿ ਬੀਤੇ ਦਿਨੀ ਉਨ੍ਹਾਂ ਦਾ ਪਿੰਡ ਦੇ ਹੀ ਰਹਿਣ ਵਾਲੇ ਸੁਦੇਸ਼ ਕੁਮਾਰ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਰਾਜੀਨਾਮਾ ਕਰਨ ਦਾ ਝਾਸਾ ਦੇ ਕੇ ਧੋਖੇ ਨਾਲ ਮੇਰੇ ਪਤੀ ਅਮਨਦੀਪ ਸ਼ਰਮਾ ਨੂੰ ਆਪਣੇ ਘਰ ‘ਚ ਬੁਲਾ ਕੇ ਉਸਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਕੱਪੜੇ ਉਤਰ ਕੇ ਉਨ੍ਹਾਂ ਨੂੰ ਜਲੀਲ ਕੀਤਾ ਗਿਆ। ਗਿਤਾਜ਼ਲੀ ਨੇ ਅੱਗੇ ਦੋਸ਼ ਲਗਾਇਆ ਕਿ ਇਸ ਉਪਰੰਤ ਉਂਕਾਰ ਸ਼ਰਮਾ ਉਰਫ ਗੋਲਡੀ, ਸੁਦੇਸ਼ ਕੁਮਾਰ, ਛੀਨੂੰ ਪਤਨੀ ਸੁਦੇਸ਼ ਕੁਮਾਰ, ਮਾਨਸੀ ਪੁੱਤਰੀ ਸੁਦੇਸ਼ ਕੁਮਾਰ, ਆਯੂਸ਼ ਪੁੱਤਰ ਸੁਦੇਸ਼ ਕੁਮਾਰ ਅਤੇ ਕੋਮਲ ਪਤਨੀ ਉਂਕਾਰ ਸ਼ਰਮਾ, ਮਾਨਿਕ ਪੁੱਤਰ ਉਂਕਾਰ ਸ਼ਰਮਾ, ਭਰਾ ਅਨਿਲ ਕੁਮਾਰ ਅਨੂੰ, ਕਿਰਨ ਸ਼ਰਮਾ ਪਤਨੀ ਅਨਿਲ ਕੁਮਾਰ ਤੇ 5-6 ਹੋਰ ਅਣਪਛਾਤੇ ਵਿਅਕਤੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਉਸਦੇ ਘਰ ‘ਚ ਵੜ ਕੇ ਮੇਰੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਮਾੜੀ ਨੀਅਤ ਨਾਲ ਮੇਰੇ ਕੱਪੜੇ ਪਾੜੇ ਗਏ ਤੇ ਮੇਰੇ ਗਲ ਵਿਚ ਜਬਰੀ ਮੰਗਲ ਸ਼ੂਤਰ ਉਤਾਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮਿਤੀ 25 ਨਵੰਬਰ ਨੂੰ ਇਕ ਲਿਖਤੀ ਦਰਖਾਸਤ ਥਾਣਾ ਕੱਥੂਨੰਗਲ ਵਿੱਖੇ ਦਿੱਤੀ ਸੀ, ਪਰ ਵਿਰੋਧੀ ਪਾਰਟੀ ਦਾ ਥਾਣੇ ‘ਚ ਅਸਰ-ਰਸੂਖ ਹੋਣ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋਈ ਅਤੇ ਨਾ ਹੀ ਮੈਨੂੰ ਅਜੇ ਤੱਕ ਕੰਪਲੇਟ ਨੰਬਰ ਦਿੱਤਾ ਗਿਆ ਤੇ ਨਾ ਹੀ ਉਕਤ ਵਿਅਕਤੀਆਂ ਖਿਲਾਫ ਬਣਦੀ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ।

    ਉਨ੍ਹਾਂ ਦੱਸਿਆ ਕਿ ਨਾ ਹੀ ਪੁਲਿਸ ਵਲੋਂ ਮੇਰਾ ਅਤੇ ਮੇਰੇ ਪਤੀ ਅਮਨਦੀਪ ਸ਼ਰਮਾ ‘ਤੇ ਹੋਏ ਹਮਲੇ ਦੀ ਐਮ.ਐਲ.ਆਰ ਦੇ ਨਤੀਜੇ (ਡਾਕਟਰੀ ਜਾਂਚ) ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਥਾਣਾ ਕੱਥੂਨੰਗਲ ਦੀ ਪੁਲਿਸ ਸਾਨੂੰ ਇੰਨਸਾਫ ਦਵਾਉਣ ਦੀ ਬਜਾਏ ਸਾਡੇ ‘ਤੇ ਰਾਜੀਨਾਮੇ ਦਾ ਦਬਾਅ ਬਣਾ ਰਹੀ ਹੈ। ਪੀੜ੍ਹਤ ਗਿਤਾਜ਼ਲੀ ਅਤੇ ਅਮਨਦੀਪ ਸ਼ਰਮਾ ਨੇ ਕਿਹਾ ਕਿ ਸਾਨੂੰ ਉਕਤ ਵਿਅਕਤੀਆਂ ਤੋਂ ਜਾਨ-ਮਾਲ ਦਾ ਖਤਰਾ ਹੈ ਅਤੇ ਉਹ ਕਿਸੇ ਸਮੇਂ ਵੀ ਸਾਡਾ ਜਾਨੀ ਜਾਂ ਮਾਲੀ ਨੁਕਸਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿਚ ਸਾਡਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀ ਕਥਿਤ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਅਖੀਰ ਵਿਚ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇੰਨਸਾਫ ਦਵਾਇਆ ਜਾਵੇ। ਇਸ ਸਬੰਧੀ ਜਦ ਦੂਜੀ ਧਿਰ ਦੇ ਸੁਦੇਸ਼ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਰੇ ਦੋਸ਼ ਸਚਾਈ ਤੋਂ ਕੋਹਾਂ ਦੂਰ ਹਨ ਅਤੇ ਇਸ ਵਿਚ ਰਤਾ ਭਰ ਵੀ ਸਚਾਈ ਨਹੀਂ ਹੈ ਤੇ ਇਸ ਗੱਲ ਦੀ ਗਵਾਹ ਪਿੰਡ ਦੀ ਪੂਰੀ ਪੰਚਾਇਤ ਵੀ ਹੈ। ਇਸ ਸਬੰਧੀ ਜਦ ਥਾਣਾ ਕੱਥੂਨੰਗਲ ਦੇ ਐਸ.ਐਸ.ਓ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋਵਾਂ ਧਿਰਾਂ ਦੀਆ ਦਰਖਾਤਾਂ ਆ ਚੁੱਕੀਆਂ ਹਨ ਅਤੇ ਤਫਤੀਸ਼ ਦੋਰਾਨ ਜੋ ਵੀ ਧਿਰ ਦੋਸ਼ੀ ਪਾਈ ਗਈ ਤਾਂ ਕਾਨੂੰਨ ਅਨੁਸਾਰ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img