More

    ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਕਮੇਟੀ ਅੰਮ੍ਰਿਤਸਰ’ਚ ਸ਼ਾਮਿਲ ਕੀਤੇ ਗਏ ਤਿੰਨ ਨਵੇ ਅਹੁਦੇਦਾਰ

    ਅੰਮ੍ਰਿਤਸਰ, 2 ਅਗਸਤ (ਗਗਨ) – ਅੰਮ੍ਰਿਤਸਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਕਮੇਟੀ ਅੰਮ੍ਰਿਤਸਰ ਦੀ ਇਕ ਜ਼ਰੂਰੀ ਮੀਟਿੰਗ ਸਥਾਨਕ ਪੁਤਲੀ ਘਰ ਵਿਖੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਦੀ ਪ੍ਰਧਾਨਗੀ ਹੇਠ ਹੋਈ । ਪ੍ਰੈੱਸ ਨੂੰ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਰਕੇਸ਼ ਧਵਨ ਨੇ ਦੱਸਿਆ ਕਿ ਮੀਟਿੰਗ ਵਿਚ ਚੱਲ ਰਹੇ ਅਧਿਆਪਕ ਤੇ ਮੁਲਾਜ਼ਮ ਸੰਘਰਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਉਥੇ ਇਨ੍ਹਾਂ ਸੰਘਰਸ਼ਾਂ ਦੇ ਟੀਚਿਆਂ ਦੀ ਪ੍ਰਾਪਤੀ ਲਈ ਯੂਨੀਅਨ ਦੇ ਵਿਸਥਾਰ ਉਤੇ ਵੀ ਚਰਚਾ ਕੀਤੀ ਗਈ ।

    ਵਰਕਿੰਗ ਕਮੇਟੀ ਦੇ ਸਰਵਸੰਮਤ ਫ਼ੈਸਲੇ ਅਨੁਸਾਰ ਅਧਿਆਪਕ ਆਗੂ ਉਂਕਾਰ ਸਿੰਘ ਨੂੰ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸੋਖੀ ਨੂੰ ਮੀਤ ਪ੍ਰਧਾਨ ਤੇ ਸੰਦੀਪ ਸ਼ਰਮਾ ਨੂੰ ਪ੍ਰੈੱਸ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ । ਨਵ ਨਿਯੁਕਤ ਅਹੁਦੇਦਾਰਾਂ ਨੇ ਯੂਨੀਅਨ ਲਈ ਮੋਢੇ ਨਾਲ ਮੋਢਾ ਜੋਡ਼ ਕੇ ਕੰਮ ਕਰਨ ਦੀ ਗੱਲ ਕੀਤੀ ।ਇਸ ਸਮੇਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਬਲਕਾਰ ਵਲਟੋਹਾ , ਸੀਨੀਅਰ ਮੀਤ ਪ੍ਰਧਾਨ ਹਰਦੇਵ ਸਿੰਘ ਭਕਨਾ ,ਪ. ਸ. ਸ. ਫ. ਜਿਲ੍ਹਾ ਜਨਰਲ ਸਕੱਤਰ ਜਸਵੰਤ ਰਾਏ, ਜਿਲ੍ਹਾ ਕਮੇਟੀ ਆਗੂ ਕੁਲਦੀਪ ਸ਼ਰਮਾ, ਸੁਖਚੈਨ ਸਿੰਘ ਅਨਿਲ ਪ੍ਰਤਾਪ ,ਪ੍ਰੇਮਪਾਲ ਸਿੰਘ, ਮਨਜੀਤ ਸਿੰਘ, ਦਿਨੇਸ਼ ਸ਼ਰਮਾ ਗੁਰਬੀਰ ਸਿੰਘ ਗੰਡੀਵਿੰਡ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img