More

    ਗੁ: ਥੜਾ ਸਾਹਿਬ ਇਆਲੀ ਕਲਾ ਦੀ ਜ਼ਮੀਨ ਹੜੱਪਣ ਦੀ ਤਿਆਰੀ ‘ਚ ਬਾਦਲ ਪਰਿਵਾਰ

    ਸੰਗਤ ਨੂੰ ਗੁਰੂਘਰ ਦੀ ਜ਼ਮੀਨ ਬਚਾਉਣ ਦੀ ਅਪੀਲ

    ਇਆਲੀ ਕਲਾ, 23 ਜੁਲਾਈ (ਬੁਲੰਦ ਆਵਾਜ ਬਿਊਰੋ) – ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਥੜਾ ਸਾਹਿਬ ਇਆਲੀ ਕਲਾ ਪਹੁੰਚ ਕੇ ਗੁਰੂਘਰ ਦੀ ਜ਼ਮੀਨ ‘ਤੇ ਬਣ ਰਹੇ ਸਾਪਿੰਗ ਮਾਲ ਨੂੰ ਦੇਖਿਆ।ਇਹ 3 ਏਕੜ ਜ਼ਮੀਨ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਾਦਲ ਪਰਿਵਾਰ ਦੀ ਮਿਲੀਭੁਗਤ ਨਾਲ ਇਸ ਮਾਲ ਨੂੰ ਦਿੱਤੀ ਸੀ।ਹੁਣ ਹੋਰ ਬੇਸ਼ਕੀਮਤੀ ਜ਼ਮੀਨ ਇਹੀ ਮਾਲ ਵਾਲੇ ਬਾਦਲਾਂ ਅਤੇ ਕਮੇਟੀ ਦੀ ਮੱਦਦ ਨਾਲ ਹੜੱਪਣ ਦੀ ਤਿਆਰੀ ਵਿੱਚ ਹਨ ਅਤੇ ਪ੍ਰਬੰਧਕ ਕਮੇਟੀ ਮੌਕੇ ਦੀ ਭਾਲ ‘ਚ ਹੈ ਤਾਂ ਜੋ ਇਹ ਜ਼ਮੀਨ ਵੇਚ ਕੇ ਪੈਸੇ ਕਮਾ ਸਕਣ। ਸਿੰਘ ਸਾਹਿਬ ਨੇ ਸੰਗਤਾਂ ਨੂੰ ਗੁਰੂਘਰ ਦੀ ਜ਼ਮੀਨ ਬਚਾਉਣ ਦੀ ਅਪੀਲ ਕੀਤੀ ਅਤੇ ਪ੍ਰਬੰਧਕ ਕਮੇਟੀ ‘ਤੇ ਕਾਬਜ ਲੋਟੂ ਟੋਲੇ ਨੂੰ ਸਬਕ ਸਿਖਾਉਣ ਲਈ ਅੱਗੇ ਆਉਣ ਦੀ ਬੇਨਤੀ ਕੀਤੀ। ਇਸ ਸਮੇਂ ਸਿੰਘ ਸਾਹਿਬ ਦੇ ਨਾਲ ਜਥੇਦਾਰ ਅਮਰੀਕ ਸਿੰਘ, ਭਾਈ ਤਰਸੇਮ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਵਿਸਾਖਾ ਸਿੰਘ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img