More

    ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ (ਅੰਡਰਗਰੈਜੂਏਟ) 2024 ਦੇ ਦੂਜਾ ਦਾਖਲਾ ਕਾਉਂਸਲਿੰਗ ਸ਼ਡਿਊਲ ਜਾਰੀ 4 ਜੁਲਾਈ ਤੋਂ

    ਅੰਮ੍ਰਿਤਸਰ, 02 ਜੁਲਾਈ (ਬੁਲੰਦ ਆਵਾਜ਼ ਬਿਊਰੋ):-ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਕਰਵਾਏ ਗਏ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦਾ ਦੂਜਾ ਕਾਉਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਐਮ.ਬੀ.ਏ. (ਐਫ.ਵਾਈ.ਆਈ.ਪੀ.)/ਐਮ.ਬੀ.ਏ. (ਐਫ.ਵਾਈ.ਆਈ.ਪੀ.) (ਵਿੱਤ)/ ਐਮ.ਕਾਮ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ (ਐਫ.ਵਾਈ.ਆਈ.ਪੀ.) / ਐਮ.ਐਸ.ਸੀ. (ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡੇਟਾ ਐਨਾਲਿਟਕਸ) (ਐਫ.ਵਾਈ.ਆਈ.ਪੀ.)/ਐਮ.ਐਸ.ਸੀ. ਇਕਨਾਮਿਕਸ (ਐਫ.ਵਾਈ.ਆਈ.ਪੀ./ ਐਮ.ਐਸ.ਸੀ. ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ.)/ਐਮ.ਏ. ਪੱਤਰਕਾਰੀ ਅਤੇ ਜਨ ਸੰਚਾਰ (ਐਫ.ਵਾਈ.ਆਈ.ਪੀ.)/ਬੈਚਲਰ ਆਫ਼ ਬਿਜ਼ਨਸ ਐਡਮਿਨਸਟ੍ਰੇਸ਼ਨ (ਐਗਰੀ ਸਟੋਰੇਜ ਐਂਡ ਸਪਲਾਈ ਚੇਨ)/ਬੀ.ਏ. ਸੋਸ਼ਲ ਸਾਇੰਸਜ਼ (4 ਸਾਲ) ਆਦਿ ਕੋਰਸਾਂ ਵਿਚ ਦਾਖਲੇ ਲਈ ਇਹ ਦਾਖਲਾ ਟੈਸਟ ਕਰਵਾਇਆ ਗਿਆ ਸੀ। ਟੈਸਟ ਅਤੇ ਦਾਖਲਾ ਕਾਉਂਸਲਿੰਗ ਦੇ ਕੋ-ਆਰਡੀਨੇਟਰ ਪ੍ਰੋ. (ਡਾ.) ਵਿਕਰਮ ਸੰਧੂ ਨੇ ਦੱਸਿਆ ਕਿ ਕਾਉਂਸਲਿੰਗ ਦਾ ਦੂਜਾ ਦੌਰ 4 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਚਾਹਵਾਨ ਉਮੀਦਵਾਰ, ਜੋ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦੇ ਦੂਜੇ ਗੇੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਯੂਨੀਵਰਸਿਟੀ ਦੀ ਵੈੱਬਸਾਈਟ  https://gnduadmissions.org   ‘ਤੇ ਅੱਪਡੇਟਡ ਕਾਉਂਸਲਿੰਗ ਸ਼ਡਿਊਲ ਅਤੇ ਖਾਲੀ ਸੀਟਾਂ ਦੀ ਸੂਚੀ ਦੇਖ ਸਕਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img