More

    ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਨਲਾਈਨ ਸਮਰ ਸਕੂਲ ਦਾ ਉਦਘਾਟਨ

    ਅੰਮ੍ਰਿਤਸਰ, 26 ਅਗਸਤ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਯੂ.ਜੀ.ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਬਹੁ-ਅਨੁਸ਼ਾਸਨੀ ਸਮਰ ਸਕੂਲ ਦੇ ਉਦਘਾਟਨੀ ਸੈਸ਼ਨ ਮੌਕੇ ਕੁਦਰਤ ਨਾਲ ਪਿਆਰ ਸਬੰਧੀ ਆਪਣੇ ਅਨੁਭਵ ਪੇਸ਼ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ੀਰ-ਡਿਸਚਾਰਜ ਕੈਂਪਸ ਹੈ ਜੋ ਕਿ ਯੂਨੀਵਰਸਿਟੀ ਦੇ ਸੀਵਰਜ ਪਾਣੀ ਨੂੰ ਮੁੜ ਸੋਧ ਕੇ ਵਰਤੋਂ ਵਿਚ ਲਿਆਉਂਦਾ ਹੈ। ਵਾਤਾਵਰਣ ਨੂੰ ਹੀ ਧਿਆਨ ਹਾਲ ਵਿਚ ਹੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਬੈਟਰੀ `ਤੇ ਚੱਲਣ ਵਾਲੀਆਂ ਗੱਡੀਆਂ ਨੂੰ ਲਾਂਚ ਕੀਤਾ ਹੈ।

    ਆਪਣੇ ਮੁੱਖ ਭਾਸ਼ਣ ਵਿਚ ਪ੍ਰੋ. ਅਨੀਸ਼ ਕੁਮਾਰ ਦੁਆ ਨੇ ਕੋਰਸ ਦੇ ਉਦੇਸ਼ ਸਾਂਝੇ ਕਰਦਿਆਂ ਵਿਦਵਾਨਾਂ ਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਲਈ ਆਪਣੀ ਨਿੱਜੀ ਚੋਣ ਵੱਲ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਠੀਕ ਦਿਸ਼ਾ ਵਿਚ ਅਣਥੱਕ ਮਿਹਨਤ ਨਾਲ ਅਸੀਂ ਵੱਡੀਆਂ ਮੰਜ਼ਿਲਾਂ ਸਰ ਕਰ ਸਕਦੇ ਹਾਂ। ਕੇਂਦਰ ਦੇ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਕੇਂਦਰ ਦੀਆਂ ਗਤੀਵਿਧੀਆਂ `ਤੇ ਚਾਨਣਾ ਪਾਇਆ 66 ਕੇਂਦਰਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂ.ਜੀ.ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ ਆਪਣੇ ਮਿਆਰ ਸਦਕਾ ਅਹਿਮ ਸਥਾਨ ਰਖਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਵੱਖ ਵੱਖ ਅਨੁਸ਼ਾਸਨਾਂ ਤੇ ਵਿਸ਼ਿਆ ਨਾਲ ਸਬੰਧਤ ਕੋਰਸ ਲਗਾਤਾਰ ਕਰਵਾਏ ਜਾਂਦੇ ਹਨ। ਕੋਰਸ ਕੋਆਰਡੀਨੇਟਰ ਪ੍ਰੋ. ਐਮ.ਐਸ. ਭੱਟੀ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੱਲਾਸ਼ੇਰੀ ਅਤੇ ਮਿਲਦੇ ਯੋਗਦਾਨ ਸਦਕਾ ਅਸੀਂ ਕਾਰਜ ਕਰਨ ਦੇ ਸਮੱਰਥ ਹੁੰਦੇ ਹਾਂ। ਪਹਿਲੇ ਅਕਾਦਮਿਕ ਸੈਸ਼ਨ ਵਿਚ ਵੱਖ ਵੱਖ ਸੰਸਥਾਵਾਂ ਤੋਂ ਵਿਦਵਾਨਾਂ ਨੇ ਭਾਗ ਲਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img