ਅੰਮ੍ਰਿਤਸਰ, 06 ਸਤੰਬਰ (ਬੁਲੰਦ ਆਵਾਜ਼):- ਗੁਰਦੁਆਰਾ ਸ੍ਰੀ ਸਿੰਘ ਸਭਾ ਪਿੰਡ ਫੱਤੂਭੀਲਾ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾ ਗੁਰਿਆਈ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾਂ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਰਾਗੀ ਭਾਈ ਹਰਮੀਤ ਸਿੰਘ, ਭਾਈ ਜਗਦੇਵ ਸਿੰਘ, ਭਾਈ ਕੁਲਦੀਪ ਸਿੰਘ ਜੀ ਦੇ ਜਥੇ ਸੰਗਤਾਂ ਨੂੰ ਪਵਿੱਤਰ ਪਾਵਨ ਗੁਰਬਾਣੀ ਦੇ ਕੀਰਤਨ ਸਰਵਨ ਕਰਵਾਏ, ਇਸ ਮੌਕੇ ਤੇ ਬੱਚਿਆਂ ਨੂੰ ਇਤਹਾਸ ਬਾਰੇ ਜਾਣੂ ਕਰਾਇਆ, ਜੇਤੂ ਬੱਚਿਆਂ ਨੂੰ ਮੈਡਲ ਅਤੇ ਸਿਰਪਾਉ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਿੱਖ ਪੰਥ ਦਾ ਮਹਾਨ ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਜਥੇ ਦੇ ਮੁੱਖੀ ਗਿਆਨੀ ਮਲਕੀਅਤ ਸਿੰਘ ਬੱਗਾ ਨੇ ਗੁਰੂ ਇਤਹਾਸ ਦੀ ਸਾਂਝ ਪਾਈ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਭਾਈ ਜੋਗਾ ਸਿੰਘ ਜੀ ਨੇ ਰਾਗੀ ਜਥੇ ਨੂੰ ਸਿਰਪਾਉ ਦੇਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਕੁਲਵਿੰਦਰ ਸਿੰਘ, ਸੁਖਵੰਤ ਸਿੰਘ, ਚਰਨਜੀਤ ਸਿੰਘ ਹਰਪਾਲ ਸਿੰਘ, ਪਿ੍ਤਪਾਲ ਸਿੰਘ, ਆਦਿ ਸੇਵਾਦਾਰ ਹਾਜ਼ਰ ਸਨ। ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।