More

    ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਮਨਾਏ ਗਏ ਮਾਘੀ ਦੇ ਤਿਓਹਾਰ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਫੌਜੀ , ਰੇਸ਼ਮ ਸਿੰਘ ਤੇ ਬਾਕੀ ਕਮੇਟੀ ਮੈਂਬਰ ।

    ਅੰਮ੍ਰਿਤਸਰ  , 14 ਜਨਵਰੀ (ਗੁਰਪ੍ਰੀਤ ਸਿੰਘ ਕੱਦ ਗਿੱਲ) –  ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ । ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਸੰਤ ਦਵਿੰਦਰ ਸਿੰਘ ਨਾਮਧਾਰੀ ਚੰਡੀਗੜ੍ਹ ਵਾਲਿਆਂ ਦੇ ਕੀਰਤਨੀ ਜਥੇ ਨੇ ਕਥਾ ਕੀਰਤਨ ਰਾਹੀਂ  ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਭਾਈ ਅਵਤਾਰ ਸਿੰਘ ਖਿਆਲਾ ਦੇ ਕਵੀਸ਼ਰੀ ਜਥੇ ਨੇ 40 ਮੁਕਤਿਆਂ ਦਾ ਇਤਿਹਾਸ ਪੇਸ਼ ਕੀਤਾ । ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪ੍ਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਸੀ੍ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਬਾਜ ਨੂੰ ਲੈ ਕੇ ਮੁਗ਼ਲਾਂ ਨਾਲ ਹੋਏ ਯੁੱਧ ਸਮੇਂ ਬਾਬਾ ਜਾਗੋ ਜੀ ਆਪਣੇ ਹੋਰਨਾਂ ਸਾਥੀਆਂ ਸਮੇਤ ਮੁਗ਼ਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ  , ਉਨ੍ਹਾਂ ਦੀ ਯਾਦ ਵਿੱਚ ਇੱਥੇ ਆਲੀਸ਼ਾਨ ਗੁਰਦੁਆਰਾ ਸਾਹਿਬ ਸਸ਼ੋਬਤ ਹੈ ਅਤੇ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਚੱਲ ਰਿਹਾ ਅਤੇ ਲੰਗਰ ਵੀ 24 ਘੰਟੇ ਚੱਲਦਾ ਹੈ । ਇਸ ਦੇ ਨਾਲ ਨਾਲ ਇੱਥੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ । ਇਸ ਮੌਕੇ ਤੇ ਪ੍ਰਧਾਨ ਸੁਰਿੰਦਰ ਸਿੰਘ ਫੌਜੀ  , ਜਥੇ. ਅੰਗਰੇਜ਼ ਸਿੰਘ , ਰੇਸ਼ਮ ਸਿੰਘ  , ਜਤਿੰਦਰ ਸਿੰਘ ਕਮੇਟੀ ਮੈਂਬਰਾਂ , ਮੁੱਖ ਗਰੰਥੀ ਬਾਬਾ ਗੁਰਪੀ੍ਤ ਸਿੰਘ ਖਿਆਲਾ ਆਦਿ ਨੇ ਪ੍ਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img