More

    ਗਾਈਡਲਾਈਨਜ਼ ਦੀ ਪਾਲਣਾ ਜਰੂਰੀ -ਐਸ ਐਚ ਓ ਭਿਖੀਵਿੰਡ

    ਭਿੱਖੀਵਿੰਡ, 21 ਜੂਨ (ਜੰਡ ਖਾਲੜਾ) – ਐਸ,ਐਸ,ਪੀ ਧਰੂਮਨ ਐਚ ਨਿੰਬਾਲੇ ਜੀ ਤੇ (ਡੀ,ਐਸ,ਪੀ ) ਰਾਜਬੀਰ ਸਿੰਘ ਸੱਭ ਡਵੀਜ਼ਨ ਭਿੱਖੀਵਿੰਡ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇੰਨਸਪੈਕਟਰ ਬਲਵਿੰਦਰ ਸਿੰਘ ਵੱਲੋਂ ਅੱਜ ਭਿੱਖੀਵਿੰਡ ਵਿਖੇ ਆਉਣ ਜਾਣ ਵਾਲੇ ਵਾਹਨ ਦੀ ਚੈਕਿਗ ਕੀਤੀ ਗਈ। ਨਾਲ ਹੀ ਜਿਥੇ ਕਰੋਨਾ ਮਹਾਂਮਾਰੀ ਦਾ ਕਰੋਪ ਦੇ ਸਬੰਧ ਵਿੱਚ ਬਿਨਾਂ ਮਾਸਕ ਦੇ ਘੁੰਮ ਰਹੇ ਲੋਕਾਂ ਨੂੰ ਮਾਸਕ ਪਾਉਣ ਬਾਰੇ ਕਿਹਾ ਕਿ ਮਾਸਕ ਪਾ ਕੇ ਰੱਖੋ ਆਪਣਾ ਧਿਆਨ ਰੱਖਣਾ ਤੁਹਾਡੀ ਆਪਣੀ ਜ਼ੁਮੇਵਾਰੀ ਬਣਦੀ ਆ। ਕਿਉਂਕਿ ਸਾਡੀ ਛੋਟੀ ਜਿਹੀ ਲਾਹਪ੍ਰਵਾਈ ਕਰਨ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਿਸ ਵੀ ਹਮੇਸ਼ਾਂ ਤੁਹਾਡੇ ਸੇਵਾ ਵਿੱਚ ਤੱਤਪਰ ਰਹਿੰਦੀ ਆ। ਇਸ ਲਈ ਕਾਨੂੰਨ ਵੱਲੋਂ ਜੋ ਵੀ ਹਿਦਾਇਤਾਂ ਆਡਰ ਹੁੰਦੀਆ ਤੁਹਾਡੇ ਫਾਇਦੇ ਵਾਸਤੇ ਹੀ ਆ। ਇਸ ਲਈ ਤੁਸੀ ਵੀ ਸਾਡਾ ਸਾਥ ਦਿਉ। ਕਾਨੂੰਨ ਦੀ ਉਲੱਗਣਾ ਨਾ ਕਰੋ । ਸਾਡਾ ਸਹਿਯੋਗ ਦਿਉ । ਉਨ੍ਹਾਂ ਰਾਹਗੀਰਾਂ ਤੇ ਵਾਹਣ ਚਾਲਕਾਂ ਨੂੰ ਬੜੇ ਪਿਆਰ ਤੇ ਬਹੁਤ ਵਧੀਆ ਤਰੀਕੇ ਨਾਲ ਸਰਕਾਰੀ ਗਾਈਡਲਾਈਨਜ਼ ਦੀ ਪਾਲਣਾ ਕਰਨ ਸੰਬੰਧੀ ਜਾਗਰੂਕ ਕਰਵਾਇਆ। ਇਸ ਮੌਕੇ ਸਬ ਇੰਸਪੈਕਟਰ ਪੰਨਾ ਲਾਲ , ਏ,ਐਸ,ਆਈ,ਚਰਨਜੀਤ ਸਿੰਘ, ਏ, ਐਸ ,ਆਈ, ਸਵਿੰਦਰ ਸਿੰਘ ਸੋਹਲ, ਆਦਿ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img