More

    ਖੇਤੀਬਾੜੀ ਸਭਾਵਾਂ ਵੈੱਲ: ਸਹਾਇਤਾ ਕਮੇਟੀ ਦੇ ਸੂਬਾ ਪੱਧਰੀ ਇਜਲਾਸ ਚ ਸੇਵਾਮੁਕਤ ਹੋਏ ਸਮੂਹ ਕਰਮਚਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

    ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਦੇ ਕਾਰਨ ਕਰਮਚਾਰੀ ਸਭਾਵਾਂ ਛੱਡਣ ਨੂੰ ਹੋ ਰਹੇ ਨੇ ਮਜਬੂਰ – ਪ੍ਰਧਾਨ ਤਾਰਾ ਚੰਦ ਪੁੰਜ

    ਤਰਨਤਾਰਨ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਵੈੱਲਫੇਅਰ ਸਹਾਇਤਾ ਕਮੇਟੀ ਪੰਜਾਬ ਦਾ ਸੂਬਾ ਪੱਧਰੀ ਸਾਲਾਨਾ ਇਜਲਾਸ ਗੰਢਾਂ ਵਾਲੀ ਧਰਮਸ਼ਾਲਾ ਤਰਨਤਾਰਨ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੀਆ ਸਮੂਹ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵੱਲੋਂ ਵੱਡੇ ਪੱਧਰ ਤੇ ਇਸ ਇਜਲਾਸ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵੈੱਲਫੇਅਰ ਸਹਾਇਤਾ ਕਮੇਟੀ ਦੇ ਸੂਬਾ ਪ੍ਰਧਾਨ ਤੇ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਤਾਰਾ ਚੰਦ ਪੁੰਜ ਨੇ ਇਸ ਇਜਲਾਸ ਵਿੱਚ ਪੁੱਜੇ ਸਮੂਹ ਕਰਮਚਾਰੀ ਸਾਥੀਆਂ ਦਾ ਨਿੱਘਾ ਸੁਆਗਤ ਕੀਤਾ ਤੇ ਜੀ ਆਇਆਂ ਨੂੰ ਕਿਹਾ। ਇਸ ਮੌਕੇ ਸਭਾਵਾਂ ਦੇ ਸਾਬਕਾ ਸੂਬਾ ਪ੍ਰਧਾਨ ਪਰਗਟ ਸਿੰਘ ਮਨਿਆਲਾ, ਸਾਬਕਾ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਕੁਲਦੀਪ ਸਿੰਘ ਬੱਠੇ ਭੈਣੀ ਤੇ ਹੋਰ ਪੁੱਜੇ ਆਗੂਆਂ ਨੇ ਸੰਬੋਧਨ ਕਰਦਿਆਂ ਸਭਾਵਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਰੱਖਦਿਆ ਕਿਹਾ ਕਿ ਸਰਕਾਰ ਦੀ ਅਣਦੇਖੀ ਦੇ ਕਾਰਨ ਸਹਿਕਾਰੀ ਸਭਾਵਾਂ ਦਿਨ ਬ ਦਿਨ ਨਿਘਾਰਤਾ ਵੱਲ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਭਾਵਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਮਿਲਣ ਦੀ ਸੂਰਤ ਵਿੱਚ ਸਭਾਵਾਂ ਦੇ ਕਰਮਚਾਰੀਆਂ ਦੀ ਹਾਲਤ ਆਰਥਿਕ ਪੱਖੋਂ ਇੰਨੀ ਕੁ ਪਤਲੀ ਹੋ ਚੁੱਕੀ ਹੈ ਕਿ ਇਹ ਕਰਮਚਾਰੀ ਮਜਬੂਰੀ ਵੱਸ ਸਭਾਵਾਂ ਦੀ ਨੌਕਰੀ ਛੱਡਣ ਲਈ ਮਜਬੂਰ ਹੋ ਰਹੇ ਹਨ।

    ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਨੂੰ ਮੁਡ਼ ਲੀਹਾਂ ਤੇ ਲਿਆਉਣ ਲਈ ਪੰਜਾਬ ਸਰਕਾਰ ਪੂਰੀ ਫ਼ਰਾਖਦਿਲੀ ਨਾਲ ਇਨ੍ਹਾਂ ਨੂੰ ਮਾਲੀ ਸਹਾਇਤਾ ਦੇਵੇ ਤਾਂ ਜੋ ਇਨ੍ਹਾਂ ਸਭਾਵਾਂ ਨਾਲ ਜੁੜੇ ਕਰਮਚਾਰੀ ਜਿੱਥੇ ਆਪਣੇ ਪਰਿਵਾਰ ਪਾਲ ਸਕਣ ਉਥੇ ਸਭਾਵਾਂ ਦੀ ਖ਼ਤਮ ਹੋਣ ਕਿਨਾਰੇ ਪੁੱਜ ਚੁੱਕੀ ਹੋਂਦ ਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕੇ।ਇਸ ਮੌਕੇ ਸਹਾਇਤਾ ਕਮੇਟੀ ਦੇ ਸੂਬਾ ਪ੍ਰਧਾਨ ਸ੍ਰੀ ਤਾਰਾ ਚੰਦ ਪੁੰਜ ਵੱਲੋਂ ਸਮੁੱਚੀ ਲੀਡਰਸ਼ਿਪ ਸਮੇਤ ਪਿਛਲੇ ਸਮੇਂ ਦੌਰਾਨ ਸਭਾਵਾਂ ਦੇ ਸੇਵਾਮੁਕਤ ਹੋਏ ਸਕੱਤਰ ਸੇਲਜ਼ਮੈਨ ਸੇਵਾਦਾਰ ਤੇ ਹੋਰ ਵੱਖ ਵੱਖ ਅਹੁਦਿਆਂ ਦੇ ਕਰਮਚਾਰੀਆਂ ਜਿਨ੍ਹਾਂ ਵਿਚ ਨਿਰਮਲਜੀਤ ਸਿੰਘ ਪਰਮਜੀਤਪੁਰ, ਅਰਜਨ ਸਿੰਘ ਨਡਾਲਾ, ਅਸ਼ਵਨੀ ਕੁਮਾਰ ਨਡਾਲਾ, ਅਮੀਚੰਦ ਜਲੰਧਰ, ਬਲਦੇਵ ਸਿੰਘ ਸਠਿਆਲਾ, ਬਲਕਾਰ ਸਿੰਘ ਲੁਹਾਰਕਾ, ਸਵਰਨ ਸਿੰਘ ਬੱਲ ਸਰਾਏ, ਦਰਬਾਰਾ ਸਿੰਘ ਸੰਗਰਕੋਟ, ਸਵਰਨ ਸਿੰਘ ਵਲਟੋਹਾ, ਨਰਿੰਦਰ ਸਿੰਘ ਤਲਵੰਡੀ, ਸਵਰਨ ਸਿੰਘ ਮਾੜੀ ਕੰਬੋਕੇ, ਸੁਖਚੈਨ ਸਿੰਘ ਭੂਰਾ ਕੋਹਨਾ, ਨਿਰਭੈ ਸਿੰਘ ਭਗਵਾਨਪੁਰ, ਅਜੀਤ ਸਿੰਘ ਭਗਵਾਨਪੁਰ, ਭੁਪਿੰਦਰ ਸਿੰਘ ਨੌਸ਼ਹਿਰਾ ਪਨੂੰਆਂ, ਚਰਨ ਸਿੰਘ ਬਨਵਾਲੀਪੁਰ, ਕਰਮ ਸਿੰਘ ਕੋਟ ਧਰਮ ਚੰਦ, ਲੱਖਾ ਸਿੰਘ ਠੱਠੀ ਸੋਹਲ, ਬਲਦੇਵਰਾਜ ਭੂਰੇਗਿੱਲ ਆਦਿ ਨੂੰ ਇਕ-ਇਕ ਸ਼ਾਲ, ਸੋਨੇ ਦੀ ਮੁੰਦਰੀ, ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਨਿਭਾਈਆਂ ਗਈਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਖ਼ੁਸ਼ਹਾਲ ਤੇ ਸੁਖਮਈ ਬਤੀਤ ਕਰਨ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸਹਾਇਤਾ ਕਮੇਟੀ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੇ ਕਮੇਟੀ ਨੁਮਾਇੰਦਿਆ ਜਿਨ੍ਹਾਂ ਵਿਚ ਸੁਖਦੇਵ ਸਿੰਘ ਪ੍ਰਧਾਨ ਅੰਮ੍ਰਿਤਸਰ, ਰਾਮਪਾਲ ਪ੍ਰਧਾਨ ਗੁਰਦਾਸਪੁਰ, ਸੂਰਤ ਸਿੰਘ ਪ੍ਰਧਾਨ ਫਰੀਦਕੋਟ, ਗੁਲਜਾਰ ਸਿੰਘ ਪ੍ਰਧਾਨ ਸੁਰਸਿੰਘ, ਬਲਦੇਵ ਰਾਜ ਫਤਹਿਚੱਕ,ਗੁਰਜਗਦੀਪ ਸਿੰਘ ਸੀ ਅੇੈਮ ਅੇੈਸ, ਲਖਬੀਰ ਸਿੰਘ ਸੀ ਐਮ ਐਸ, ਤਿਲਕਰਾਜ ਪੱਟੀ, ਪਰਗਟ ਸਿੰਘ ਪੱਟੀ ਪ੍ਰਧਾਨ, ਕੁਲਦੀਪ ਸਿੰਘ ਪੱਟੀ ਪ੍ਰਧਾਨ, ਹਰਭਜਨ ਸਿੰਘ ਸ਼ਹੀਦ ਸਾਬਕਾ ਸਕੱਤਰ, ਚਰਨਜੀਤ ਸਿੰਘ ਮੁਹਾਲੀ,ਰਣਜੀਤ ਸਿੰਘ ਅੰਮ੍ਰਿਤਸਰ ਆਦਿ ਦਾ ਵੀ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img