More

    ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਰੱਦ ਕਰਦਿਆਂ ਰੋਸ ਧਰਨਾ

    ਅੰਮ੍ਰਿਤਸਰ, 25 ਜੂਨ (ਗਗਨ) – ਖੇਤੀਬਾੜੀ, ਬਾਗਬਾਨੀ ਅਤੇ ਭੂਮੀ ਰੱਖਿਆ ਵਿਭਾਗ ਦੇ ਦਰਜਾ-ਬ-ਦਰਜਾ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੀਆਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਮੁੱਢੋਂ ਰੱਦ ਕੀਤਾ ਗਿਆ।ਸਰਕਾਰਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਵਾਲੇ 3 ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਅੱਖੋਂ-ਪਰੋਖੇ ਕਰਨ ਨਾਲ ਸਰਕਾਰ ਦਾ ਮੁਲਾਜ਼ਮ ਮਾਰੂ ਚਿਹਰਾ ਨੰਗਾ ਹੋਇਆ ਹੈ।ਦਸੰਬਰ 2011 ਨੂੰ ਦਿਤੇ ਤਨਖ਼ਾਹ ਕੋਈ ਖ਼ੈਰਾਤ ਨਹੀਂ ਸਨ। ਇਹ ਸਕੇਲ ਵਿੱਤ ਵਿਭਾਗ ਨੇ ਪੂਰੀ ਛਾਨਣੀ ਲਾਕੇ ਮੁਲਾਜ਼ਮਾਂ ਦੀਆਂ ਸੇਵਾ ਹਾਲਤਾਂ ਅਨੁਸਾਰ 2006 ਵਿੱਚ ਦੇਣ ਦੀ ਬਜਾਏ 5 ਸਾਲ ਬਾਅਦ ਦਿੱਤੇ ਸੀ। ਪੁਰਾਣੀ ਪੈਨਸ਼ਨ ਸਕੀਮ ਬਹਾਲ ਹੋਣ ਦੀ ਆਸ ਲਾਈ ਬੈਠੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀਆਂ ਆਸਾਂ ਨੂੰ ਵੀ ਕੋਈ ਬੂਰ ਨਹੀਂ ਪਿਆ। ਲੱਕ-ਤੋੜਵੀਂ ਮਹਿੰਗਾਈ ਵਿੱਚ ਮਕਾਨ ਕਿਰਾਇਆ ਭੱਤਾ ਘਟਾਉਣਾ ਅਤੇ ਮੈਡੀਕਲ ਭੱਤੇ ਵਿੱਚ ਕੋਈ ਵਾਧਾ ਨਾ ਕਰਨਾ ਵੀ ਬੇਹੱਦ ਨਿੰਦਣਯੋਗ ਹੈ।

    ਇਸ ਮੌਕੇ ਏ. ਓ ਡਾ ਮਸਤਿੰਦਰ ਸਿੰਘ ਬੁੰਡਾਲਾ, ਡਾ ਅਵਤਾਰ ਸਿੰਘ ਬੁੱਟਰ, ਡਾ ਤੇਜਿੰਦਰ ਸਿੰਘ,ਡਾ ਧੰਜਲ,ਡਾ ਸੁਖਬੀਰ ਸਿੰਘ ਸੰਧੂ ਜਨਰਲ ਸਕੱਤਰ ਟੈਕਨੋਕਰੇਟ ਕਮੇਟੀ,, ਵਿਸਥਾਰ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ ਪ੍ਰਭਦੀਪ ਸਿੰਘ ਚੇਤਨਪੁਰਾ,, ਮਨਿਸਟੀਰੀਅਲ ਐਸੋਸੀਏਸ਼ਨ ਦੇ ਰਾਣਾ ਰਣਬੀਰ ਸਿੰਘ ਫਤਿਹਪੁਰ,ਡਾ ਅਮਰਜੀਤ ਸਿੰਘ ਬੱਲ,ਡਾ ਸਤਵਿੰਦਰ ਸਿੰਘ, ਡਾ ਸੁਖਮਿੰਦਰ ਉੱਪਲ, ਡਾ ਬਲਵਿੰਦਰ ਸਿੰਘ ਛੀਨਾ, ਡਾ ਸੁਖਰਾਜਬੀਰ ਸਿੰਘ,ਡਾ ਗੁਰਜੋਤ ਸਿੰਘ,ਡਾ ਪਰਜੀਤ ਸਿੰਘ,ਡਾ ਸੁਖਚੈਨ ਸਿੰਘ,ਡਾ ਹਰਿੰਦਰਪਾਲ ਸਿੰਘ,ਡਾ ਗੁਰਵਿੰਦਰ ਸਿੰਘ, ਸਬ ਇੰਸਪੈਕਟਰ ਮਨਜੀਤ ਸਿੰਘ,ਵਿਨੋਦ ਕੁਮਾਰ, ਮਨਦੀਪ ਸਿੰਘ , ਭੁਪਿੰਦਰ ਸਿੰਘ, ਅਸ਼ਵਨੀ,ਸਾਹਿਲ,ਕੱਕੜ ਭਾਟੀਆ ਆਦਿ ਕਾਫ਼ੀ ਵੱਡੀ ਗਿਣਤੀ ਵਿਚ ਸਾਰੇ ਵਿਭਾਗਾਂ ਦੇ ਐਸੋਸੀਏਸ਼ਨ ਦੇ ਪ੍ਰਧਾਨ ਤੇ ਨੁਮਾਇੰਦੇ ਅਤੇ ਅਧਿਕਾਰੀ ਕਰਮਚਾਰੀ ਹਾਜ਼ਿਰ ਸਨ !ਉਪਰੋਕਤ ਆਗੂਆਂ ਨੇ ਕਿਹਾ ਕਿ ਸਮੂਹ ਜਥੇਬੰਦੀਆਂ ਇੱਕ ਮੱਤ ਹੁੰਦੇ ਹੋਏ ਇਹਨਾਂ ਸਿਫਾਰਸ਼ਾਂ ਨੂੰ ਮੁੱਢੋਂ ਰੱਦ ਕਰਦੀਆਂ ਹਨ। ਲੰਮੇ ਸਮੇਂ ਤੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਉਡੀਕ ਰਹੇ ਸਮੁੱਚੇ ਮੁਲਾਜ਼ਮਾਂ ਦੇ ਪੱਲੇ ਸਰਕਾਰ ਨੇ ਨਿਰਾਸ਼ਾ ਹੀ ਪਾਈ ਹੈ। ਸਰਕਾਰ ਨੂੰ 31-12-15 ਨੂੰ 2.25 ਦੇ ਫਾਰਮੂਲੇ ਦੀ ਬਜਾਏ ਪਹਿਲਾਂ ਹੀ 5 ਸਾਲ ਲੇਟ ਕਮਿਸ਼ਨ ‘ਤੇ ਵਿਚਾਰਦਿਆਂ ਵਿਤਕਰਾ ਛੱਡਕੇ ਨਵੇਂ ਤਨਖ਼ਾਹ ਸਕੇਲ ਸਾਰਿਆਂ ਨੂੰ ਇੱਕ ਹੀ ਫਾਰਮੂਲੇ ਅਨੁਸਾਰ ਫਿਕਸ ਕਰਨ ਅਤੇ ਇੱਕ ਹੀ ਕਿਸ਼ਤ ਵਿਚ ਬਕਾਏ ਜਾਰੀ ਕਰਨੇ ਚਾਹੀਦੇ ਹਨ। ਬਕਾਏ ਦੀ ਅਦਾਇਗੀ ਅਗਲੇ ਸਾਢ਼ੇ ਚਾਰ ਸਾਲਾਂ ਵਿੱਚ ਕਰਨਾ ਮੁਲਾਜ਼ਮ ਵਰਗ ਨਾਲ ਕੋਝਾ ਮਜ਼ਾਕ ਹੈ !

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img