More

  ਖਾਲਸੇ ਦੇ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ (3 ਨਵੰਬਰ ) :- ਮੇਜਰ ਸਿੰਘ

  ਰੋਹਤਾਸ (ਹੁਣ ਪਾਕਿਸਤਾਨ )ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਚਰਨਛੋਹ ਪਾਵਨ ਸਥਾਨ ਹੈ :- ਚੋਆ ਸਾਹਿਬ ਆ ਇੱਥੋਂ ਦੇ ਰਹਿਣ ਵਾਲੇ ਬਾਬਾ ਰਾਮੂ ਜੀ ਜਿਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ ਉਨ੍ਹਾਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਚਰਨਾਂ ਚ ਔਲਾਦ ਲਈ ਬੇਨਤੀ ਕੀਤੀ ਗੁਰਦੇਵ ਨੇ ਬਚਨ ਕਹੇ ਸੇਵਾ ਕਰੋ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਸਮੇਂ ਨਾਲ 18 ਕੱਤਕ ( 3 ਨਵੰਬਰ) 1681 ਈ: ਨੂੰ ਬਾਬਾ ਰਾਮੂ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਪਾਵਨ ਕੁਖੋਂ ਇਕ ਪੁੱਤਰੀ ਦਾ ਜਨਮ ਹੋਇਆ ਗੁਰੂ ਸਾਹਿਬ ਦੀ ਦਾਤ ਜਾਣ ਕੇ ਨਾਮ ਰੱਖਿਆ ਸਾਹਿਬ ਦੇਵਾਂ ਇੱਕ ਪੁੱਤ ਦਾ ਵੀ ਜਨਮ ਹੋਇਆ ਨਾਮ ਰੱਖਿਆ ਸਾਹਿਬ ਸਿੰਘ ਧੀ ਦੇ ਜਨਮ ਸਮੇਂ ਬਾਬਾ ਰਾਮੂ ਜੀ ਨੇ ਸੰਗਤ ਸਾਹਮਣੇ ਸੰਕਲਪ ਕੀਤਾ ਕਿ ਗੁਰੂ ਦੀ ਦਾਤ ਹੈ ਗੁਰੂ ਚਰਨਾਂ ਚ ਹੀ ਭੇਟਾ ਕਰ ਦੇਣੀ ਹੈ ਇਸ ਲਈ ਰੋਹਤਾਸ ਦਾ ਸਾਰਾ ਇਲਾਕਾ ਸਾਹਿਬ ਦੇਵਾਂ ਜੀ ਨੂੰ ਮਾਤਾ ਸਾਹਿਬ ਦੇਵਾਂ ਜੀ ਕਹਿ ਕੇ ਬੁਲਾਉਂਦਾ ਸੀ ਤੇ ਬੜਾ ਅਦਬ ਕਰਦੇ ਮਾਤਾ ਜੀ ਦਾ ਸੁਭਾਵ ਬੜਾ ਨਿਮਰਤਾ ਵਾਲਾ ਹਰ ਸਮੇ ਸੇਵਾ ਬਾਣੀ ਤੇ ਨਾਮ ਚ ਹੀ ਜੁੜੇ ਦਿਸਦੇ ਜਦੋਂ ਧੀ ਦੀ ਉਮਰ 17/18 ਸਾਲ ਦੀ ਹੋਈ ਤਾਂ ਭਾਈ ਰਾਮੂ ਜੀ ਨੂੰ ਆਪਣਾ ਸੰਕਲਪ ਟੁੱਟਦਾ ਦਿਖਾਈ ਦਿੱਤਾ ਉਹਨਾਂ ਪਤਨੀ ਜਸਦੇਵੀ ਨਾਲ ਧੀ ਦਾ ਰਿਸ਼ਤਾ ਹੋਰ ਥਾਂ ਕਰਨ ਦੀ ਸੋਚੀ ਪਰ ਮਾਤਾ ਸਾਹਿਬ ਦੇਵਾਂ ਜੀ ਨੂੰ ਪਤਾ ਲਗਾ ਤਾਂ ਉਹਨਾਂ ਕਿਆ ਮੈ ਆਪਣੇ ਸਭ ਕੁਝ ਕਲਗੀਧਰ ਜੀ ਨੂੰ ਮੰਨਿਆ ਹੈ ਹੁਣ ਹੋਰ ਥਾਂ ਰਿਸ਼ਤਾ ਦਾ ਸੋਚਣਾ ਗਲਤ ਹੈ ਬਾਬਾ ਰਾਮੂ ਜੀ ਬੜੇ ਖੁਸ਼ ਹੋਏ ਪਰ ਮੰਨ ਚ ਚਿੰਤਾ ਵੀ ਸੀ ਕੇ ਪਤਾ ਨੀ ਦਸਮੇਸ਼ ਜੀ ਆਗਿਆ ਦੇਣਗੇ ਕੇ ਨਹੀਂ ਕਿਉਕਿ ਉਨ੍ਹਾਂ ਦੇ ਦੋ ਆਨੰਦ ਕਾਰਜ ਪਹਿਲਾਂ ਹੋ ਚੁੱਕੇ ਆ ਸਾਹਿਬਜ਼ਾਦੇ ਵੀ ਆ…ਫਿਰ ਗੁਰੂ ਸਾਹਿਬ ਨੂੰ ਗਰੀਬ ਨਿਵਾਜ਼ ਜਾਣ ਸੰਗਤ ਦੇ ਕੋਲ ਬੇਨਤੀ ਕੀਤੀ ਸਾਰੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਗੁਰੂ ਘਰ ਦੇ ਖ਼ਜ਼ਾਨਚੀ ਭਾਈ ਭਗਵਾਨ ਸਿੰਘ ਜੋ ਰੋਹਤਾਸ ਦੇ ਸਨ ਤੇ ਸਿੱਖੀ ਚ ਬੜੇ ਪ੍ਰਪੱਕ ਸਨ ਉਨ੍ਹਾਂ ਨਾਲ ਗੱਲ ਕੀਤੀ ਫਿਰ ਭਾਈ ਮਨੀ ਸਿੰਘ ਦੇ ਨਾਲ ਗੱਲ ਕਰਕੇ ਸੰਗਤ ਵਲੋਂ ਗੁਰੂ ਚਰਨਾਂ ਚ ਬੇਨਤੀ ਕੀਤੀ ਗੁਰੂ ਪਿਤਾ ਨੇ ਕਿਹਾ ਅਸੀਂ ਹੁਣ ਬ੍ਰਹਮਚਰਯ ਰੱਖਿਆ ਹੈ ਪਰ ਕਿਉਂਕਿ ਸੰਗਤ ਦੀ ਬੇਨਤੀ ਹੈ ਉਸ ਨੂੰ ਵੀ ਮੋੜ ਵੀ ਨਹੀਂ ਸਕਦੇ ਇਸ ਕਰਕੇ ਸਾਹਿਬ ਦੇਵਾਂ ਨੂੰ #ਕਵਾਰੇ_ਡੌਲੇ ਦੇ ਰੂਪ ਚ ਹੀ ਪ੍ਰਵਾਨ ਕਰ ਸਕਦੇ ਆ ਤੁਸੀ ਸਾਹਿਬ ਦੇਵਾਂ ਨਾਲ ਵਿਚਾਰ ਕਰਲੋ ਮਾਤਾ ਸਾਹਿਬ ਦੇਵਾਂ ਜੀ ਨੇ ਕਿਆ ਜੋ ਆਪ ਦਾ ਹੁਕਮ ਸਿਰ ਮੱਥੇ ਬਾਬਾ ਰਾਮੂ ਜੀ ਸਾਰੀ ਸੰਗਤ ਬੜੀ ਖੁਸ਼ ਗੁਰੂ ਹੁਕਮ ਦੇ ਨਾਲ ਪਹਿਲਾਂ ਸਾਰੇ ਪਰਿਵਾਰ ਨੂੰ ਤੇ ਸਾਹਿਬ ਦੇਵਾਂ ਜੀ ਨੂੰ ਅੰਮ੍ਰਿਤ ਛਕਾਇਆ ਗਿਆ ਨਾਮ ਹੋਇਆ #ਸਾਹਿਬ_ਕੌਰ ਫਿਰ ਭਾਈ ਸੱਦੂ ਮੱਦੂ ਜੀ ਨੇ ਕੀਰਤਨ ਕੀਤਾ ਬਾਬਾ ਬੁੱਢਾ ਸਾਹਿਬ ਦੀ ਬੰਸ ਚੋ ਭਾਈ ਗੁਰਬਖ਼ਸ਼ ਸਿੰਘ ਜੀ ਨੇ ਲਾਵਾਂ ਕਰਾਈਆ ਏਦਾ 18 ਵੈਸਾਖ 1700 ਈ: ਮਾਤਾ ਸਾਹਿਬ ਕੌਰ ਤੇ ਕਲਗੀਧਰ ਪਿਤਾ ਜੀ ਦਾ ਆਨੰਦ ਕਾਰਜ ਹੋਇਆ ਇਸ ਸਮੇ ਮਾਤਾ ਜੀ ਦੀ ਉਮਰ 19 ਸਾਲ 6 ਮਹੀਨੇ ਸੀ ਤੇ ਕਲਗੀਧਰ ਜੀ ਦੀ ਉਮਰ 34 ਕ ਸਾਲ ਸੀ ਰੋਹਤਾਸ ਦੀ ਸੰਗਤ ਵਾਪਸ ਚੱਲੇ ਗਈ ਭਰਾ ਭਾਈ ਸਾਹਿਬ ਸਿੰਘ ਜੀ ਜੋ ਖਾਲਸੇ ਦੇ ਮਾਮਾ ਜੀ ਕਰਕੇ ਜਾਣੇ ਜਾਂਦੇ ਆ ਗੁਰੂ ਸੇਵਾ ਚ ਹੀ ਰੁਕ ਗਏ ਮਾਤਾ ਸਾਹਿਬ ਕੌਰ ਜੀ ਨੂੰ ਆਨੰਦਪੁਰ ਸਾਹਿਬ ਰਹਿੰਦਿਆਂ ਗੁਰਦੇਵ ਦੀ ਸੇਵਾ ਕਰਦਿਆ ਕੁਝ ਸਮਾਂ ਬਤੀਤ ਹੋਇਆ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਫਤਹਿ ਸਿੰਘ ਨੂੰ ਮਾਂਵਾਂ ਨਾਲ ਲਾਡ ਕਰਦਿਆ ਖੇਡਦਿਆ ਦੇਖ ਪੁੱਤਰ ਦੀ ਇੱਛਾ ਪੈਦਾ ਹੋਈ ਪਰ ਫਿਰ ਸੰਕੋਚ ਕਰ ਜਾਂਦੇ ਇੱਕ ਦਿਨ ਅੰਤਰਜਾਮੀ ਦਸਮੇਸ਼ ਜੀ ਨੇ ਉਦਾਸੀ ਦਾ ਕਾਰਨ ਪੁਛਿਆ ਤਾਂ ਪੁਤਰ ਲਈ ਬੇਨਤੀ ਕੀਤੀ ਸਤਿਗੁਰਾਂ ਨੇ ਕਿਹਾ ਅਸੀਂ ਤੁਹਾਨੂੰ ਪਹਿਲੇ ਦਿਨ ਹੀ ਬਚਨ ਕੀਤਾ ਸੀ ਪਰ ਤੁਹਾਡੀ ਭਾਵਨਾਂ ਨੂੰ ਅਸੀ ਸਮਝਦੇ ਹਾਂ ਤੇ ਬੇਨਤੀ ਮੋੜ ਨਹੀਂ ਸਕਦੇ ਇਸ ਲਈ ਖ਼ਾਲਸਾ ਪੰਥ ਜੋ ਸਾਡਾ ਨਾਦੀ ਪੁੱਤਰ ਹੈ ਨੂੰ ਤੁਹਾਡੀ ਝੋਲੀ ਪਾਉਂਦੇ ਅ ਅੱਜ ਤੋ ਤੁਸੀਂ #ਖ਼ਾਲਸੇ_ਦੀ_ਮਾਤਾ ਹੋਵੋਗੇ ਉ ਖਾਲਸਾ ਜੋ ਅਮਰ ਅਟੱਲ ਹੈ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਤੁਸੀਂ ਆਪਣਾ ਪੁੱਤਰ ਜਾਣਨਾ ਮਾਤਾ ਸਾਹਿਬ ਕੌਰ ਜੀ ਬੜੇ ਪ੍ਰਸੰਨ ਗੁਰੂ ਚਰਨਾਂ ਚ ਸਿਰ ਝੁਕਾਇਆ ਫਿਰ ਪਹਿਲਾ ਦੀ ਤਰਾਂ ਦਿਨ ਰਾਤ ਸੇਵਾ ਚ ਜੁੜ ਗਏ ਕਲਗੀਧਰ ਜੀ ਨਾਲ ਏਨਾ ਪਿਆਰ ਸੀ ਮਾਤਾ ਜੀ ਦਾ ਕੇ ਦਰਸ਼ਨ ਕਰਕੇ ਅੰਨ ਜਲ ਮੂੰਹ ਲਾਉਂਦੇ ਜੇ ਕਿਸੇ ਕਾਰਨ ਦਰਸ਼ਨ਼ ਨ ਹੋਣੇ ਤਾਂ ਦਿਨ ਰਾਤ ਭੁਖੇ ਹੀ ਰਹਿੰਦੇ ਕਵੀ ਸੰਤੋਖ ਸਿੰਘ ਜੀ ਲਿਖਦੇ ਆ                                ਦਰਸ਼ਨ ਕਰੇ ਤਾਂ ਭੋਜਨ ਪਾਵੈਂ।
  ਨਤ ਨਿਸ ਬਾਸੁਰ ਛੁਧਤ ਬਿਹਾਵੈੰ। (ਸੂਰਜ ਪ੍ਰਕਾਸ਼)
  ਨਾਂਦੇੜ ਹਜੂਰ ਸਾਹਿਬ ਜਾਕੇ ਸਤਿਗੁਰਾਂ ਨੇ ਹੁਕਮ ਕੀਤਾ ਤੁਸੀਂ ਦਿੱਲੀ ਚਲੇ ਜਾਓ ਤਾਂ ਮਾਤਾ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਤਾਂ ਆਪ ਜੀ ਦੇ ਦਰਸ਼ਨਾਂ ਬਗੈਰ ਅੰਨ ਜਲ ਨਹੀਂ ਛਕਦੀ ਫਿਰ ਤੁਹਾਡੇ ਦਰਸ਼ਨਾਂ ਬਗ਼ੈਰ ਕਿਵੇਂ ਗੁਜ਼ਾਰਾ ਹੋਵੇਗਾ ?? ਗੁਰਦੇਵ ਜੀ ਨੇ ਛੇਵੇਂ ਪਾਤਸ਼ਾਹ ਦੇ ਪੰਜ ਸ਼ਸਤਰ ਇਕ ਖੰਡਾ ਇਕ ਕਿਰਪਾਨ ਦੋ ਜਮਧਰ ਇਕ ਖੰਜ਼ਰ ਮਾਤਾ ਸਾਹਿਬ ਕੌਰ ਜੀ ਨੂੰ ਬਖ਼ਸ਼ੇ ਤੇ ਕਿਹਾ ਇਨ੍ਹਾਂ ਦੇ ਦਰਸ਼ਨ ਕਰਨਾ ਸਾਡੇ ਦਰਸ਼ਨ ਹੋਣਗੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਆ ਗਏ ਤੇ ਅਖੀਰ ਤਕ ਇੱਥੇ ਹੀ ਰਹੇ ਕਲਗੀਧਰ ਪਿਤਾ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਮਾਤਾ ਜੀ ਨੇ ਆਪਣੀ ਪੁਤਰ ਖ਼ਾਲਸਾ ਪੰਥ ਨੂੰ ਸੰਭਾਲਿਆ ਮਾਤਾ ਜੀ ਦੇ ਲਿਖੇ ਹੋਏ ਹੁਕਮਨਾਮੇ ਮੌਜੂਦ ਨੇ ਜੋ ਸਾਡੇ ਲਈ ਮਾਤਾ ਜੀ ਦੀਆ ਅਸੀਸਾਂ ਨਾਲ ਭਰੇ ਆ ਮਾਤਾ ਜੀ ਨੇ ਦਿੱਲੀ ਹੀ ਸਰੀਰ ਤਿਆਗਿਆ
  ਪੂਤਾ ਮਾਤਾ ਕੀ ਆਸੀਸ ॥
  ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥
  ਮਾਤਾ ਜੀ ਅਸੀਸ ਦਿਉ ਆਪਣੇ ਪੁੱਤ ਖਾਲਸਾ ਪੰਥ ਨੂੰ ਆਪਸੀ ਪ੍ਰੇਮ ਪਿਆਰ ਸਿੱਖੀ ਸਿਦਕ ਬਖਸ਼ੋ ਖਾਲਸਾ ਗੁਲਾਮੀ ਦੇ ਹਨੇਰੇ ਚੋ ਨਿਕਲ ਰਾਜ ਭਾਗ ਮਾਣੇ ਸਮੂਹ ਖ਼ਾਲਸਾ ਪੰਥ ਨੂੰ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਲੱਖ ਲੱਖ ਵਧਾਈਆ ਮੁਬਾਰਕਾਂ

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img