More

    ਖ਼ੁਫੀਆ ਏਜੰਸੀਆਂ ਨੇ ਛੱਡੀ ਛੁਰਲੀ, ਅਖੇ ਪੰਜਾਬ ‘ਚ ”ਖਾੜਕੂ ਹਮਲੇ” ਦੀ ਸੰਭਾਵਨਾ, ਪੁਲਿਸ ਨੂੰ ਕੀਤਾ ਅਲਰਟ

    ਲੁਧਿਆਣਾ, 10 ਜੁਲਾਈ (ਬੁਲੰਦ ਆਵਾਜ ਬਿਊਰੋ) – ਇਕ ਹਫ਼ਤੇ ਅੰਦਰ ਪਹਿਲਾਂ ਮੋਗਾ ਅਤੇ ਫਿਰ ਖੰਨਾ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਖਾੜਕੂ ਫੜ੍ਹੇ ਜਾਣ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਹੈ। ਪੁਲਸ ਸੂਤਰਾਂ ਮੁਤਾਬਕ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਇਹ ਲੋਕ ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਹਿੰਸਕ ਗਤੀਵਿਧੀਆਂ ਲਈ ਰੇਕੀ ਕਰ ਰਹੇ ਸਨ। ਇਹ ਗੱਲ ਸਾਹਮਣੇ ਆਉਣ ’ਤੇ ਖੁਫ਼ੀਆ ਤੰਤਰ ਵੀ ਚੌਕਸ ਹੋ ਗਿਆ ਹੈ।ਪਤਾ ਲੱਗਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਸ ਨੂੰ ਅਲਰਟ ਵੀ ਜਾਰੀ ਕੀਤਾ ਹੈ। ਉਨ੍ਹਾਂ ਨੂੰ ਇਨਪੁਟ ਮਿਲੇ ਹਨ ਕਿ ਲੁਧਿਆਣਾ ਦੇ ਬੱਸ ਅੱਡਾ, ਪਾਰਕਿੰਗ ਅਤੇ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ, ਮਾਲਜ਼ ਅਤੇ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਅੱਤਵਾਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

    ਇਸ ਲਈ ਪੰਜਾਬ ਦੇ ਨਾਲ-ਨਾਲ ਲੁਧਿਆਣਾ ਪੁਲਸ ਵੀ ਅਲਰਟ ਹੋ ਗਈ ਹੈ। ਪੁਲਸ ਨੇ ਉਕਤ ਥਾਵਾਂ ’ਤੇ ਚੈਕਿੰਗ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹਮਲੇ ਸਬੰਧੀ ਅਜੇ ਕਿਸੇ ਉੱਚ ਅਧਿਕਾਰੀ ਨੇ ਸਪੱਸ਼ਟ ਨਹੀਂ ਕੀਤਾ ਹੈ। ਏ. ਡੀ. ਸੀ. ਪੀ.-1 ਪ੍ਰਗਿਆ ਜੈਨ ਦੀ ਅਗਵਾਈ ’ਚ ਏ. ਸੀ. ਪੀ. (ਸੈਂਟਰਲ) ਵਰਿਆਮ ਸਿੰਘ, ਥਾਣਾ ਕੋਤਵਾਲੀ ਦੀ ਪੁਲਸ ਫੋਰਸ ਅਤੇ ਪੀ. ਸੀ. ਆਰ. ਟੀਮਾਂ ਨੇ ਸਵੇਰੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ, ਜਿਸ ਵਿਚ ਤਕਰੀਬਨ ਹਰ ਆਉਣ-ਜਾਣ ਵਾਲੇ ਲੋਕਾਂ ਦੇ ਬੈਗ ਚੈੱਕ ਕੀਤੇ ਗਏ। ਟ੍ਰੇਨ ਦੇ ਅੰਦਰ ਬੈਠੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਦੁਪਹਿਰ ਨੂੰ ਨਗਰ ਨਿਗਮ ਦੇ ਜ਼ੋਨ-ਏ ਦੇ ਕੋਲ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਚੈਕਿੰਗ ਕੀਤੀ ਗਈ। ਪਾਰਕਿੰਗ ’ਚ ਆਉਣ-ਜਾਣ ਵਾਲੀਆਂ ਗੱਡੀਆਂ ਦੀ ਸਰਚ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਵੀ ਨੋਟ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ’ਚ ਮਾਲਜ਼, ਧਾਰਮਿਕ ਅਸਥਾਨਾਂ ’ਤੇ ਵੀ ਪੁਲਸ ਦਾ ਪਹਿਰਾ ਰਿਹਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img