More

    ਖਰਾਬ ਮੌਸਮ ਕਾਰਨ ਜਰਗ ਫੁਟਬਾਲ ਤੇ ਵਾਲੀਬਾਲ ਟੂਰਨਾਮੈਂਟ ਇੱਕ ਦਿਨ ਅੱਗੇ,  ਹੁਣ 10 ਜਨਵਰੀ ਨੂੰ ਹੋਵੇਗਾ ਉਦਘਾਟਨ

    ਪਾਇਲ, 9 ਜਨਵਰੀ 2021 (ਲਖਵਿੰਦਰ ਸਿੰਘ ਲਾਲੀ) – ਹਰ ਸਾਲ ਦੀ ਤਰ੍ਹਾਂ ਇਤਿਹਾਸਕ ਅਤੇ ਮਸ਼ਹੂਰ ਪਿੰਡ ਜਰਗ ਵਿਖੇ ਹੋਣ ਵਾਲਾ ਫੁਟਬਾਲ ਤੇ ਵਾਲੀਬਾਲ ਦਾ ਟੂਰਨਾਮੈਂਟ ਜੋ ਪਹਿਲਾਂ ਮਿੱਤੀ 8,9 ਤੇ 10 ਜਨਵਰੀ 2022 ਨੂੰ ਹੋਣਾ ਸੀ। ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੇ-ਮੌਸਮਾ ਮੀਂਹ ਪੈਣ ਕਾਰਨ ਖੇਡ ਗਰਾਊਂਡ ਦੇ ਹਾਲਤ ਖੇਡਣ ਦੇ ਯੋਗ ਨਹੀਂ ਰਹੇ। ਬੇਸ਼ੱਕ ਪ੍ਰਬੰਧਕਾ ਵੱਲੋਂ ਨਿਸ਼ਚਿਤ ਮਿੱਤੀਆ ਨੂੰ ਹੀ ਟੂਰਨਾਮੈਂਟ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਗਏ ਪਰ ਕੱਲ੍ਹ ਦਿਨ ਸ਼ਨੀਵਾਰ ਵਾਲੇ ਦਿਨ ਦੇ ਭਾਰੀ ਮੀਂਹ ਨੇ ਹਾਲਾਤ ਸੁਹਾਵੇ ਨਹੀ ਹੋਣ ਦਿੱਤੇ। ਜਿਸ ਕਾਰਨ ਅੰਤ ਹੁਣ ਇਹ ਟੂਰਨਾਮੈਂਟ ਮਿੱਤੀ 9,10 ਤੇ 11ਜਨਵਰੀ ਨੂੰ ਹੋਵੇਗਾ। ਜਦੋਂ ਕਿ ਉਦਘਾਟਨ 10 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 11 ਵਜ਼ੇ ਹੋਵੇਗਾ। ਜਦੋਂ ਕਿ ਇਨਾਮਾਂ ਦੀ ਵੰਡ 11 ਜਨਵਰੀ ਦਿਨ ਮੰਗਲਵਾਰ ਨੂੰ ਸ਼ਾਮ 5 ਵਜੇ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਹਰਦੀਪ ਰੌਣੀ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸੇ ਦਿਨ ਖੇਡ ਪ੍ਰਬੰਧਕਾਂ ਵੱਲੋਂ ਕਿਸਾਨ ਆਗੂ ਨਰਪਿੰਦਰ ਸਿੰਘ ਬੈਨੀਪਾਲ ਰੌਣੀ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕੀ ਮੈਂਬਰਾ ਵਿੱਚੋਂ ਅਮਨਦੀਪ ਸਿੰਘ, ਹਰਜੋਤ ਸਿੰਘ, ਦਿਲਪ੍ਰੀਤ ਸਿੰਘ ਭੰਗੂ, ਫਤਹਿ ਸਿੰਘ, ਪ੍ਰਿੰਸ ਤੇ ਹੋਰ ਖਿਡਾਰੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img