More

    ਖਤਰਨਾਕ ਵੇਰੀਐਂਟ ‘ਲੈਂਬਡਾ’ ਕੈਨੇਡਾ ‘ਚ ਆਇਆ

    ਸਰੀ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਕੈਨੇਡਾ ਸਰਕਾਰ ਜਿਥੇ ਕੋਵਿਡ-19 ‘ਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਾਫ਼ੀ ਹੱਦ ਤਕ ਕਾਮਯਾਬ ਵੀ ਹੋਈ ਹੈ, ਓਥੇ ‘ਲੈਂਬਡਾ’ ਨਾਮਕ ਨਵਾਂ ਵੇਰੀਐਂਟ ਹੋਰ ਚੁਣੌਤੀਆਂ ਖੜ੍ਹੀਆਂ ਕਰਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੇ ਸਿਹਤ ਵਿਭਾਗ ਦੇ ਅਧਿਕਾਰੀ ਡਾ. ਥੈਰੇਸਾ ਨੇ ਇਸ ਵੇਲੇ ਦੇਸ਼ ‘ਚ ‘ਲੈਂਬਡਾ’ ਦੇ 11 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ ਹੈ। ਜਿਥੇ ਕੁਝ ਸਮਾਂ ਪਹਿਲਾਂ ਸਾਹਮਣੇ ਆਏ ‘ਡੈਲਟਾ’ ਵੇਰੀਐਂਟ ਨਾਲ ਅਜੇ ਵੀ ਕਈ ਦੇਸ਼ ਜੂਝ ਰਹੇ ਹਨ, ਅਜਿਹੇ ਵਿਚ ਕੁਝ ਹੋਰ ਵੇਰੀਐਂਟ ਦੀ ਜਾਣਕਾਰੀ ਮਿਲਣਾ ਚਿੰਤਾ ਦਾ ਵਿਸ਼ਾ ਹੈ। ਰਿਪੋਰਟਾਂ ਮੁਤਾਬਕ ਇਸ ਵੇਲੇ ‘ਲੈਂਬਡਾ’ ਦੇ ਘੱਟੋ ਘੱਟ 27 ਦੇਸ਼ਾਂ ਵਿਚ ਹੋਣ ਦੀਆਂ ਖ਼ਬਰਾਂ ਹਨ ਅਤੇ ਪੇਰੂ ਵਿਚ ਇਹ ਸਭ ਤੋਂ ਪਹਿਲਾਂ ਪਾਇਆ ਗਿਆ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਇਸ ‘ਤੇ ਕਾਬੂ ਪਾਉਣ ਲਈ ਐਂਟੀਬਾਡੀਜ਼ ਵੀ ਬੇਅਸਰ ਹੋਣਗੀਆਂ ਕਿਉਂਕਿ ਇਸ ਵੇਰੀਐਂਟ ਦੇ ਆਪਣੇ ਅੱਗੇ ਕਈ ਹੋਰ ਵੇਰੀਐਂਟ ਪੈਦਾ ਹੋਣ ਦਾ ਖ਼ਦਸ਼ਾ ਹੈ ਜਿਸ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img