More

    ਕੱਲ੍ਹ ਤੋਂ ਪੰਜਾਬੀਆਂ ਨੂੰ 50 ਪੈਸੇ ਮਹਿੰਗੀ ਮਿਲੇਗੀ ਬਿਜਲੀ

    ਚੰਡ੍ਹੀਗੜ੍ਹ, 31 ਮਾਰਚ (ਬੁਲੰਦ ਅਵਾਜ਼ ਬਿਊਰੋ) – ਕੱਲ੍ਹ ਤੋਂ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਲੱਗੇਗਾ। ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਤੀ ਵਰ੍ਹੇ ਤੋਂ ਪੰਜਾਬ ਦੇ ਸਨਅਤਕਾਰਾਂ ਨੂੰ ਕੁਝ ਹੋਰ ਵਿੱਤੀ ਬੋਝ ਝੱਲਣਾ ਪਵੇਗਾ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਪਹਿਲੀ ਅਪਰੈਲ ਤੋਂ ਸੂਬੇ ਦੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ 50 ਪੈਸੇ ਵਾਧੇ ਦਾ ਐਲਾਨ ਕੀਤਾ ਹੈ। ਪਾਵਰਕੌਮ ਦਾ ਇਹ ਫੈਸਲਾ ਲਾਗੂ ਹੋਣ ਨਾਲ ਨਵੇਂ ਵਿੱਤੀ ਵਰ੍ਹੇ ਤੋਂ ਉਦਯੋਗਿਕ ਖਪਤਕਾਰਾਂ ਨੂੰ ਅਗਲੇ ਪੰਜ ਸਾਲਾਂ ਲਈ 5.5 ਰੁਪਏ ਪ੍ਰਤੀ ਕਿਲੋ ਵੋਲਟ ਐਂਪੀਅਰ (ਕੇ.ਵੀ.ਏ.) ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਬਿਜਲੀ ਦਰਾਂ ’ਚ 3 ਫੀਸਦੀ ਸਲਾਨਾ ਦਾ ਵਾਧਾ ਕੀਤਾ ਜਾਵੇਗਾ। ਇਸ ਸਬੰਧੀ ਹਾਲ ਹੀ ਵਿਚ ਸਰਕੁਲਰ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਮੌਜੂਦਾ ਸਥਿਰ ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਜੋ ਕਿ ਐਲਾਨੇ ਲੋਡ ਦੇ ਅਧਾਰ ’ਤੇ ਖਪਤਕਾਰਾਂ ’ਤੇ ਲਗਾਇਆ ਜਾਂਦਾ ਹੈ। ਇਹ ਦਰਮਿਆਨੇ ਅਤੇ ਵੱਡੇ ਯੂਨਿਟਾਂ ਲਈ ਲਾਗੂ ਹੋਵੇਗਾ। ਇਸ ਤੋਂ ਇਲਾਵਾ ਛੋਟੇ ਬਿਜਲੀ ਉਦਯੋਗਿਕ ਖਪਤਕਾਰਾਂ ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਦੁਆਰਾ ਮੌਜੂਦਾ ਵੇਰੀਏਬਲ ਟੈਰਿਫ 5.37 ਰੁਪਏ ਪ੍ਰਤੀ ਕਿਲੋਵਾਟ ਆਵਰ ਰੱਖਿਆ ਗਿਆ ਹੈ। ਉਧਰ, ਬਿਜਲੀ ਦਰਾਂ ’ਚ ਵਾਧੇ ਦੀ ਉਦਯੋਗਪਤੀਆਂ ਸਮੇਤ ਕਈ ਹੋਰਨਾਂ ਨੇ ਨਿੰਦਾ ਕੀਤੀ ਹੈ। ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਲਾਂਬਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਪੰਜਾਬ ’ਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਦੀਆਂ ਗੱਲਾਂ ਕਰਦੀ ਹੈ, ਪਰ ਦੂਜੇ ਪਾਸੇ ਇੰਡਸਟਰੀ ’ਤੇ ਵਿੱਤੀ ਬੋਝ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਵਰਗ ਹੈ, ਜੋ ਕਈ ਹੋਰਨਾਂ ਵਰਗਾਂ ਵਾਂਗ ਸੜਕਾਂ ’ਤੇ ਆ ਕੇ ਪ੍ਰਦਰਸ਼ਨ ਨਹੀਂ ਕਰਦਾ, ਜਿਸ ਕਰਕੇ ਹੀ ਸਰਕਾਰਾਂ ਉਦਯੋਗਪਤੀਆਂ ਨੂੰ ਦਬਾਉਂਦੀਆਂ ਆ ਰਹੀਆਂ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img