More

    ਕੱਚਾ ਤੇ ਆਊਟਸੋਰਸਿਗ ਸਾਂਝਾ ਮੁਲਾਜ਼ਮ ਫਰੰਟ, ਪੰਜਾਬ ਆਇਆਂ ਠੇਕਾ ਕਾਮਿਆਂ ਦੀ ਹਮਾਇਤ ‘ਚ

    ਪੰਜਾਬ ਸਰਕਾਰ ਤੋਂ ਪੁਲਿਸ ਹਿਰਾਸਤ ਵਿਚ ਲਏ ਠੇਕਾ ਕਾਮਿਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ

    ਲੁਧਿਆਣਾ, 23 ਮਈ (ਹਰਮਿੰਦਰ ਮੱਕੜ) – ਕੱਚਾ ਤੇ ਆਊਟਸੋਰਸਿਗ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੇ ਸੂਬਾ ਕਨਵੀਨਰ ਸਰਬਜੀਤ ਸਿੰਘ ਭੁੱਲਰ, ਸੂਬਾ ਕਨਵੀਨਰ ਜਸਵੀਰ ਸਿੰਘ ਸ਼ੀਰਾ, ਸੂਬਾ ਕਨਵੀਨਰ ਬਲਵੀਰ ਸਿੰਘ ਸੀਬੀਆ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੜ੍ਹਬਾ ਵਿਖੇ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਆਮਦ ਤੇ ਆਪਣੀਆਂ ਮੰਗਾਂ ਨੂੰ ਲੈਕੇ ਅਤੇ ਗੱਲਬਾਤ ਕਰਨ ਦੀ ਮੰਗ ਦੀ ਕੋਸ਼ਿਸ਼ ਕਰ ਰਹੇ ਠੇਕਾ ਕਾਮਿਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਬਰ ਕਰਨ ਅਤੇ ਠੇਕਾ ਕਾਮਿਆਂ ਨੂੰ ਪੁਲਿਸ ਹਿਰਾਸਤ ਵਿਚ ਲੈਣ ਦੀ ‘ਕੱਚਾ ਤੇ ਆਊਟਸੋਰਸਿਗ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਹਿਰਾਸਤ ਵਿਚ ਲਏ ਠੇਕਾ ਕਾਮਿਆਂ ਨੂੰ ਬਿਨਾਂ ਸਰਤ ਤੁਰੰਤ ਰਿਹਾਅ ਕੀਤਾ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img