More

    ਕੌਮੀ ਪ੍ਰਾਪਤੀ ਸਰਵੇਖਣ ਨੂੰ ਲੈ ਕੇ ਅਧਿਆਪਕਾਂ ਟਰੇਨਿੰਗ-ਕਮ-ਵਰਕਸ਼ਾਪ ਆਯੋਜਿਤ

     ਨੈਸ ਪ੍ਰਤੀਯੋਗਤਾ ਲਈ ਵੱਧ ਤੋ ਵੱਧ ਬੱਚਿਆਂ ਦੀ ਤਿਆਰੀ ਲਈ ਅਧਿਆਪਕ ਜਮੀਨੀ ਪੱਧਰ ਤੇ ਕੰਮ ਕਰਨ – ਸਤਿੰਦਰਬੀਰ ਸਿੰਘ

    ਅੰਮ੍ਰਿਤਸਰ, 26 ਜੁਲਾਈ (ਗਗਨ) – ਸਿੱਖਿਆ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਕੌਮੀ ਪ੍ਰਾਪਤੀ ਸਰਵੇਖਣ (ਨੈਸ) ਨੂੰ ਲੈ ਕੇ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਮਕਸਦ ਨਾਲ ਜ਼ਿਲ਼੍ਹਾ ਅੰਮ੍ਰਿਤਸਰ ਦੇ ਅੱਪਰ ਪ੍ਰਾਇਮਰੀ ਸਕੂਲ ਅਧਿਆਪਕਾਂ ਦੀ ਇੱਕ ਰੋਜਾ ਵਿਸ਼ਾਵਾਰ ਟਰੇਨਿੰਗ-ਕਮ-ਵਰਕਸ਼ਾਪ ਦਾ ਬਲਾਕ ਪੱਧਰੀ ਆਯੋਜਨ ਕੀਤਾ ਗਿਆ। ਇਸ ਸੰਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਗੁਲਸ਼ਨ ਕੌਰ ਤੇ ਨਰਿੰਦਰ ਸਿੰਘ ਜ਼ਿਲ਼੍ਹਾ ਮੈਂਟਰ ਕੋਆਰਡੀਨੇਟਰ ਦੀ ਅਗਵਾਈ ਹੇਠ ਅੰਗਰੇਜੀ, ਗਣਿਤ ਤੇ ਪੰਜਾਬੀ ਵਿਸ਼ਾ ਅਧਿਆਪਕਾਂ ਦੀ ਨੈਸ ਨੂੰ ਲੈ ਕੇ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਅੰਮ੍ਰਿਤਸਰ-4 ਦੇ ਵਿਸ਼ਾ ਅਧਿਆਪਕਾਂ ਵਲੋਂ ਹਾਜਰੀ ਭਰੀ ਗਈ। ਇਸ ਸਮੇਂ ਸਿਖਲਾਈ ਵਰਕਸ਼ਾਪ ਦਾ ਮੁਆਇਨਾ ਕਰਨ ਪੁੱਜੇ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿੱਚ ਕੇਂਦਰੀ ਸਿੱਖਿਆ ਮੰਤਰਾਲਾ ਵਲੋਂ ਆਯੋਜਿਤ ਕੀਤੀ ਜਾ ਰਹੀ ਕੌਮੀ ਪੱਧਰ ਦੀ ਪ੍ਰਤੀਯੋਗਤਾ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਤੇ ਉਨ੍ਹਾਂ ਦੀ ਤਿਆਰੀ ਲਈ ਸਮੂਹ ਅਧਿਆਪਕਾਂ ਨੂੰ ਜਮੀਨੀ ਪੱਧਰ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਿਖਲਾਈ ਕੈਂਪ ਵਿੱਚ ਹਾਜਰ ਅਧਿਆਪਕਾਂ ਨਾਲ ਸ. ਸਤਿੰਦਰਬੀਰ ਸਿੰਘ ਨੇ ਕੌਮੀ ਪ੍ਰਾਪਤੀ ਸਰਵੇਖਣ, ਪੀ.ਪੀ.ਟੀ., ਪ੍ਰਸ਼ਨੋਤਰੀ ਉਪਰ ਵਿਸਥਾਰਪੂਰਵਕ ਚਰਚਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣੇ ਪੰਜਾਬ ਨੂੰ ਮੁੜ ਪਹਿਲੇ ਸਥਾਨ ਤੇ ਰੱਖਣ ਲਈ ਅਧਿਆਪਕ ਵਰਗ ਨੂੰ ਸਿਰਤੋੜ ਯਤਨ ਕਰਨੇ ਪੈਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਨਵਦੀਪ ਸਿੰਘ ਰੰਧਾਵਾ, ਡਾ: ਇੰਦਰਜੀਤ ਸਿੰਘ, ਰੋਹਿਨੀ ਸ਼ਰਮਾ (ਸਾਰੇ ਬਲਾਕ ਮੈਂਟਰ), ਰਕੇਸ਼ ਕੁਮਾਰ ਪੁਤਲੀਘਰ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img