More

    ਕੋੜਾ ਪਰਿਵਾਰ ਵਲੋਂ ਮਹਿੰਦਰਾ ਹਾਊਸ ਦੇਵੀ ਪਾਰਕ ਵਿਖੇ ਭੰਡਾਰੇ ਦਾ ਆਯੋਜਨ

    ਅੰਮ੍ਰਿਤਸਰ, 19 ਮਾਰਚ (ਹਰਪਾਲ ਸਿੰਘ) – ਸਰਬੱਤ ਦੇ ਭਲੇ, ਪੰਜਾਬ ਵਿਚ ਸੁੱਖ, ਸ਼ਾਂਤੀ ਅਤੇ ਅਮਨ ਦੇ ਲਈ ਇਕ ਧਾਰਮਿਕ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਸਥਾਨਕ ਨਿਊ ਮਹਿੰਦਰਾ ਹਾਊਸ ਦੇਵੀ ਪਾਰਕ ਵਿਖੇ ਸਮਾਜ ਸੇਵਕ ਵਰਿੰਦਰ ਕੋੜਾ ਅਤੇ ਸਾਹਿਲ ਕਲੱਬ ਹਾਊਸ ਦੀ ਅਗਵਾਈ ਵਿਚ ਕੀਤਾ। ਜਿਸ ਵਿਚ ਮੁੱਖ ਮਹਿਮਾਨ ਏ.ਸੀ.ਪੀ ਸੁਸ਼ੀਲ ਕੁਮਾਰ, ਉੱਤਰ ਭਾਰਤ ਦੇ ਦਿਮਾਗਮ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ.ਰਾਘਵ ਵਧਵਾ ਅਤੇ ਨਗਰ ਨਿਗਮ ਤੋਂ ਵਿਸ਼ਾਲ ਵਧਾਵਨ ਸਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕਲੱਬ ਹਾਊਸ ਤੋਂ ਅਵਿਨਾਸ਼ ਠਾਕੁਰ, ਪੰਜਾਬ ਦੇ ਪ੍ਰਸਿਧ ਸੈਫ਼ ਗੋਪਾਲ ਸਿੰਘ ਅਤੇ ਹਰੀਸ਼ ਕੁਮਾਰ ਇੰਚਾਰਜ ਜੀ-20 ਸਮਿਟ ਸ਼ਾਮਿਲ ਹੋਏ।

    ਇਸ ਮੌਕੇ ਏ.ਸੀ.ਪੀ ਸੁਸ਼ੀਲ ਕੁਮਾਰ ਨੇ ਕੋੜਾ ਪਰਿਵਾਰ ਵਲੋਂ ਹਰ ਸਾਲ ਲਗਾਏ ਜਾਂਦੇ ਲੰਗਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਨ੍ਹਾਂ ਤੇ ਪ੍ਰਭੂ ਦੀ ਕ੍ਰਿਪਾ ਹੁੰਦੀ ਹੈ ਉਹੀ ਪਰਿਵਾਰ ਇਹ ਸੇਵਾ ਲੈਂਦਾ ਹੈ। ਇਸ ਮੌਕੇ ਡਾ.ਰਾਘਵ ਵਧਵਾ ਨੇ ਕਿਹਾ ਕਿ ਧਾਰਮਿਕ ਸਮਾਗਮ ਲੋਕਾਂ ਨੂੰ ਪ੍ਰਭੂ ਨਾਲ ਜੌੜਦੇ ਹਨ।ਇਸ ਮੌਕੇ ਵਰਿੰਦਰ ਕੌੜਾ ਅਤੇ ਸਾਹਿਲ ਕੌੜਾ ਨੇ ਕਿਹਾ ਕਿ ਹਰ ਇੰਨਸਾਨ ਨੂੰ ਅਪਣੀ ਨੇਕ ਕਮਾਈ ਵਿਚੋਂ ਧਾਰਮਿਕ ਸਮਾਗਮਾਂ ਅਤੇ ਲੋੜਵੰਦਾਂ ਦੀ ਮਦਦ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ।ਇਸ ਮੌਕੇ ਏ.ਐਸ.ਆਈ ਜਗਤਾਰ ਸਿੰਘ, ਏ.ਐਸ.ਆਈ ਕੁਲਦੀਪ ਸਿੰਘ, ਏ.ਐਸ.ਆਈ ਹਰਦੀਪ ਸਿੰਘ,ਰਣਬੀਰ ਸਿੰਘ ਪੀ.ਪੀ, ਗਗਨਦੀਪ ਸਿੰਘ ਬੇਦੀ, ਰਾਘਵ, ਸਾਰਿਕਾ, ਕ੍ਰਿਸ਼ਨਨਿਆ,ਕ੍ਰਿਸ਼, ਤਾਨਿਆ, ਸਰਿਤਾ ਕੌੜਾ,ਮੁਨੀਸ਼ ਕੌੜਾ, ਸ਼ਿਵਾਨੀ ਕੌੜਾ, ਸੰਦੀਪ ਕੌੜਾ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img