More

    ਕੋਵਿਡ ਵੈਕਸੀਨ ਲਵਾਉਣ ਤੋਂ ਬਾਅਦ ਦਿੱਲ ਵਿੱਚ ਸਮੱਸਿਆਵਾਂ ਆਉਣ ਦੇ ਮਾਮਲਿਆਂ ਦੀ ਸਿਹਤ ਅਧਿਕਾਰੀਆਂ ਵੱਲੋਂ ਜਾਂਚ

    ਸੈਕਰਾਮੈਂਟੋ, 27 ਮਈ (ਬੁਲੰਦ ਆਵਾਜ ਬਿਊਰੋ) -ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ ਡੀ ਸੀ) ਨਾਲ ਜੁੜੇ ਇਕ ਵੈਕਸੀਨ ਸੇਫਟੀ ਗਰੁੱਪ ਨੇ ਕਿਹਾ ਹੈ ਕਿ ਕੁਝ ਨੌਜਵਾਨ ਬਾਲਗਾਂ ਤੇ ਨਬਾਲਗਾਂ ਦੇ ਦਿੱਲਾਂ ਵਿਚ ਕੋਵਿਡ-19 ਵੈਕਸੀਨ ਲਵਾਉਣ ਤੋਂ ਬਾਅਦ ਆਈਆਂ ਸਮੱਸਿਆਵਾਂ ਦੇ ਮਾਮਲਿਆਂ ਦੀ ਸਿਹਤ ਅਧਿਕਾਰੀ ਜਾਂਚ ਕਰ ਰਹੇ ਹਨ। ਇਸ ਸਬੰਧੀ ਹੋਈ ਮੀਟਿੰਗ ਵਿਚ ਵੈਕਸੀਨ ਸੇਫਟੀ ਗਰੁੱਪ ਨੇ ਸੀ ਡੀ ਸੀ ਦੀ ਸਲਾਹਕਾਰ ਕਮੇਟੀ ਨੂੰ ਦਿੱਲ ਦੀ ਸਥਿੱਤੀ ਜਿਸ ਨੂੰ ‘ਮਾਈਓਕਾਰਡਿਟਿਸ’ ਕਿਹਾ ਜਾਂਦਾ ਹੈ, ਸਬੰਧੀ ਰਿਪੋਰਟ ਸੌਂਪੀ। 12 ਸਾਲ ਤੇ ਇਸ ਤੋਂ ਵਧ ਉਮਰ ਦੇ ਨਬਾਲਗਾਂ ਨੂੰ ਫਾਈਜ਼ਰ ਦਾ ਟੀਕਾ ਲਾਉਣ ਦੀ ਪ੍ਰਵਾਨਗੀ ਦੇਣ ਦੇ ਕੁਝ ਹਫਤਿਆਂ ਬਾਅਦ ਦਿੱਲ ਵਿਚ ਸਮੱਸਿਆ ਪੈਦਾ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਮੋਡਰਨਾ ਦੀ ਵੈਕਸੀਨ 18 ਸਾਲ ਤੇ ਇਸ ਤੋਂ ਵਧ ਉਮਰ ਦੇ ਵਿਅਕਤੀਆਂ ਨੂੰ ਲਾਈ ਜਾ ਰਹੀ ਹੈ। ਸੇਫਟੀ ਗਰੁੱਪ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕਿਹੜੀ ਵੈਕਸੀਨ ਨਾਲ ਸਮੱਸਿਆ ਪੈਦਾ ਹੋਈ ਹੈ। ਸੇਫਟੀ ਗਰੁੱਪ ਨੇ ਕਿਹਾ ਹੈ ਕਿ ‘ਮਾਈਓਕਾਰਡਿਟਿਸ’ ਦੀਆਂ ਰਿਪੋਰਟਾਂ ਮੁਕਾਬਲਤਨ ਘੱਟ ਹਨ ਤੇ ਉਹ ਸੰਭਾਵੀ ਦਰ ਦੇ ਹੇਠਾਂ ਹਨ ਇਸ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਮੇਓ ਕਲੀਨਿਕ ਅਨੁਸਾਰ ‘ਮਾਈਓਕਾਰਡਿਟਿਸ’ ਦਿੱਲ ਦੇ ਪਠਿਆਂ ਵਿਚ ਸੋਜਸ਼ ਦੀ ਤਰਾਂ ਹੁੰਦੀ ਹੈ ਜਿਸ ਨਾਲ ਦਿੱਲ ਦੀ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਤੇ ਦਿੱਲ ਦੀ ਖੂਨ ਪੰਪ ਕਰਨ ਦੀ ਸਮਰਥਾ ਘੱਟ ਸਕਦੀ ਹੈ। ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਵੈਕਸੀਨ ਸੇਫਟੀ ਗਰੁੱਪ ਵੱਲੋਂ ਜਿਨਾਂ ਕੁਝ ਮਾਮਲਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਹੋ ਸਕਦਾ ਹੈ ਕਿ ਉਨਾਂ ਮਾਮਲਿਆਂ ਵਿਚ ਪੈਦਾ ਹੋਈ ਸਮੱਸਿਆ ਦਾ ਸਬੰਧ ਵੈਕਸੀਨ ਨਾਲ ਨਾ ਹੋਵੇ। ਮਾਹਿਰਾਂ ਅਨੁਸਾਰ ਸੀਜਨਲ ਵਾਇਰਸ ਵੀ ਇਹ ਸਮੱਸਿਆ ਪੈਦਾ ਕਰ ਸਕਦੇ ਹਨ। ਫਿਲਹਾਲ ਇਸ ਸਬੰਧੀ ਮੁਕੰਮਲ ਜਾਂਚ ਉਪਰੰਤ ਹੀ ਸਥਿੱਤੀ ਸਾਫ ਹੋ ਸਕਦੀ ਹੈ।  ਕੁਝ ਵੀ ਹੋਵੇ ਦਿੱਲ ਵਿਚ ਸਮੱਸਿਆ ਪੈਦਾ ਹੋਣ ਦੀਆਂ ਰਿਪੋਰਟਾਂ ਨੇ ਲੋਕਾਂ ਵਿਚ ਇਕ ਡਰ ਜਰੂਰ ਪੈਦਾ ਕਰ ਦਿੱਤਾ ਹੈ ਤੇ ਪਹਿਲਾਂ ਹੀ ਵੈਕਸੀਨ ਲਵਾਉਣ ਤੋਂ ਘਬਰਾ ਰਹੇ ਲੋਕਾਂ ਵਿਚ ਹੋਰ ਡਰ ਦੀ ਭਾਵਨਾ ਪੈਦਾ ਹੋ ਸਕਦੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img