More

    ਕੋਵਿਡ ਕਾਰਨ ਇਕ ਨਵ ਜੰਮੇ ਬੱਚੇ ਸਮੇਤ 5 ਬੱਚਿਆਂ ਦੇ ਮਾ-ਬਾਪ ਦੀ ਮੌਤ

    ਕੈਲੀਫੋਰਨੀਆ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਕੈਲੀਫੋਰਨੀਆ ਵਾਸੀ ਪਤੀ-ਪਤਨੀ ਦੀ ਕੋਵਿਡ-19 ਕਾਰਨ ਮੌਤ ਹੋ ਗਈ। ਇਸ ਜੋੜੇ ਦੇ ਇਕ ਨਵ ਜੰਮੇ ਬੱਚੇ ਸਮੇਤ 5 ਬੱਚੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਡੈਵੀ ਮੈਕੀਅਸ ਤੇ ਉਸ ਦੇ ਪਤੀ ਡੈਨੀਅਲ ਮੈਕੀਅਸ ਆਪਣੇ 4 ਬੱਚਿਆਂ ਸਮੇਤ ਅਗਸਤ ਦੇ ਸ਼ੁਰੂ ਵਿਚ ਕੋਵਿਡ-19 ਦੀ ਲਪੇਟ ਵਿਚ ਆਏ ਸਨ। ਬੱਚੇ ਠੀਕ ਹੋ ਗਏ ਜਦ ਕਿ ਡੈਵੀ ਤੇ ਡੈਨੀਅਲ ਬਿਮਾਰੀ ਤੋਂ ਉਭਰ ਨਾ ਸਕੇ ਤੇ ਉਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡੈਵੀ ਨੇ ਹਸਪਤਾਲ ਵਿਚ ਹੀ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਸਮੇ ਡੈਵੀ ਦੇ ਨਾਲੀ ਲੱਗੀ ਹੋਈ ਸੀ ਤੇ ਉਹ ਸੁਰਤ ਵਿਚ ਨਹੀਂ ਸੀ। ਡੈਵੀ ਦੀ ਨਨਾਣ ਟੈਰੀ ਸਰੇ ਨੇ ਦੱਸਿਆ ਕਿ ਡੈਵੀ ਦਾ ਪਤੀ ਡੈਨੀਅਲ ਚਹੁੰਦਾ ਸੀ ਕਿ ਬੱਚੀ ਦਾ ਨਾਂ ਅਜੇ ਨਾ ਰਖਿਆ ਜਾਵੇ । ਉਸ ਦਾ ਵਿਸ਼ਵਾਸ਼ ਸੀ ਕਿ ਡੈਵੀ ਤੇ ਉਹ ਖੁਦ ਠੀਕ ਹੋ ਜਾਣਗੇ ਤੇ ਠੀਕ ਹੋਣ ਉਪਰੰਤ ਬੱਚੀ ਦਾ ਨਾਂ ਰਖਣਗੇ ਪਰੰਤੂ ਡੈਵੀ ਮੈਕੀਅਸ ਦੀ ਮੌਤ 26 ਅਗਸਤ ਨੂੰ ਹੋ ਗਈ ਜਦ ਕਿ ਡੈਨੀਅਲ 9 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਸ ਜੋੜੇ ਦੇ ਬਾਕੀ 4 ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਡੈਵੀ ਰਜਿਸਟਰਡ ਨਰਸ ਸੀ ਤੇ ਉਸ ਦਾ ਪਤੀ ਡੈਨੀਅਲ ਇਕ ਅਧਿਆਪਕ ਸੀ। ਇਸ ਸਮੇ ਉਹ ਜੇਹੂ ਮਿਡਲ ਸਕੂਲ ਕੋਲਟਨ, ਕੈਲੀਫੋਰਨੀਆ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img