More

    ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਲੋਕ ਗਾਇਕ ਹਰਭਜਨ ਮਾਨ ਦਾ 29 ਜਨਵਰੀ ਨੂੰ ਲੱਗੇਗਾ ਅਖਾੜਾ

    8 ਕਬੱਡੀ ਅਕੈਡਮੀਆ ਦੇ ਹੋਣਗੇ ਮੈਚ, 6 ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

    ਲੁਧਿਆਣਾ 24 ਜਨਵਰੀ (ਹਰਮਿੰਦਰ ਮੱਕੜ) – ਕੋਕਾ ਕੋਲਾ, ਏਵਨ ਸਾਈਕਲ ਅਤੇ ਵੱਲੋਂ ਸਪਾਂਸਰ ਮਾਲਵੇ ਦੀਆਂ ਬਹੁ ਚਰਚਿਤ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 27-28-29 ਜਨਵਰੀ 2023 ਨੂੰ ਹੋ ਰਹੀਆ ਹਨ। ਇਸ ਮੌਕੇ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਅੱਜ ਜਰਖੜ ਖੇਡ ਕੰਪਲੈਕਸ ਵਿਖੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਬਾਰੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਜਰਖੜ ਖੇਡਾਂ ਦੇ ਪ੍ਰਬੰਧਕੀ ਚੈਅਰਮੈਨ ਹੋਣਗੇ। ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ 29 ਜਨਵਰੀ ਨੂੰ ਜਿੱਥੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਮੁੱਖ ਖਿੱਚ ਦਾ ਕੇਂਦਰ ਹੋਵੇਗਾ ਓੁਥੇ ਫਾਈਨਲ ਸਮਾਰੋਹ ਤੇ ਖੇਡ ਅਤੇ ਸਮਾਜ ਸੇਵਾ ਨਾਲ ਜੁੜੀਆਂ 6 ਸਖਸ਼ੀਅਤ ਦਾ ਵਿਸ਼ੇਸ਼ ਅੇੈਵਾਰਡਾ ਨਾਲ ਸਨਮਾਨ ਹੋਵੇਗਾ।

    ਜਿਸ ਵਿੱਚ ਨਾਮੀ ਪੱਤਰਕਾਰ ਯਾਦਵਿੰਦਰ ਸਿੰਘ ਕਰਫਿਓੂ ਨੂੰ ” ਪੰਜਾਬ ਦਾ ਮਾਣ ਅੇੈਵਾਰਡ” ,ਪਿ੍ੰਸੀਪਲ ਸਰਬਣ ਸਿੰਘ ਢੁੱਡੀਕੇ ਨੂੰ “ਖੇਡ ਸਾਹਿਤ ਅੇੈਵਾਰਡ” ਯੂ ਟਿਓੂਬਰ ਖੋਜੀ ਪੱਤਰਕਾਰ ਗੁਰੀ ਘਰਾਗਣਾ ਨੂੰ ” ਭਗਤ ਪੂਰਨ ਸਿੰਘ ਅੇੈਵਾਰਡ ” ਓਲੰਪੀਅਨ ਅਵਨੀਤ ਕੌਰ ਸਿੱਧੂ ਨੂੰ “ਪੰਜਾਬ ਦੀ ਧੀ ਅੇੈਵਾਰਡ” ਨਰਾਇਣ ਸਿੰਘ ਗਰੇਵਾਲ ਨੂੰ ਖੇਡ ਪਰਮੋਟਰ “ਅਮਰਜੀਤ ਗਰੇਵਾਲ ਅੇੈਵਾਰਡ” ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਨੂੰ ” ਮਾਣਕ ਜੋਧਾਂ ਕਬੱਡੀ ਅੇੈਵਾ੍ਰਡ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸਤੋਂ ਇਲਾਵਾ ਇਸ ਵਾਰ ਜਰਖੜ ਖੇਡਾਂ ਵਿੱਚ ਕਬੱਡੀ ਓਪਨ, ਕਬੱਡੀ ਨਿਰੋਲ ਇੱਕ ਪਿੰਡ ਓਪਨ ,ਹਾਕੀ 6- ਏ ਸਾਈਡ ਲੜਕੇ ,ਹਾਕੀ ਲੜਕੀਆਂ 7- ਏ ਸਾਈਡ , ਹਾਕੀ ਅੰਡਰ 14 ਸਾਲ ਮੁੰਡੇ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਜਿਨ੍ਹਾਂ ਵਿੱਚ ਪੰਜਾਬ ਕਬੱਡੀ ਅਕੈਡਮੀਜ਼ ਅੇੈਸੋਸੀਏਸ਼ਨ ਦੀਆਂ 8 ਅਕੈਡਮੀਆ ਦਾ ਕਬੱਡੀ ਕੱਪ ਨਾਇਬ ਸਿੰਘ ਗਰੇਵਾਲ ਜੋਧਾਂ ਦੀ ਯਾਦ ਵਿੱਚ 29 ਜਨਵਰੀ ਨੂੰ ਹੋਵੇਗਾ । ਧਰਮ ਸਿੰਘ ਜਰਖੜ ਪਿਓੁਰ ਇੱਕ ਪਿੰਡ ਓਪਨ ਦੇ ਮੁਕਾਬਲੇ 28 ਜਨਵਰੀ ਨੂੰ ਹੋਣਗੇ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦਾ ਹਾਕੀ ਕੱਪ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੀ ਯਾਦ ਵਿੱਚ ਕਰਵਾਇਆ ਜਾਵੇਗਾ।

    ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਕੱਪ ਅਮਰਜੀਤ ਗਰੇਵਾਲ ਅਤੇ ਬਾਬਾ ਸੁਰਜਨ ਸਿੰਘ ਸਰੀਹ ਦੀ ਯਾਦ ਨੂੰ ਸਮਰਪਿਤ ਹੋਵੇਗਾ । ਵਾਲੀਬਾਲ ਦੇ ਵਿੱਚ 24 ਟੀਮਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ। ਗੱਦੇ ਵਾਲੀਆਂ ਕੁਸ਼ਤੀਆਂ ਦੇ ਮੁਕਾਬਲੇ ਬਚਨ ਸਿੰਘ ਮੰਡੌਰ ਦੀ ਯਾਦ ਵਿੱਚ ਕਰਵਾਏ ਜਾਣਗੇ । ਜਦਕਿ ਨਾਇਬ ਸਿੰਘ ਗਰੇਵਾਲ ਜੋਧਾਂ ਕਬੱਡੀ ਕੱਪ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ ਦੇ ਮੁੱਖ ਪ੍ਰਬੰਧਕ ਮੋਹਣਾਂ ਜੋਧਾਂ, ਸਾਬੀ ਕੂਨਰ ਕੈਨੇਡਾ , ਮਨਜੀਤ ਚਾਹਿਲ ਸਿਆਟਲ , ਕਰਨੈਲ ਕੈਲ, ਕਰਮਜੀਤ ਸਿੰਘ ਜੋਧਾ ਕੈਲੀਫ਼ੋਰਨੀਆ , ਇੰਦਰਜੀਤ ਫੁੱਲਾਵਾਲ, ਬਲਵਿੰਦਰ ਸਿੰਘ ਮਹਿਦੂਦਪੁਰਾ, ਸਤਵਿੰਦਰ ਸਿੰਘ ਬਿੱਟੂ ਰਣਜੀਤ ਅੇੈਵੀਨਿਓ, ਸਤਵਿੰਦਰ ਸਰਾਂ ਅਮਰੀਕਾ , ਕਬੱਡੀ ਸਟਾਰ ਪਾਲਾ ਜਲਾਲਪੁਰ , ਇਕਬਾਲ ਸਿੰਘ ਮਨੀਲਾ,ਜਸਪਾਲ ਸਿੰਘ ਮਨੀਲਾ, ਕੁਲਜੀਤ ਸਿੰਘ ਮਨੀਲਾ, ਹਾਕਮ ਸਿੰਘ ਮਨੀਲਾ, ਹੋਰਾਂ ਦੀ ਪੂਰੀ ਟੀਮ ਤਨ ਮਨ ਧਨ ਨਾਲ ਜਰਖੜ ਖੇਡਾਂ ਦੀ ਕਾਮਯਾਬੀ ਲਈ ਸਹਿਯੋਗ ਦੇ ਰਹੇ ਹਨ। ਇਸਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ , ਸਿਟੀ ਯੂਨੀਵਰਸਿਟੀ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

    ਜੇਤੂ ਖਿਡਾਰੀਆਂ ਨੂੰ 50 ਏਵਨ ਸਾਈਕਲ ਅਤੇ ਕਬੱਡੀ ਆਲ ਓਪਨ ਦੀ ਜੇਤੂ ਟੀਮ ਨੂੰ 1:50 ਲੱਖ ਰੂਪਏ ਦੀ ਇਨਾਮੀ ਰਾਸ਼ੀ,ਉਪ ਜੇਤੂ ਨੂੰ 1 ਲੱਖ ਰੁਪਏ ,ਕਬੱਡੀ ਨਿਰੋਲ ਇੱਕ ਪਿੰਡ ਓਪਨ, ਹਾਕੀ ਦੀਆਂ ਮੁੰਡੇ ਕੁੜੀਆਂ ਦੀਆਂ ਜੇਤੂ ਟੀਮਾਂ ਨੂੰ 35-35 ਹਜ਼ਾਰ, ਉਪ ਜੇਤੂ ਨੂੰ 25-25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਅੇੈਡਵੋਕੇਟ ਹਰਕਮਲ ਸਿੰਘ , ਦੇਪਿੰਦਰ ਸਿੰਘ ਡਿੰਪੀ, ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ , ਬਲਬੀਰ ਸਿੰਘ ਹੀਰ, ਪ੍ਰੋ ਰਜਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, , ਗੁਰਸਤਿੰਦਰ ਸਿੰਘ ਪਰਗਟ , ਪੰਮਾ ਗਰੇਵਾਲ, ਸਾਹਿਬਜੀਤ ਸਿੰਘ ਜਰਖੜ , ਜਸਮੇਲ ਸਿੰਘ ਨੋਕਵਾਲ,ਸਿੰਗਾਰਾ ਸਿੰਘ ਜਰਖੜ , , ਰਜਿੰਦਰ ਸਿੰਘ ਜਰਖੜ ,ਲਖਵੀਰ ਸਿੰਘ ਜਰਖੜ,ਦਲਬੀਰ ਸਿੰਘ ਜਰਖੜ, ਮਨਜਿੰਦਰ ਸਿੰਘ ਇਯਾਲੀ, ਸੰਦੀਪ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img