More

    ਕੈਬਿਨਟ ਮੰਤਰੀ ਸੋਨੀ ਨੇ ਪ੍ਰਵਾਸੀ ਮਜ਼ਦੂਰਾਂ ਲਈ ਰਾਸ਼ਨ ਦੇ ਕੀਤੇ 6 ਟਰੱਕ ਰਵਾਨਾ, ਵਾਰਡ ਨੰ: 49 ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਕੀਤੀ ਸ਼ੁਰੂਆਤ

    ਲੋਕਾਂ ਨੂੰ ਜਿਲ੍ਹਾ ਨੂੰ ਕੋਵਿਡ ਮੁਕਤ ਕਰਨ ‘ਚ ਸਹਿਯੋਗ ਦੇਣ ਦੀ ਅਪੀਲ

    ਅੰਮ੍ਰਿਤਸਰ 8 ਜੁਲਾਈ: ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਆਪਣੇ ਨਿਵਾਸ ਅਸਥਾਨ ਤੋ ਕੇਦਰੀ ਵਿਧਾਨਸਭਾ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 850 ਪਰਿਵਾਰਾਂ ਲਈ ਰਾਸ਼ਨ ਦੇ 6 ਟਰੱਕ ਰਵਾਨਾ ਕੀਤੇ। ਜ਼ਿਕਰਯੋਗ ਹੈ ਕਿ ਲਾਕਡਾਊਨ ਦੋਰਾਨ ਸ਼੍ਰੀ ਸੋਨੀ ਵਲੋ ਰੋਜਾਨਾ ਲੋੜਵੰਦਾਂ ਦੀ ਮਦਦ ਲਈ ਰਾਸਨ ਭੇਜਿਆ ਜਾਂਦਾ ਰਿਹਾ ਹੈ।
    ਸ਼੍ਰੀ ਸੋਨੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੁਝ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਚਲੇ ਗਏ ਸਨ, ਪਰੰਤੂ ਕਾਫੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਅੰਮ੍ਰਿਤਸਰ ਵਿਖੇ ਹੀ ਰਹਿ ਰਹੇ ਹਨ। ਉਨਾਂ• ਕਿਹਾ ਕਿ ਇੰਨਾਂ ਪ੍ਰਵਾਸੀ ਮਜ਼ਦੂਰਾਂ ਲਈ ਅੱਜ ਰਾਸ਼ਨ ਭੇਜਿਆ ਗਿਆ ਹੈ। ਸ਼੍ਰੀ ਸੋਨੀ ਨੇ ਸਬੰਧਤ ਕੋਸਲਰਾਂ ਨੂੰ ਕਿਹਾ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਰੋਟੀ ਤੋ ਵਿਰਵਾ ਨਾ ਰਹੇ।
    ਸ਼੍ਰੀ ਸੋਨੀ ਵਲੋ ਵਾਰਡ ਨੰ: 49 ਵਿਖੇ ਸਥਿਤ ਬਾਜ਼ਾਰ ਕਟੜਾ ਆਹਲੂਵਾਲੀਆ ਵਿਖੇ 50 ਲੱਖ ਰੁਪਂਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਤੇ ਨਾਲੀਆਂ ਦੇ ਕੰਮ ਦੀ ਸ਼ੁਰੂਆਤ ਕੀਤੇ। ਇਸ ਮੌਕੇ ਸ਼੍ਰੀ ਸੋਨੀ ਨੇ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਵਾਰਡ ਨੰ: 49 ਵਿਚ ਸਾਰੀਆਂ ਗਲੀ, ਬਾਜ਼ਾਰ ਬਣਾ ਦਿੱਤੇ ਜਾਣਗੇ।ਉਨਾਂ• ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੀ ਦੇਖ ਰੇਖ ਹੇਠ ਸਾਰੇ ਕੰਮ ਕਰਵਾਏ ਜਾਣ ਅਤੇ ਕਿਸੇ ਕਿਸਮ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
    ਸ਼੍ਰੀ ਸੋਨੀ ਨੇ ਵੱਖ-ਵੱਖ ਵਿਭਾਗਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਨ ਦੀ ਮੁਹਿੰਮ ਦੀ ਸੰਭਾਲੀ ਵਾਗਡੋਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ•ੇ ਨੂੰ ਅਸਲ ਸਫ਼ਲਤਾ ਉਸ ਵੇਲੇ ਮਿਲੇਗੀ ਜਦੋਂ ਜਿਲ੍ਹਾ ‘ਚ ਇੱਕ ਵੀ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਵੇਗਾ। ਉਨ•ਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ‘ਚ ਭੋਰਾ ਵੀ ਲਾਪ੍ਰਵਾਹੀ ਨਾ ਕਰਨ, ਕਿਉਂ ਜੋ ਇਸ ਮਹਾਂਮਾਰੀ ਦਾ ਇਲਾਜ ਸਾਵਧਾਨੀਆਂ ਹੀ ਹਨ।ਉਨਾਂ• ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਜ਼ਿਲੇ• ਨੂੰ ਕੋਵਿਡ ਤੋ ਮੁਕਤ ਕੀਤਾ ਜਾ ਸਕਦਾ ਹੈ।
    ਇਸ ਮੌਕੇ ਕੋਸਲਰ ਸ਼੍ਰੀ ਵਿਕਾਸ ਸੋਨੀ,ਏ ਸੀ ਪੀ ਸ਼੍ਰੀ ਪ੍ਰਵੇਸ਼ ਕੁਮਾਰ, ਸ਼੍ਰੀ ਸੁਨੀਲ ਕਾਊਟੀ,ਸ਼੍ਰੀ ਸੁਰੇਸ਼ ਕੁਮਾਰ, ਸ਼੍ਰੀ ਪਵਨ ਕੁਮਾਰ, ਸ਼ੀ ਗੋਰਵ ਕੁਮਾਰ, ਸ: ਮੱਖਣ ਸਿੰਘ, ਸ਼੍ਰੀ ਸੰਜੇ ਸੇਠ, ਸ਼੍ਰੀ ਗੋਰਵ ਸ਼ਰਮਾ, ਸ਼੍ਰੀ ਸੁਨੀਲ ਕੁਮਾਰ ਤੋ ਇਲਾਵਾ ਇਲਾਕਾ ਨਿਵਾਸੀ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img