More

    ਕੈਬਨਿਟ ਮੰਤਰੀ ਧਾਲੀਵਾਲ ਨੇ ਸਬਜ਼ੀ ਮੰਡੀ ਵੱਲਾ ਦੀਆਂ ਸੁਣੀਆਂ ਮੁਸ਼ਕਲਾਂ

    ਇਕ ਹਫਤੇ ਦੇ ਵਿੱਚ ਵਿੱਚ ਸਾਫ ਸਫਾਈ ਕਰਵਾਉਣ ਦੇ ਦਿੱਤੇ ਨਿਰਦੇਸ਼
    ਅੰਮ੍ਰਿਤਸਰ, 7 ਫਰਵਰੀ (ਅਮ੍ਰਿਤਾ ਭਗਤ) – ਪਿਛਲੇ 20 ਸਾਲਾਂ ਤੋਂ ਗੰਦਗੀ ਤੇ ਕੂੜੇ-ਕਰਕਟ ਨਾਲ ਜੂਝ ਰਹੀ ਸਬਜ਼ੀ ਮੰਡੀ ਵੱਲਾ ਕੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਹਿਸੂਸ ਹੋਈ। ਜਦੋਂ ਸੀਨੀਅਰ ਆਪ ਆਗੂ ਸਤਵਿੰਦਰ ਸਿੰਘ ਜੌਹਲ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਧਿਆਨ ਵਿਚ ਲਿਆਂਦੀਆਂ ਗਈਆਂ ਸਬਜ਼ੀ ਮੰਡੀ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ  ਜਾਣਕਾਰੀ ਦਿੱਤੀ ਗਈ ਤਾਂ ਧਾਲੀਵਾਲ ਨੇ ਤਰੰਤ ਸਬਜ਼ੀ ਮੰਡੀ ਵੱਲਾ ਦਾ ਦੌਰਾ ਕੀਤਾ  ਅਤੇ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਮੰਤਰੀ ਧਾਲੀਵਾਲ  ਨੇ ਮੌਕੇ ਤੇ ਅਧਿਕਾਰੀਆਂ ਨੂੰ ਇਕ ਹਫਤੇ ਦੇ ਵਿਚ ਸਬਜ਼ੀ ਮੰਡੀ ਦੀ ਨੁਹਾਰ ਬਦਲਣ ਲਈ ਨਿਰਦੇਸ਼ ਦਿੱਤੇ। ਸਬਜ਼ੀ ਮੰਡੀ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਕਤਰਾ, ਜਨਰਲ ਸੈਕਟਰੀ ਜਤਿੰਦਰ ਖੁਰਾਣਾ ਨੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਰਣਜੀਤ ਸਿੰਘ ਰਾਣਾ ਗੁਰਸੇਵਕ ਸਿੰਘ , ਰੇਸ਼ਮ ਸਿੰਘ , ਲਾਡਾ ਇਕਬਾਲ ਸਿੰਘ ਲਾਲੀ ਲੱਕੀ 53, ਸੁਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਆਦਿ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img