More

    ਕੈਨੇਡਾ ਦੀ ਪਹਿਲਵਾਨ ਅਮਰਬੀਰ ਸਿੰਘ ਢੇਸੀ ਅਤੇ ਜਸਮੀਤ ਸਿੰਘ ਫੂਲਕਾ ਦੇ ਟੋਕਿਓ ਓਲੰਪਿਕ 2020 ਵੱਲ ਵਧਦੇ ਕਦਮ…

    ਡਾ. ਗੁਰਵਿੰਦਰ ਸਿੰਘ

    ਕੈਨੇਡਾ ਵਿੱਚ ਮੱਲ ਅਖਾੜਿਆਂ ਦੇ ਨਾਮ, ਗੁਰੂ ਸਾਹਿਬਾਨ ਦੇ ਥਾਪੜੇ ਨੂੰ ਸਮਰਪਿਤ ਹਨ, ਜਿਵੇਂ ਕਿ ਮੀਰੀ ਪੀਰੀ ਰੈਸਲਿੰਗ ਕਲੱਬ, ਖਾਲਸਾ ਰੈਸਲਿੰਗ ਕਲੱਬ, ਗੁਰੂ ਗੋਬਿੰਦ ਸਿੰਘ ਅਖਾੜਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਖਾੜਾ ਆਦਿ। ਇਨ੍ਹਾਂ ਅਖਾੜਿਆਂ ਦੇ ਪਹਿਲਵਾਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ।

    ਇਸ ਸੰਬੰਧ ਵਿੱਚ ਹੀ ਮੀਰੀ ਪੀਰੀ ਰੈਸਲਿੰਗ ਕਲੱਬ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਕੁਸ਼ਤੀ ਅਖਾੜਾ ਐਬਟਸਫੋਰਡ ਦੇ ਹੋਣਹਾਰ ਪਹਿਲਵਾਨ ਜਸਮੀਤ ਸਿੰਘ ਫੂਲਕਾ ਨੇ 74 ਕਿਲੋਗ੍ਰਾਮ ਵਰਗ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ, ਓਲੰਪਿਕ 2020 ਵੱਲ ਇੱਕ ਕਦਮ ਹੋਰ ਵਧਾਇਆ ਹੈ। ਐਬਟਸਫੋਰਡ ਦੇ ਵਸਨੀਕ ਨੌਜਵਾਨ ਜਸਮੀਤ ਸਿੰਘ ਫੂਲਕਾ ਦੀ ਜਿੱਤ ਦੀ ਸਮੂਹ ਭਾਈਚਾਰਾ ਖੁਸ਼ੀ ਮਨਾ ਰਿਹਾ ਹੈ। ਹਰਜੀਤ ਸਿੰਘ ਫੂਲਕਾ ਦੇ ਸਪੁੱਤਰ ਅਤੇ ਕੋਚ ਸੁੱਚਾ ਸਿੰਘ ਮਾਨ ਦੇ ਸ਼ਗਿਰਦ ਜਸਮੀਤ ਸਿੰਘ ਫੂਲਕਾ ਤੋਂ ਓਲੰਪਿਕ ਦੀਆਂ ਮੰਜ਼ਿਲਾਂ ਲਈ ਵੱਡੀਆਂ ਆਸਾਂ ਹਨ। ਇਸ ਤੋਂ ਪਹਿਲਾਂ ਵੀ ਫੂਲਕਾ ਪਰਿਵਾਰ ਵਿੱਚੋਂ ਚਨਮੀਤ ਸਿੰਘ ਫੂਲਕਾ ਅਤੇ ਜੋਬਨਜੀਤ ਸਿੰਘ ਫੂਲਕਾ ਕੈਨੇਡਾ ਵਿੱਚ ਨੈਸ਼ਨਲ ਲੈਵਲ ‘ਤੇ ਕੁਸ਼ਤੀਆਂ ਵਿੱਚ ਵੱਡੀਆਂ ਜਿੱਤਾਂ ਹਾਸਲ ਕਰ ਚੁੱਕੇ ਹਨ। ਇਤਿਹਾਸਕ ਪੱਖ ਇਹ ਹੈ ਕਿ ਇਹ ਕੁਸ਼ਤੀ ਅਖਾੜਾ, ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਭੁਪਿੰਦਰ ਸਿੰਘ ਕੂਨਰ ਦੀ ਯਾਦ ਵਿੱਚ ਕੁਨਰ ਪਰਿਵਾਰ ਵੱਲੋਂ ਸਾਲ 1996 ਵਿੱਚ ਸ਼ੁਰੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਹੀਦ ਭੁਪਿੰਦਰ ਸਿੰਘ ਕੂਨਰ ਦਾ 30 ਜੁਲਾਈ 1990 ਵਿੱਚ ਰਾਮਾ ਮੰਡੀ ਜਲੰਧਰ ‘ਚ ਪੁਲਿਸ ਮੁਕਾਬਲਾ ਬਣਾ ਕੇ, ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਭੁਪਿੰਦਰ ਸਿੰਘ ਖੁਦ ਕਬੱਡੀ ਅਤੇ ਕਰਾਟੇ ਦੇ ਮਾਹਰ ਖਿਡਾਰੀ ਸਨ ਅਤੇ ਉਨ੍ਹਾਂ ਦੇ ਵੱਡੇ ਭਰਾ ਸ ਕੁਲਵਿੰਦਰ ਸਿੰਘ ਕੂਨਰ,ਜੋ ਖੁਦ ਪਹਿਲਵਾਨੀ ਕਰਦੇ ਰਹੇ ਹਨ, ਉਨ੍ਹਾਂ ਨੇ ਇਸ ਅਖਾੜੇ ਦੀ ਸਥਾਪਨਾ ਕਰਕੇ ਸ਼ਹੀਦ ਭਾਈ ਪਰਵਿੰਦਰ ਸਿੰਘ ਨੂੰ ਯਾਦ ਰੱਖਣ ਦਾ ਵਧੀਆ ਯਤਨ ਕੀਤਾ। ਫੂਲਕਾ ਪਰਿਵਾਰ ਪੰਜਾਬ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦੇ ਪਿੰਡ ਖੱਖਾਂ ਨਾਲ ਸੰਬੰਧਿਤ ਹੈ ਅਤੇ ਜਸਮੀਤ ਸਿੰਘ ਫੂਲਕਾ ਅਤੇ ਚਨਮੀਤ ਸਿੰਘ ਫੂਲਕਾ ਦੀ ਮਾਤਾ ਪਿਤਾ ਹਰਜੀਤ ਸਿੰਘ ਫੂਲਕਾ ਅਤੇ ਸਤਿੰਦਰਜੀਤ ਕੌਰ ਫੂਲਕਾ ਇਨ੍ਹਾਂ ਜਿੱਤਾਂ ਲਈ ਵਧਾਈ ਦੇ ਪਾਤਰ ਹਨ।

    ਇਸ ਤਰ੍ਹਾਂ ਹੀ ਖਾਲਸਾ ਰੈਸਲਿੰਗ ਕਲੱਬ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ, ਜਿਸ ਦੇ ਪਹਿਲਵਾਨ ਉਸਤਾਦ ਬਲਬੀਰ ਸਿੰਘ ਢੇਸੀ ਉਰਫ ਸ਼ੀਰੀ ਪਹਿਲਵਾਨ ਨੇ ਅਨੇਕਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ। ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਹੋਣਹਾਰ ਸਪੁੱਤਰ ਅਮਰਵੀਰ ਸਿੰਘ ਢੇਸੀ ਨੇ ਟੋਕਿਓ ਓਲੰਪਿਕ 2020 ਲਈ ਟਰਾਇਲ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤਾਂ ਦਰਜ ਕਰਵਾਉਂਦਿਆਂ,125 ਕਿਲੋ ਵਜ਼ਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅਮਰਵੀਰ ਸਿੰਘ ਢੇਸੀ ਨੇ ਪਿਛਲੇ ਵਰ੍ਹਿਆਂ ਦੌਰਾਨ ਢਾਈ ਲੱਖ ਡਾਲਰ ਤੋਂ ਵੱਧ ਦੇ ਕੁਸ਼ਤੀ ਸਕਾਲਰਸ਼ਿਪ ਜਿੱਤ ਕੇ ਵੀ ਨਵਾਂ ਰਿਕਾਰਡ ਬਣਾਇਆ ਅਤੇ ਆਪਣੇ ਸ਼ਹਿਰ ਸਰੀ ਦਾ ਹੀ ਨਹੀਂ, ਬਲਕਿ ਸਮੂਹ ਕੈਨੇਡਾ ਦਾ ਮਾਣ ਵਧਾਇਆ ਹੈ। ਕੋਚ ਉਸਤਾਦ ਅਤੇ ਪਿਤਾ ਸ਼ੀਰੀ ਪਹਿਲਵਾਨ ਦਾ ਪਿਛਲਾ ਪਿੰਡ ਜ਼ਿਲ੍ਹਾ ਜਲੰਧਰ ਸਥਿਤ ਸੰਗਵਾਲ, ਨੇੜੇ ਆਦਮਪੁਰ ਹੈ, ਜਿਨ੍ਹਾਂ ਕੈਨੇਡਾ ਦੀ ਧਰਤੀ ‘ਤੇ ਸਾਲ 1976 ਵਿੱਚ ਖ਼ਾਲਸਾ ਕੁਸ਼ਤੀ ਅਖਾੜਾ ਆਰੰਭ ਕੀਤਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੈਂਕੜੇ ਨੌਜਵਾਨਾਂ ਨੂੰ ਸਿਖਲਾਈ ਦੇ ਚੁੱਕੇ ਹਨ। ਉਨ੍ਹਾਂ ਦੇ ਵੱਡੇ ਪੁੱਤਰ ਪਰਮਵੀਰ ਸਿੰਘ ਢੇਸੀ ਕੁਸ਼ਤੀ ਖੇਤਰ ਵਿੱਚ ‘ਯੂਥ ਓਲੰਪਿਕ’ ਵਿਚ ਖੇਡ ਚੁੱਕੇ ਹਨ ਅਤੇ ਅਨੇਕਾਂ ਇਨਾਮ ਜਿੱਤ ਚੁੱਕੇ ਹਨ ਵੈਨਕੂਵਰ ਪੁਲੀਸ ਵਿੱਚ ਅੱਜ ਕੱਲ੍ਹ ਸੇਵਾਵਾਂ ਦੇ ਰਹੇ ਪਰਮਵੀਰ ਸਿੰਘ ਪੁਲੀਸ ਖੇਡਾਂ ਵਿੱਚ ਵੀ ਨੈਸ਼ਨਲ ਜਿੱਤਾਂ ਦਰਜ ਕਰ ਚੁੱਕੇ ਹਨ। ਨੌਜਵਾਨ ਪੁੱਤਰਾਂ ਅਮਰਬੀਰ ਸਿੰਘ ਢੇਸੀ ਤੇ ਪਰਮਵੀਰ ਸਿੰਘ ਢੇਸੀ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਪਹਿਲਵਾਨ ਬਲਬੀਰ ਸਿੰਘ ਢੇਸੀ ਅਤੇ ਉਨ੍ਹਾਂ ਦੀ ਪਤਨੀ ਗੁਰਬਖਸ਼ ਕੌਰ ਤੇ ਸੀ ਵਧਾਈ ਦੇ ਪਾਤਰ ਹਨ।

    ਅਮਰਬੀਰ ਸਿੰਘ ਢੇਸੀ ਅਤੇ ਜਸਮੀਤ ਸਿੰਘ ਫੂਲਕਾ ਦੀਆਂ ਓਲੰਪਿਕ ਕੁਆਲੀਫਾਈ ਲਈ ਫਾਈਨਲ ਮੁਕਾਬਲਿਆਂ ‘ਚ, ਮਾਰਚ 2020 ਨੂੰ ਔਟਵਾ ਵਿਖੇ ਕੁਸ਼ਤੀਆਂ ਹੋਣਗੀਆਂ, ਜਿੰਨ੍ਹਾਂ ਚ ਜਿੱਤਣ ਮਗਰੋਂ ਇਹ ਪਹਿਲਵਾਨ 2020 ਓਲੰਪਿਕ ਖੇਡਾਂ ਵਿੱਚ ਸ਼ਾਨ ਵਧਾ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੰਡਨ ਵਿੱਚ ਸੰਨ 2012 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭੁੱਲਰ ਰੈਸਲਿੰਗ ਕਲੱਬ ਦੇ ਅਰਜੁਨ ਸਿੰਘ ਭੁੱਲਰ ਹਿੱਸਾ ਲੈ ਚੁੱਕੇ ਹਨ,ਜਿਨ੍ਹਾਂ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਦਿੱਲੀ ‘ਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਇਸ ਵਰ੍ਹੇ ਨਿਸ਼ਾਨ ਸਿੰਘ ਰੰਧਾਵਾ ਪਹਿਲਵਾਨ ਤੋਂ ਵੀ ਭਰਪੂਰ ਆਸਾਂ ਹਨ। ਖਾਲਸਾ ਰੈਸਲਿੰਗ ਕਲੱਬ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਇਨ੍ਹਾਂ ਪਹਿਲਵਾਨਾਂ ਦੀ ਮਿਹਨਤ ਅਤੇ ਸਿਰੜ ਦੇ ਨਾਲ-ਨਾਲ, ਸਭ ਤੋਂ ਵੱਡੀ ਬਖਸ਼ਿਸ਼ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਖ਼ਾਲਸੇ ਦੇ ਸਿਰਜਕ ਦਸਮੇਸ਼ ਪਿਤਾ ਦਾ ਥਾਪੜਾ ਇਨ੍ਹਾਂ ਦੀ ਪਿੱਠ ‘ਤੇ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img