More

    ਕੈਨੇਡਾ ਦੀ ਐਂਟੀ-ਗੈਂਗ ਪੁਲਿਸ ਫੋਰਸ ਨੇ ਅਮਨਦੀਪ ਸਿੰਘ ਕੰਗ ਸਣੇ ਬ੍ਰਦਰਜ਼ ਕੀਪਰ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

    ਸਰੀ, 5 ਨਵੰਬਰ (ਬੁਲੰਦ ਆਵਾਜ ਬਿਊਰੋ) – ਕੈਨੇਡਾ ’ਚ ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਫੋਰਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਅਮਨਦੀਪ ਸਿੰਘ ਕੰਗ ਸਣੇ ਬ੍ਰਦਰਜ਼ ਕੀਪਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਤੇ ਨਕਦੀ ਬਰਾਮਦ ਹੋਈ ਐ। ਇਨ੍ਹਾਂ ਸਾਰਿਆਂ ਵਿਰੁੱਧ ਨਸ਼ਾ ਤਸਕਰੀ ਸਣੇ ਵੱਖ-ਵੱਖ ਅਪਰਾਧਾਂ ਨਾਲ ਸਬੰਧਤ 27 ਦੋਸ਼ ਆਇਦ ਕੀਤੇ ਗਏ ਨੇ। ਕੰਬਾਈਂਡ ਫੋਰਸਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ (ਸੀਐਫਐਸਈਯੂ) ਦੇ ਅਪ੍ਰੇਸ਼ਨ ਅਫਸਰ ਡੰਕਨ ਪਾਊਂਡ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਦੇ ਸਹਿਯੋਗ ਨਾਲ ਤਿੰਨ ਸਾਲ ਚੱਲੀ ਲੰਬੀ ਜਾਂਚ ਮਗਰੋਂ ਇਸ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਐ।

    ਬ੍ਰਦਰਜ਼ ਕੀਪਰਜ਼ ਗਿਰੋਹ ਦਾ ਨੈਟਵਰਕ ਕੈਨੇਡਾ ਦੇ ਕਈ ਸੂਬਿਆਂ ਵਿੱਚ ਫ਼ੈਲਿਆ ਹੋਇਆ ਹੈ। ਪਹਿਲਾਂ ਇਹ ਗਿਰੋਹ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਤੱਕ ਸੀਮਤ ਸੀ, ਉਸ ਤੋਂ ਬਾਅਦ ਵੈਨਕੁਵਰ ਆਈਲੈਂਡ ਤੇ ਬੀ.ਸੀ. ਦੇ ਦੱਖਣ-ਪੂਰਬੀ ਹਿੱਸੇ ਤੱਕ ਪੁੱਜਾ ਅਤੇ ਹੌਲੀ-ਹੌਲੀ ਇਸ ਦੇ ਤਾਰ ਉਨਟਾਰੀਓ ਤੇ ਅਲਬਰਟਾ ਵਿੱਚ ਵੀ ਪਹੁੰਚ ਗਏ। ਬੀਤੀ ਕੁਝ ਸਾਲਾਂ ਦੌਰਾਨ ਲੋਅਰ ਮੇਨਲੈਂਡ ਸਣੇ ਕਈ ਥਾਵਾਂ ’ਤੇ ਹੋਈਆਂ ਗੈਂਗਵਾਰ ਵਿੱਚ ਇਸ ਗਿਰੋਹ ਦਾ ਹੱਥ ਰਿਹਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img