More

    ਕੇਂਦਰ ਸਰਕਾਰ ਤੋਂ ਵਜੀਫਾ ਨਾ ਆਉਣ ਕਾਰਨ ਵਿਦਿਆਰਥੀਆਂ ਦੀ ਡਿਗਰੀ ਨਾ ਰੋਕੀ ਜਾਵੇ -ਮੁੱਖ ਮੰਤਰੀ

    ਅੰਮ੍ਰਿਤਸਰ, 22 ਅਗਸਤ (ਰਛਪਾਲ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਫੇਸ ਬੁਕ ਲਾਈਵ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸ੍ਰੀ ਵਿਸ਼ਾਲ ਭਗਤ ਦੇ ਪ੍ਰਸ਼ਨ ਦਾ ਉਤਰ ਦਿੰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿੰਨਾਂ ਦਾ ਵਜੀਫ਼ਾ ਬੀਤੇ ਤਿੰਨ ਸਾਲ ਤੋਂ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ, ਦੀ ਡਿਗਰੀ ਫੀਸ ਦਾ ਮਿਲਣ ਕਾਰਨ ਨਾ ਰੋਕੀ ਜਾਵੇ, ਬਲਕਿ ਉਕਤ ਵਿਦਿਆਰਥੀ ਕੋਲੋਂ ਜ਼ਮਾਨਤੀ ਬਾਂਡ ਆਦਿ ਭਰਾ ਕੇ ਡਿਗਰੀ ਦੇ ਦਿੱਤੀ ਜਾਵੇ। ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਇੰਨਾਂ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਤ ਨਹੀਂ, ਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਯੂਨੀਵਰਸਿਟੀਆਂ ਇਸ ਲਈ ਫਿਕਰਮੰਦ ਹਨ ਕਿਉਂਕਿ ਵਜੀਫ਼ਾ ਵਿਦਿਆਰਥੀ ਦੇ ਖਾਤੇ ਵਿਚ ਆਉਣਾ ਹੁੰਦਾ ਹੈ, ਜਿਥੋਂ ਉਸਨੇ ਫੀਸ ਭਰਨੀ ਹੁੰਦੀ ਹੈ, ਜੇਕਰ ਵਿਦਿਆਰਥੀ ਡਿਗਰੀ ਵੀ ਲੈ ਜਾਵੇ ਤਾਂ ਯੂਨੀਵਰਸਿਟੀ ਦੀ ਫੀਸ ਦੀ ਕੋਈ ਗਰੰਟੀ ਨਹੀਂ ਰਹਿੰਦੀ। ਉਨਾਂ ਕਿਹਾ ਕਿ ਉਹ ਯੂਨੀਵਰਸਿਟੀਆਂ ਨੂੰ ਇਸ ਬਾਬਤ ਢੁਕਵਾਂ ਰਸਤਾ ਕੱਢਣ ਦੀ ਹਦਾਇਤ ਕਰਨਗੇ।
    ਅੰਮ੍ਰਿਤਸਰ ਦੇ ਵਾਸੀ ਸ੍ਰੀ ਕਰਮ ਸਿੰਘ ਗਿਲ ਵਲੋਂ ਸਥਾਨਕ ਹਾਵਾਈ ਅੱਡੇ ਤੋਂ ਸਬਜ਼ੀਆਂ ਦੇ ਨਿਰਯਾਤ ਲਈ ਪਿਛਲੀ ਕੈਪਟਨ ਸਰਕਾਰ ਵੱਲੋਂ ਕੀਤੀ ਵਿਵਸਥਾ ਬਾਰੇ ਪੁੱਛੇ ਜਾਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ ਅਤੇ ਹੁਣ ਇਹ ਕੰਮ ਏਅਰਪੋਰਟ ਅਥਾਰਟੀ ਕੋਲ ਚਲਾ ਗਿਆ ਹੈ। ਜਿੰਨਾਂ ਨਾਲ ਇਸ ਬਾਬਤ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਚੰਡੀਗੜ ਹਵਾਈ ਅੱਡੇ ਉਤੇ ਵੀ ਅਜਿਹਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਥੋਂ ਕਿਸਾਨਾਂ ਦੀਆਂ ਸਬਜ਼ੀਆਂ ਵਿਦੇਸ਼ਾਂ ਦੀ ਮੰਡੀ ਤੱਕ ਭੇਜੀਆਂ ਜਾ ਸਕਣਗੀਆਂ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img