More

    ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਬਣੇ ਸ੍ਰੀ ਅਰਜੁਨ ਰਾਮ ਮੇਘਵਾਲ ਦਾ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਭਰਵਾਂ ਸਵਾਗਤ

    ਸਰਹੱਦੀ ਜ਼ਿਲਿਆਂ ਦੇ ਵਿਕਾਸ ’ਚ ਤੇਜ਼ੀ ਆਵੇਗੀ : ਡਾ: ਜਸਵਿੰਦਰ ਸਿੰਘ ਢਿੱਲੋਂ, ਪ੍ਰੋ. ਸਰਚਾਂਦ ਸਿੰਘ

    ਅੰਮ੍ਰਿਤਸਰ, 2 ਜੂਨ (ਬੁਲੰਦ ਅਵਾਜ਼ ਬਿਊਰੋ) – ਸ੍ਰੀ ਅਰਜੁਨ ਰਾਮ ਮੇਘਵਾਲ ਜੀ ਦਾ ਦੇਸ਼ ਦੇ ਕਾਨੂੰਨ ਅਤੇ ਨਿਆਂ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਅੰਮ੍ਰਿਤਸਰ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਮਰਪਿਤ ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਮੇਘਵਾਲ ਜੀ ਜੋ ਕਿ ਕੇਂਦਰੀ ਸੰਸਦੀ ਮਾਮਲਿਆਂ ਅਤੇ ਸੰਸਕ੍ਰਿਤੀ ਰਾਜ ਮੰਤਰੀ ਵੀ ਹਨ ਦਾ ਇਸ ਮੌਕੇ ਸਿਰੋਪਾਉ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕਰਦਿਆਂ ਜੀ ਪੀ ਏ ਦੇ ਆਗੂਆਂ ਡਾ: ਜਸਵਿੰਦਰ ਸਿੰਘ ਢਿੱਲੋਂ, ਪ੍ਰੋ. ਸਰਚਾਂਦ ਸਿੰਘ ਖਿਆਲਾ, ਸ੍ਰੀਮਤੀ ਜਸਵਿੰਦਰ ਕੌਰ ਸੋਹਲ, ਸ. ਕੁਲਦੀਪ ਸਿੰਘ ਕਾਹਲੋਂ, ਸ੍ਰੀ ਰਮਨ ਗੁਪਤਾ, ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ, ਆਲਮਬੀਰ ਸਿੰਘ ਸੰਧੂ ਅਤੇ ਅਮਨਦੀਪ ਭੱਟੀ ਨੇ ਉਨ੍ਹਾਂ ਨੂੰ ਨਵੀਂ ਤੇ ਅਹਿਮ ਜ਼ਿੰਮੇਵਾਰੀ ਮਿਲਣ ਦੀ ਵਧਾਈ ਦਿੱਤੀ । ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਮੇਘਵਾਲ ’ਤੇ ਭਰੋਸਾ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸ੍ਰੀ ਮੇਘਵਾਲ ਜੀ ਜੋ ਕਿ ਭਾਜਪਾ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਲਈ ਪਾਰਟੀ ਇੰਚਾਰਜ ਵੀ ਹਨ ਅਤੇ ਸਰਹੱਦੀ ਜ਼ਿਲਿਆਂ ਦੇ ਵਿਕਾਸ ’ਚ ਅਹਿਮ ਯੋਗਦਾਨ ਪਾ ਰਹੇ ਹਨ, ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਵਰਗੇ ਵਕਾਰੀ ਅਹੁਦੇ ਦੀ ਜ਼ਿੰਮੇਵਾਰੀ ਮਿਲਣ ਨਾਲ ਸਰਹੱਦੀ ਲੋਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ।

    ਡਾ: ਜਸਵਿੰਦਰ ਸਿੰਘ ਢਿੱਲੋਂ, ਪ੍ਰੋ. ਸਰਚਾਂਦ ਸਿੰਘ ਜੋ ਕਿ ਭਾਜਪਾ ਦੇ ਸੂਬਾਈ ਆਗੂ ਵੀ ਹਨ ਨੇ ਕਿਹਾ ਕਿ ਸ੍ਰੀ ਮੇਘਵਾਲ ਸਖ਼ਤ ਮਿਹਨਤੀ ਆਗੂ ਹਨ, ਉਹ ਆਪਣੀ ਸੂਝ ਸਿਆਣਪ ਅਤੇ ਤਜਰਬੇ ਨਾਲ ਇਸ ਅਹਿਮ ਰੁਤਬੇ ਨੂੰ ਹੋਰ ਬੁਲੰਦੀਆਂ ਵਿਚ ਲੈ ਕੇ ਜਾਣਗੇ ਅਤੇ ਬੁਲੰਦੀ ਦੀ ਕਾਨੂੰਨ ਵਿਵਸਥਾ ਅਤੇ ਨਿਆਂ ਪ੍ਰਣਾਲੀ ਲਈ ਬਿਹਤਰ ਤੇ ਉਸਾਰੂ ਭੂਮਿਕਾ ਨਿਭਾਉਣ ’ਚ ਸਫਲ ਰਹਿਣਗੇ। ਉਨ੍ਹਾਂ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਮੇਘਵਾਲ ਨੂੰ ਇਸ ਮੁੱਦੇ ਵਲ ਵੀ ਧਿਆਨ ਦੇਣ ਅਤੇ ਪੰਜਾਬ ਸਰਕਾਰ ਨੂੰ ਲੋੜੀਂਦੀ ਹਦਾਇਤ ਦੇਣ ਦੀ ਅਪੀਲ ਕੀਤੀ। ਐਸੋਸੀਏਸ਼ਨ ਨਾਲ ਸੰਬੰਧਿਤ ਸ੍ਰੀ ਅਕਾਲੀ ਆਗੂ ਜਸਵਿੰਦਰ ਕੌਰ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰਾਂ ਫੇਲ ਰਹੀ ਹੈ ਅਤੇ ਲੋਕ ਗੈਗਸਟਰਾਂ ਦੀ ਭਰਮਾਰ ਅਤੇ ਨਸ਼ਿਆਂ ਦੀ ਭੈੜੀ ਸਥਿਤੀ ਕਾਰਨ ਤਰਾਹ ਤਰਾਹ ਕਰ ਰਹੇ ਹਨ। ਭਾਜਪਾ ਆਗੂ ਸ. ਕੁਲਦੀਪ ਸਿੰਘ ਕਾਹਲੋਂ, ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਅਤੇ ਸ੍ਰੀ ਰਮਨ ਗੁਪਤਾ ਨੇ ਕਿਹਾ ਕਿ ਭਾਜਪਾ ਨੂੰ ਪੇਂਡੂ ਖੇਤਰਾਂ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲੋਕ ਆਪਣਾ ਅਤੇ ਪੰਜਾਬ ਦਾ ਭਵਿੱਖ ਭਾਜਪਾ ਵਿਚ ਦੇਖਦੇ ਹਨ। ਪਰ ਸਮੇਂ ਨੂੰ ਨਾ ਪਛਾਣਿਆ ਤਾਂ ਭਾਜਪਾ ਨੂੰ ਕਾਮਯਾਬੀ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ 9 ਸਾਲਾਂ ਦੌਰਾਨ ਭਾਰਤ ਨੂੰ ਵਿਦੇਸ਼ਾਂ ਵਿਚ ਵੱਖਰੀ ਅਤੇ ਅਹਿਮ ਪਛਾਣ ਦਿੱਤੀ। ਪੰਜਾਬ ਅਤੇ ਸਿੱਖਾਂ ਲਈ ਜੋ ਕੰਮ ਕੀਤਾ ਉਹ ਕਿਸੇ ਵੀ ਸਰਕਾਰ ਤੋਂ ਨਹੀਂ ਹੋਇਆ। ਉਨ੍ਹਾਂ ਕੇਂਦਰ ਸਰਕਾਰ ਦੀਆਂ ਉਪਲਬਧੀਆਂ ਨੂੰ ਘਰ ਘਰ ਪਹੁੰਚਾਉਣ ਦਾ ਇਕਰਾਰ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img