More

    ਕੁੜੀ ਨੇ ਕੈਨੇਡਾ ਲਿਜਾਣ ਦਾ ਲਾਰਾ ਲਾ ਕੇ ਸਾਢੇ 15 ਲੱਖ ਦੀ ਠੱਗੀ ਮਾਰ ਹੋਈ ਕੈਨੇਡਾ ਫਰਾਰ

    ਜਗਰਾਓਂ, 5 ਅਗਸਤ (ਬੁਲੰਦ ਆਵਾਜ ਬਿਊਰੋ) – ਪੰਜਾਬ ’ਚ ਵਿਦੇਸ਼ ਲਿਜਾਣ ਦੇ ਨਾਂ ’ਤੇ ਵਿਆਹ ਕਰਵਾ ਕੇ ਠੱਗੀਆਂ ਮਾਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਗਰਾਓਂ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੁੜੀ ਨੇ ਕੈਨੇਡਾ ਲਿਜਾਣ ਦਾ ਲਾਰਾ ਲਾ ਕੇ ਇੱਕ ਨੌਜਵਾਨ ਨਾਲ ਵਿਆਹ ਕਰਵਾ ਲਿਆ ਤੇ ਸਾਢੇ 15 ਲੱਖ ਰੁਪਏ ਠੱਗਣ ਮਗਰੋਂ ਕੈਨੇਡਾ ਫਰਾਰ ਹੋ ਗਈ।

    ਪਿੰਡ ਮਾਣੂਕੇ ਦੇ ਹਰਮੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੂੰ ਕੈਨੇਡਾ ਭੇਜਣ ਦੇ ਨਾਮ ’ਤੇ ਹਰਮਨਜੋਤ ਕੌਰ, ਉਸ ਦੀ ਮਾਂ ਜਸਵਿੰਦਰ ਕੌਰ ਅਤੇ ਪਿਤਾ ਤੇਜਿੰਦਰ ਸਿੰਘ ਨੇ ਸਾਜ਼ਿਸ਼ ਤਹਿਤ ਉਸ ਨਾਲ ਸਾਢੇ 15 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹਰਮੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਹਰਮਨਜੋਤ ਕੌਰ ਨਾਲ ਵਿਆਹ ਹੋਇਆ ਸੀ।

    ਵਿਆਹ ਤੋਂ ਬਾਅਦ ਉਹ ਕੁਝ ਦਿਨ ਸਹੁਰੇ ਘਰ ਰਹੀ ਤੇ ਇਸੇ ਦੌਰਾਨ ਉਸ ਨੇ ਹਰਮੰਦਰ ਸਿੰਘ ਉਨ੍ਹਾਂ ਕੋਲੋਂ ਕੈਨੇਡਾ ਲਿਜਾਣ ਦੇ ਬਹਾਨੇ ਸਾਢੇ 15 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਹਰਮਜੋਤ ਆਪਣੇ ਪੇਕੇ ਘਰ ਚਲੀ ਗਈ। ਉੱਥੇ ਜਾ ਕੇ ਉਸ ਨੇ ਤਲਾਕ ਲੈਣ ਲਈ ਹਰਮੰਦਰ ਸਿੰਘ ਨੂੰ ਭਰੋਸੇ ਵਿੱਚ ਲੈ ਕੇ ਤਲਾਕਨਾਮਾ/ਇਕਰਾਰਨਾਮਾ ਲਿਖਵਾ ਕੇ ਉਸ ’ਤੇ ਦਸਤਖਤ ਕਰਵਾ ਲਏ। ਹਰਮਨਜੋਤ ਨੇ ਇਸ ਵਿੱਚ ਸਾਢੇ 15 ਲੱਖ ਰੁਪਏ ਵਾਪਸ ਕਰਨ ਦੀ ਗੱਲ ਵੀ ਕਹੀ।

    ਹਾਲਾਂਕਿ ਇਕਰਾਰਨਾਮੇ ਮੁਤਾਬਕ ਪੈਸੇ ਵਾਪਸ ਦੇਣ ਦੀ ਬਜਾਏ ਹਰਮਨਜੋਤ ਕੌਰ ਬਿਨਾ ਦੱਸੇ ਕੈਨੇਡਾ ਪਹੁੰਚ ਗਈ। ਹਰਮੰਦਰ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਐਸਪੀ (ਡੀ) ਵੱਲੋਂ ਕੀਤੀ ਗਈ। ਜਾਂਚ ਵਿੱਚ ਉਨ੍ਹਾਂ ਨੇ ਕਿਹਾ ਕਿ ਹਰਮਨਜੋਤ ਕੌਰ ਅਤੇ ਉਸ ਦੇ ਪਰਿਵਾਰ ਵੱਲੋਂ ਜੋ ਇਕਰਾਰਨਾਮਾ ਹਰਮੰਦਰ ਸਿੰਘ ਨਾਲ ਕੀਤਾ ਸੀ, ਉਸ ਦਾ ਮਕਸਦ ਸਿਰਫ਼ ਸਮਾਂ ਕੱਢ ਕੇ ਹਰਮਨਜੋਤ ਕੌਰ ਨੂੰ ਵਿਦੇਸ਼ ਭੇਜਣ ਵਿੱਚ ਸਫ਼ਲ ਹੋਣਾ ਸੀ। ਇਸ ਤੋਂ ਸਪੱਸ਼ਟ ਹੈ ਕਿ ਹਰਮਨਜੋਤ ਕੌਰ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਹਰਮੰਦਰ ਸਿੰਘ ਨਾਲ ਠੱਗੀ ਮਾਰੀ ਹੈ। ਥਾਣਾ ਹਠੂਰ ਦੀ ਪੁਲਿਅਸ ਨੇ ਹਰਮੰਦਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਐਤੀਆਣਾ ਦੀ ਵਾਸੀ ਹਰਮਨਜੋਤ ਕੌਰ, ਉਸ ਦੀ ਮਾਤਾ ਜਸਵਿੰਦਰ ਕੌਰ ਅਤੇ ਪਿਤਾ ਤੇਜਿੰਦਰ ਸਿੰਘ ਵਿਰੁੱਧ ਧੋਖਾਧੜੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img