More

    ਕੀ ਤੁਸੀਂ INTERNET ਦੇ ਸਾਗਰ ਦੀ ਡੂੰਘਾਈ ਬਾਰੇ ਜਾਣਦੇ ਹੋ ?

    ਇੰਟਰਨੈਟ ਨੂੰ ਅੱਜ ਕੌਣ ਨਹੀਂ ਇਸਤੇਮਾਲ ਕਰਦਾ. ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਸਦੇ ਸ਼ੌਕੀਨ ਹਨ. Internet ‘ਤੇ ਉਹ ਸਭ ਕੁੱਝ ਲੱਭਿਆ ਜਾ ਸਕਦਾ ਹੈ ਜੋ ਤੁਸੀਂ ਸੋਚ ਸਕਦੇ ਹੋ. Internet ਸਿਰਫ ਇਹੀ ਨਹੀਂ ਹੈ ਜੋ ਸਾਨੂੰ ਨਜ਼ਰ ਆਉਂਦਾ ਹੈ ਜਾਂ ਜਿਥੇ ਤੱਕ ਅਸੀਂ ਖੋਜ ਪੜਤਾਲ ਕਰਨੇ ਲਈ ਪਹੁੰਚ ਸਕਦੇ ਹਾਂ. ਐਸ ਤੋਂ ਅੱਗੇ ਵੀ ਇੰਟਰਨੈਟ ਦੀ ਦੁਨੀਆ ਹੈ.

    Internet ਵਾਲੇ ਸਾਗਰ ਦੇ ਤਿੰਨ ਹਿੱਸੇ ਹਨ :
    1. Surface Web
    2. Deep Web
    3. Dark Web

    1. Surface Web : ਇਹ ਇੰਟਰਨੈਟ ਦੇ ਸਾਗਰ ਦਾ ਸਿਰਫ ਉਪਰਲਾ ਹਿੱਸਾ ਹੈ. ਜਿਥੇ ਅਸੀਂ Facebook , Google , Yahoo , Bingo , YouTube , Twitter ਆਦਿ ਚਲਾਉਂਦੇ ਹਾਂ. ਜਦ ਅਸੀਂ Google ‘ਤੇ ਕੁੱਝ Search ਕਰਦੇ ਹਾਂ ਤਾਂ ਓਥੇ ਦਿਖਾਇਆ ਜਾਂਦਾ Data and Links ਸਿਰਫ Surface Web ਵਿਚੋਂ ਹੀ ਛਾਂਟੇ ਗਏ ਹੁੰਦੇ ਹਨ, ਜੋ ਕੇ ਲੱਖਾਂ ਕਰੋੜਾਂ ‘ਚ ਹੁੰਦੇ ਹਨ. ਪਰ ਇਹ Data ਸਾਰੇ ਸਾਗਰ ‘ਚ ਪਏ ਡਾਟੇ ਅੱਗੇ ਕੁੱਝ ਵੀ ਨਹੀਂ. ਸਾਰੇ Internet Web ਦੇ ਡਾਟੇ ਵਿਚੋਂ Surface Web ਸਿਰਫ 4% Data ਤੁਹਾਨੂੰ ਮੁਹਈਆ ਕਰਵਾਉਂਦਾ ਹੈ. ਬਾਕੀ 96% Data , Deep Web ਅਤੇ Dark Web ਵਿੱਚ ਪਿਆ ਹੁੰਦਾ ਹੈ. ਜਿਥੇ ਅਸੀਂ ਕਦੇ ਪਹੁੰਚ ਨਹੀਂ ਕਰ ਸਕਦੇ.

    2. Deep Web : ਇਹ ਇੰਟਰਨੇਟ ਦੇ ਸਾਗਰ ਦੀ ਡੂੰਘਾਈ ਦਾ ਦੂਜਾ Level ਹੈ. ਇਥੇ ਅਸੀਂ ਪਹੁੰਚ ਨਹੀਂ ਕਰ ਸਕਦੇ. ਐਸ ਹਿੱਸੇ ਨੂੰ Official ਲੋਕ ਇਸਤੇਮਾਲ ਕਰਦੇ ਨੇ. ਇਥੇ ਸਾਇੰਸ ਦੇ Experiments ਦੀਆਂ Reports , Medical and Legal Documents , ਸੰਸਥਾਵਾਂ ਦੇ Missions , ਅਕੈਡਮਿਕ ਸਮਾਨ ਆਦਿ ਹੁੰਦਾ ਹੈ. ਇੰਟਰਨੈਟ ਦੇ ਸਾਗਰ ਦਾ ਸਭ ਤੋਂ ਵੱਧ ਹਿੱਸਾ Deep Web ਨੇ ਘੇਰਿਆ ਹੋਇਆ ਹੈ.

    3. Dark Web : ਇਹ ਇੰਟਰਨੈਟ ਦੇ ਸਾਗਰ ਦਾ ਸਭ ਤੋਂ ਡੂੰਘਾ ਅਤੇ ਖਤਰਨਾਕ Level ਹੈ. ਇਥੇ ਸਾਰੇ ਗੈਰ ਕਾਨੂੰਨੀ ਕੰਮ ਹੁੰਦੇ ਹਨ. ਇਥੇ ਜਿਹੜਾ ਵੀ ਗੈਰ ਕਾਨੂੰਨੀ ਕੰਮ ਤੁਸੀਂ ਸੋਚ ਸਕਦੇ ਹੋ, ਉਹ ਕੀਤਾ ਜਾਂਦਾ ਹੈ. ਤੁਸੀਂ ਇਥੇ Drug , Black Money , ਹਥਿਆਰ, ਨਕਲੀ I.Ds , ਗੈਰ ਕਾਨੂੰਨੀਂ ਕਾਗਜ਼ਾਤ, ਧਾਤਾਂ, ਤੇਜ਼ਾਬ, ਨਕਲੀ Passport , ਸਿਟੀਜ਼ਨ Cards , ਬੰਬ ਆਦਿ ਕੁੱਝ ਵੀ Order ਕਰ ਸਕਦੇ ਹੋ, ਜੋ ਤੁਹਾਡੇ ਪਤੇ ‘ਤੇ ਪਹੁੰਚਾ ਦਿੱਤਾ ਜਾਂਦਾ ਹੈ. ਕਿਹਾ ਜਾਂਦਾ Dark Web ‘ਚ ਤੁਸੀਂ ਕਿਸੇ ਨੂੰ ਕਤਲ ਕਰਵਾਉਣ ਲਈ Shooter ਵੀ Purchase ਕਰ ਸਕਦੇ ਹੋ. ਪਰ Dark Web ਵਿੱਚ Credit , Debit Cards , ਚੈੱਕ, Cash ਆਦਿ ਦਾ ਇਸਤੇਮਾਲ ਨਹੀਂ ਹੁੰਦਾ. ਇਥੇ Bit Coins ਵਰਤੇ ਜਾਂਦੇ ਹਨ. ਜਿਸ ਕਰਕੇ ਕਿਸੇ ਨੂੰ ਵੀ Track ਨਹੀਂ ਕੀਤਾ ਜਾ ਸਕਦਾ, ਨਾ ਹੀ Dark Web ‘ਚ ਇਸਤੇਮਾਲ ਕੀਤੀਆਂ ਜਾਂਦੀਆਂ Sites ਨੂੰ Track ਨਹੀਂ ਕੀਤਾ ਜਾ ਸਕਦਾ ਹੈ. ਕਿਉਂਕਿ Dark Web ‘ਚ Sites ਚਲਾਉਣ ਲਈ WWW ਨਹੀਂ ਲਿਖਿਆ ਜਾਂਦਾ ਅਤੇ ਨਾ ਹੀ IP Address ਦੀ ਲੋੜ ਹੁੰਦੀ ਹੈ. ਇਥੇ ਦੁਨੀਆ ਦੇ ਸਭ ਤੋਂ ਤਕੜੇ ਧੰਦੇ ਚਲਦੇ ਹਨ. ਇਥੇ ਇੰਨੀ ਗਿਣਤੀ ਵਿੱਚ Sites ਨੇ ਕੇ ਤੁਸੀਂ ਕਿਸੇ ਨੂੰ ਲੱਭ ਹੀ ਨਹੀਂ ਸਕਦੇ ਕੇ ਕੌਣ ਚਲਾ ਰਿਹਾ ਹੈ ਅਤੇ ਮਾਲਕ ਕੌਣ ਹੈ. FBI ਨੇ ਇੱਕ Site ਬੰਦ ਕਰਵਾਈ ਸੀ ਉਹ ਵੀ ਸਾਲਾਂ ਦੀ ਮਹਿਨਤ ਨਾਲ Track ਕਰਕੇ ਜਿਸਦਾ ਨਾਮ ” Silk Road ” ਸੀ, ਜਿਥੇ ਸਭ ਗੈਰ ਕਾਨੂੰਨੀ ਸਮਾਨਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਹੁੰਦੀ ਸੀ. ਕੋਈ ਵੀ ਪੁਲੀਸ Dark Web ਨੂੰ ਨਹੀਂ ਜਾਣ ਸਕੀ ਅਤੇ ਨਾ ਹੀ ਕਿਸੇ ਨੂੰ ਫੜ ਸਕੀ ਹੈ. Dark Web ਇਸਤੇਮਾਲ ਕਰਨ ਵਾਲੇ ਤੁਹਾਡੇ Computer , Mobile , Tablet ਆਦਿ ਨੂੰ ਕਦੇ ਵੀ ਹੈਕ ਕਰ ਸਕਦੇ ਹਨ, ਜੇ ਤੁਸੀਂ ਇੱਕ ਵਾਰ ਜਾਣੇ ਅਣਜਾਣੇ ‘ਚ ਕਿਸੇ Unknown Link ਉੱਤੇ Click ਕਰ ਦਿੱਤਾ ਤਾਂ. ਉਹ ਤੁਹਾਡੀ ਜਾਣਕਾਰੀ, ਫੋਟੋਆਂ, ਵੀਡੀਓਜ਼ ਆਦਿ ਅਰਾਮ ਨਾਲ ਚੁਰਾ ਸਕਦੇ ਹਨ. ਬਹੁਤ ਸਾਰੇ Anti Virus ਕੰਪਨੀਆਂ Dark Web Sites ਨੂੰ Track ਕਰਨ ‘ਚ ਲੱਗੀਆਂ ਹੋਈਆਂ ਹਨ ਪਰ ਅਜੇ ਕੁੱਝ ਵੀ ਹੱਥ ਨਹੀਂ ਲੱਗ ਰਿਹਾ.
    ISIS ਵੀ ਇਕ ਦੂਜੇ ਨਾਲ Communicate ਕਰਨੇ ਲਈ ਇਸਦਾ ਇਸਤੇਮਾਲ ਕਰਦੀ ਹੈ, ਤਾਂ ਜੋ Track ਨਾ ਕੀਤਾ ਜਾ ਸਕੇ !
    Dark Web Sites ਚਲਾਉਣ ਲਈ ਆਮ Browsers ਨਹੀਂ ਵਰਤੇ ਜਾਂਦੇ. ਐਸ ਲਈ ਇਕ ਖਾਸ Browser ਬਣਿਆ ਹੋਇਆ ਹੈ, ਜਿਸਦਾ ਨਾਮ ਨਹੀਂ ਦੱਸਾਂਗਾ, ਮੈਂ ਨਹੀਂ ਚਾਹੁੰਦਾ ਕੋਈ ਪ੍ਰੇਸ਼ਾਨੀ ‘ਚ ਫਸੇ ਜਾਂ ਆਪਣਾ ਸਾਰਾ Data Leak ਕਰਵਾ ਲਵੇ !

    ਅਖੀਰ ਵਿੱਚ, ਕੋਈ ਵੀ ਪੁੱਠਾ ਸਿੱਧਾ ਜਾਂ Unknown Link ਨਾ ਖੋਲੋ. ਇੰਟਰਨੈਟ ‘ਤੇ ‘ Download ‘ਵਾਲੇ ਅੱਖਰਾਂ ‘ਤੇ ਸੋਚਕੇ Click ਕਰੋ. Anti Virus ਜ਼ਰੂਰ ਇਸਤੇਮਾਲ ਕਰੋ.

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img