More

    ਕਿਸੇ ਕੌਮ ਨੂੰ ਦਬਾਉਣ ਵਾਲ਼ੇ ਹਾਕਮ ਉਸ ਕੌਮ ਦੀਆਂ ਔਰਤਾਂ ਨੂੰ ਆਪਣੀ ਹਵਸ ਦਾ, ਸ਼ਿਕਾਰ ਬਣਾਉਂਦੇ ਹਨ

    ਤਸਵੀਰ – ਚੀਨ ਵੱਲੋਂ ਜਪਾਨੀ ਕਬਜ਼ੇ ਤੋਂ ਛੁਡਾਈਆਂ ਕੋਰੀਆਈ ਕੁੜੀਆਂ, 1944

    ਕਿਸੇ ਕੌਮ ਨੂੰ ਦਬਾਉਣ ਵਾਲ਼ੇ ਹਾਕਮ ਉਸ ਕੌਮ ਦੀਆਂ ਔਰਤਾਂ ਨੂੰ ਬਰਬਰ ਜਬਰ ਦਾ, ਆਪਣੀ ਹਵਸ ਦਾ, ਸ਼ਿਕਾਰ ਬਣਾਉਂਦੇ ਨੇ | ਇਹ ਗੱਲ ਦੂਜੀ ਸੰਸਾਰ ਜੰਗ ਵੇਲ਼ੇ ਮਨੁੱਖਤਾ-ਦੋਖੀ ਫਾਸੀਵਾਦੀ ਨਾਜ਼ੀ ਜਰਵਾਣਿਆਂ ਲਈ ਵੀ ਸੱਚ ਹੈ ਤੇ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚ ਫ਼ੌਜੀ ਬੂਟਾਂ ਹੇਠ ਲੋਕਾਈ ਨੂੰ ਮਧੋਲ ਰਹੇ ਭਾਰਤੀ ਹਾਕਮਾਂ ਲਈ ਵੀ |

    5 ਅਗਸਤ 1993 ਦੇ ਦਿਨ ਜਾਪਾਨੀ ਸਰਕਾਰ ਨੇ ਆਖ਼ਰ ਇਸ ਗੱਲ ਨੂੰ ਕਬੂਲਿਆ ਕਿ ਉਸ ਨੇ 1932-1945 ਵੇਲ਼ੇ ਆਪਣੇ ਫ਼ੌਜੀਆਂ ਦੀ ਹਵਸ ਖ਼ਾਤਰ ਲੱਖਾਂ ਹੀ ਕੁੜੀਆਂ, ਔਰਤਾਂ ਨੂੰ ਜਬਰੀ ਫ਼ੌਜੀ ਚਕਲਿਆਂ ਵਿੱਚ ਭੇਜਿਆ ਸੀ | 2 ਲੱਖ ਦੇ ਕਰੀਬ ਕੁੜੀਆਂ, ਜਿਹਨਾਂ ਵਿੱਚੋਂ ਵਧੇਰੇ ਜਪਾਨ ਦੇ ਕਬਜ਼ਾਏ ਚੀਨ ਤੇ ਕੋਰੀਆ ਤੋਂ ਸਨ ਤੇ ਬਾਕੀ ਫਿਲੀਪੀਨ, ਜਪਾਨ ਤੋਂ, ਨੂੰ ਅਗਵਾ ਕਰਕੇ ਜਾਂ ਧੋਖੇ ਨਾਲ਼ 100 ਤੋਂ ਵੱਧ ਅਜਿਹੇ ਚਕਲਿਆਂ ‘ਤੇ ਭੇਜਿਆ ਗਿਆ | ਦਰਜਨਾਂ ਫ਼ੌਜੀਆਂ ਦੀ ਹਵਸ ਦਾ ਸ਼ਿਕਾਰ ਬਣਨ ਤੋਂ ਬਿਨਾਂ ਇਹਨਾਂ ਤੋਂ ਗੁਲਾਮਾਂ ਵਾਂਗੂੰ ਰਸੋਈ, ਸਫ਼ਾਈ ਆਦਿ ਦੇ ਸਾਰੇ ਕੰਮ ਕਰਾਏ ਜਾਂਦੇ ਸਨ | ਸਯੁੰਕਤ ਰਾਸ਼ਟਰ ਮੁਤਾਬਕ ਇਹਨਾਂ ਵਿੱਚੋਂ 90% ਔਰਤਾਂ ਦੂਜੀ ਸੰਸਾਰ ਜੰਗ ਵੇਲ਼ੇ ਮਾਰ ਦਿੱਤੀਆਂ ਗਈਆਂ ਪਰ ਜਿਹੜੀਆਂ ਬਚੀਆਂ ਉਹਨਾਂ ਵਿੱਚੋਂ ਕੁੱਝ ਨੇ ਦਲੇਰੀ ਨਾਲ਼ ਆਪਣੀ ਕਹਾਣੀ ਪੂਰੀ ਦੁਨੀਆਂ ਸਾਹਮਣੇ ਬਿਆਨ ਕੀਤੀ | ਕਿਉਂਕਿ ਜਾਪਾਨੀ ਅਧਿਕਾਰੀਆਂ ਨੇ ਉਹਨਾਂ ਨਾਲ਼ ਸੰਬੰਧਿਤ ਸਾਰੇ ਦਸਤਾਵੇਜ਼ ਖ਼ਤਮ ਕਰ ਦਿੱਤੇ ਸਨ ਇਸ ਲਈ ਇਹਨਾਂ ਔਰਤਾਂ ਦੀਆਂ ਹੱਡ-ਬੀਤੀਆਂ ਨੇ ਪਹਿਲੀ ਵਾਰ ਸੰਸਾਰ ਸਾਹਮਣੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲ਼ੇ ਇਹਨਾਂ ਹਾਕਮਾਂ ਦੇ ਕਾਰਿਆਂ ਨੂੰ ਨਸ਼ਰ ਕੀਤਾ | ਬਹੁਤ ਸਾਰੀਆਂ ਕੁੜੀਆਂ ਨੇ ਆਪਣੇ ਨਾਲ਼ ਹੋਈ ਜਿਨਸੀ ਤੇ ਮਾਨਸਿਕ ਇਸ ਜਿਆਦਤੀ ਦੀ ਤਾਬ ਨਾ ਝੱਲਦਿਆਂ ਖੁਦਕੁਸ਼ੀਆਂ ਕਰ ਲਈਆਂ |

    ਜਾਪਾਨ ਜਦੋਂ ਦੂਜੀ ਸੰਸਾਰ ਜੰਗ ਹਾਰ ਗਿਆ ਤਾਂ ਇਹੀ ਕਾਰਾ ਜਾਪਾਨੀਆਂ ‘ਤੇ ਨਵੇਂ ਕਾਬਜ਼ ਹੋਏ ਅਮਰੀਕੀਆਂ ਨੇ ਜਾਰੀ ਰੱਖਿਆ | ਇਸ ਵਾਰ ਮੁੱਖ ਤੌਰ ‘ਤੇ ਜਾਪਾਨੀ ਕੁੜੀਆਂ ਨੂੰ ਅਮਰੀਕੀ ਫ਼ੌਜੀਆਂ ਲਈ ਬਣਾਏ ਚਕਲਿਆਂ ਵਿੱਚ ਭੇਜਿਆ ਜਾਂਦਾ | ਦਫ਼ਤਰੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਇਹਨਾਂ ਕੁੜੀਆਂ ਨੂੰ ਇਸ ਘਿਣਾਉਣੇ ਕੰਮ ਲਈ ਵਰਤਿਆ ਜਾਂਦਾ | 1945 ਦੇ ਅੰਤ ਤੱਕ 70 ਹਜ਼ਾਰ ਅਜਿਹੀਆਂ ਔਰਤਾਂ ਅਮਰੀਕੀ ਫ਼ੌਜ ਲਈ ਜਬਰੀ ਅਗਵਾ ਕੀਤੀਆਂ ਗਈਆਂ | ਅਮਰੀਕਾ ਅੰਦਰ ਲੋਕਾਂ ਦੇ ਵਧੇ ਵਿਰੋਧ ਕਰਕੇ ਤੇ ਜਿਨਸੀ ਬਿਮਾਰੀਆਂ ਫ਼ੈਲਣ ਮਗਰੋਂ ਅਮਰੀਕੀ ਫ਼ੌਜ ਨੇ ਮਾਰਚ 1946 ਇਹ ਚਕਲੇ ਬੰਦ ਕੀਤੇ |

    Working Class History ਸਫ਼ੇ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img