More

    ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਅਹਿਮ ਮੀਟਿੰਗ

    ਝੋਨੇ ਦੀ ਫਸਲ ਬਗੈਰ ਫਰਦਾ ਵਿਕਾਉਣ ਦਾ ਕੀਤਾ ਐਲਾਨ

    ਮੱਲਾਂਵਾਲਾ, 11 ਸਤੰਬਰ (ਹਰਪਾਲ ਸਿੰਘ ਖ਼ਾਲਸਾ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲਾ ਫਿਰੋਜਪੁਰ ਦੇ ਦੋ ਜ਼ੋਨ ਮੱਲਾ ਵਾਲਾ ਤੇ ਆਰਿਫ ਕੇ ਦੇ ਜ਼ੋਨਾਂ ਦੇ ਆਗੂਆ ਦੀ ਮੀਟਿੰਗ ਪਿੰਡ ਕੁਤਬਦੀਨ ਵਾਲਾ ਦੇ ਗੁਰੂਦੁਆਰਾ ਸਾਹਿਬ ਵਿੱਚ ਜ਼ੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਤੇ ਜ਼ੋਨ ਪ੍ਰਧਾਨ ਹਰਫੂਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੀਆਂ ਜਿਲਾ ਖ਼ਜ਼ਾਨਚੀ ਰਣਜੀਤ ਸਿੰਘ ਖੱਜਰਵਾਲਾ ਤੇ ਗੁਰਮੇਲ ਸਿੰਘ ਫੱਤੇਵਾਲਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕੇ ਕਿਸਾਨ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5ਲੱਖ ਰੁਪਏ ਤੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਪੰਜਾਬ ਸਰਕਾਰ ਦਾ ਇਹ ਵਾਅਦਾ ਵੀ ਖੋਖਲਾ ਦਿਖਾਈ ਦੇ ਰਿਹਾ ਹੈ ਇਸ ਦੇ ਸਬੰਧ ਵਿੱਚ SDM ਗੁਰੂਹਰਸਾਏ ਦੇ ਦਫਤਰ ਅੱਗੇ 9 ਸਤੰਬਰ ਤੋਂ ਤਿੰਨ ਸ਼ਹੀਦ ਪਰਿਵਾਰਾਂ ਨੂੰ 5 ਲੱਖ ਰੁਪਏ, ਇੱਕ ਜੀਅ ਨੂੰ ਨੋਕਰੀ, ਜੋ ਸਰਕਾਰ ਵੱਲੋਂ ਕਿਸਾਨਾਂ ਤੋ ਫ਼ਰਦਾਂ ਮੰਗੀਆਂ ਜਾ ਰਹੀਆਂ ਉਸ ਦੇ ਵਿਰੁੱਧ ਤੇ ਲੋਕਲ ਮਸਲਿਆਂ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ। ਜੇਕਰ ਸਰਕਾਰ ਇਹਨਾ ਮਸਲਿਆਂ ਦਾ ਹੱਲ ਜਲਦੀ ਨਹੀ ਕੱਢੀਆਂ ਤਾਂ 13 ਸਤੰਬਰ ਨੂੰ ਜ਼ੋਨ ਮੱਲਾ ਵਾਲਾ ਤੇ ਜ਼ੋਨ ਆਰਿਫਕੇ ਤੋਂ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਜੱਥੇ ਰਵਾਨਾ ਹੋਣਗੇ।

    ਜੋ ਸਰਕਾਰ ਵੱਲੋਂ ਕਿਸਾਨਾਂ ਤੋਂ ਫ਼ਰਦਾਂ ਮੰਗੀਆਂ ਜਾ ਰਹਿਆ ਹਨ। ਜੱਥੇਬੰਦੀ ਇਸ ਦਾ ਵਿਰੋਧ ਕਰਦੀ ਹੈ ਤੇ ਕਿਸਾਨ ਦੀ ਝੋਨੇ ਦੀ ਫਸਲ ਬਗੈਰ ਫਰਦਾ ਤੋਂ ਵਿਕਾਈ ਜਾਵੇਗੀ। ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ 22% ਕੀਤੀ ਜਾਵੇ ਤੇ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ।ਕਿਸਾਨ ਆਗੂਆਂ ਕੇਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤਾ ਵਾਧਾ ਰੱਦ ਕਰਦਿਆਂ 2830 ਰੁਪਏ ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਵਧਾਉਣ ਦੀ ਮੰਗ ਕੀਤੀ। ਕਿਸਾਨ ਆਗੂਆਂ ਮੰਗ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਸਮੁੱਚਾ ਕਰਜ਼ਾ ਖਤਮ ਕਰੇ, ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੋਤੇ ਰੱਦ ਕੀਤੇ ਜਾਣ।ਇਸ ਮੌਕੇ ਬਚਿੱਤਰ ਸਿੰਘ, ਗੁਰਮੁੱਖ ਸਿੰਘ, ਮੱਸਾ ਸਿੰਘ, ਹਰਨੇਕ ਸਿੰਘ, ਬਹਾਦਰ ਸਿੰਘ ਬੰਡਾਲਾ, ਕਾਰਜ ਸਿੰਘ ਆਦਿ ਆਗੂ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img