More

    ਕਿਸਾਨ ਆਗੂ ਦਾ ਸਿਆਸਤਦਾਨਾਂ ’ਤੇ ਵੱਡਾ ਸ਼ਬਦੀ ਹਮਲਾ

    ਰੂਪਨਗਰ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚਡੂਨੀ ਵੱਲੋਂ ਮਿਸ਼ਨ ਪੰਜਾਬ ਤਹਿਤ ਰੂਪਨਗਰ ਦੇ ਮੋਰਿੰਡਾ ’ਚ ਵੱਖ-ਵੱਖ ਕਿਸਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਨਾਲ ਮੀਟਿੰਗ ਕੀਤੀ ਗਈ ਜਿਥੇ ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ ’ਤ ਅੱਜ ਵੀ ਕਾਇਮ ਹਨ ਕਿ ਕਿਸਾਨਾਂ ਨੂੰ ਚੋਣ ਲੜਨੀ ਚਾਹੀਦੀ ਹੈ।

    ਆਪਣੀ ਬੇਬਾਕੀ ਅਤੇ ਨਿਡਰ ਬਿਆਨਬਾਜ਼ੀ ਲਈ ਜਾਣੇ ਜਾਂਦੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਚਡੂਨੀ ਵੱਲੋਂ ਮਿਸ਼ਨ ਪੰਜਾਬ ਤਹਿਤ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਵਿਚ ਵੱਖ-ਵੱਖ ਕਿਸਾਨਾਂ ਅਤੇ ਇਨਸਾਫ ਪਸੰਦ ਲੋਕਾਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਨੂੰ ਸੱਤ ਦਿਨਾਂ ਲਈ ਸਸਪੈਂਡ ਕੀਤਾ ਗਿਆ ਬਲਕਿ ਮੈਂ ਅੱਜ ਵੀ ਆਪਣੇ ਉਸੇ ਬਿਆਨ ਤੇ ਕਾਇਮ ਹਾਂ ਭਾਵੇਂ ਸੰਯੁਕਤ ਕਿਸਾਨ ਮੋਰਚਾ ਮੈਨੂੰ ਹਮੇਸ਼ਾ ਲਈ ਸਸਪੈਂਡ ਕਰ ਦੇਵੇ । ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੀ ਲੋੜ ਹੈ ਕਿਉਂਕਿ ਸੱਤਾ ਤੇ ਕਾਬਜ਼ ਭ੍ਰਿਸ਼ਟ ਲੀਡਰ ਕਿਸਾਨਾਂ ਅਤੇ ਆਮ ਜਨਤਾ ਦਾ ਖੂਨ ਚੂਸ ਰਹੇ ਨੇ ਜਦੋਂ ਤੱਕ ਕਿਸਾਨ ਸੱਤਾ ਵਿੱਚ ਨਹੀਂ ਆਉਂਦੇ ਦੇਸ਼ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਨਹੀਂ ਮਿਲ ਸਕਦੀ।

    ਕਾਬਿਲ-ਏ-ਗੌਰ ਹੈ ਕਿ ਗੁਰਨਾਮ ਸਿੰਘ ਚਡੂਨੀ ਵੱਲੋਂ ਜਦੋਂ ਕਿਸਾਨਾਂ ਨੂੰ ਚੋਣ ਲੜਨ ਸੰਬੰਧੀ ਬਿਆਨ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਨਾਮ ਸਿੰਘ ਚਡੂਨੀ ਨੂੰ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਗੁਰਨਾਮ ਸਿੰਘ ਚਡੂਨੀ ਦਾ ਅੱਜ ਵੀ ਇਹੀ ਕਹਿਣਾ ਹੈ ਕਿ ਉਹ ਆਪਣੇ ਸਟੈਂਡ ’ਤੇ ਕਾਇਮ ਹਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img