More

    ਕਿਸਾਨਾਂ ਨੂੰ ਟਿਊਬਵੈਲਾਂ ਲਈ 8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਣ ਕਿਸਾਨਾਂ ‘ਚ ਸਖਤ ਰੋਸ

    ਤਰਨ ਤਾਰਨ, 22 ਜੂਨ (ਬੁਲੰਦ ਆਵਾਜ ਬਿਊਰੋ) – ਕਿਸਾਨ ਮਜਦੂਰ ਸ਼ੰਘਰਸ਼ ਕਮੇਟੀ ਪੰਜਾਬ ਦੇ ਟਾਂਗਰਾ ਜ਼ੋਨ ਦੇ ਪ੍ਰਧਾਨ ਅਮੋਲਕਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨਾਂ ਦਾ ਵਫਦ ਉਪ ਮੰਡਲ ਅਫਸਰ ਟਾਂਗਰਾ ਅਤੇ ਵਧੀਕ ਨਿਗਰਾਨ ਇੰਜੀਨੀਅਰ ਜੰਡਿਆਲਾ ਗੁਰੂ ਨੂੰ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿਤੇ ਗਏ ਸਨ।ਕਿਸਾਨਾਂ ਨੂੰ ਟਿਊਬਵੈਲਾਂ ਲਈ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ।

    ਤਕਨੀਕੀ ਨੁਕਸ ਕਾਰਣ ਲਾਈਨਾਂ ਬੰਦ ਹੋਣ ਤੇ ਛੇਤੀ ਚਾਲੂ ਨਹੀਂ ਕੀਤੀਆਂ ਜਾ ਰਹੀਆਂ ਅਤੇ ਬੰਦ ਰਹਿਣ ਤੇ ਬਕਾਇਆ ਬਿਜਲੀ ਨਹੀਂ ਮਿਲ ਰਹੀ।ਜੇਕਰ ਕਿਸਾਨਾਂ ਦੀ ਮੁਸ਼ਕਲਾਂ ਵੱਲ ਕੋਈ ਧਿਆਨ ਨਾਂ ਦਿਤਾ ਗਿਆ ਤਾਂ ਕਿਸਾਨਾਂ ਵੱਲੋਂ ਉਪ ਮੰਡਲ ਦਫਤਰਾਂ ਦੇ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਲਗਾਏ ਜਾਣਗੇ । ਜੰਡਿਆਲਾ ਗੁਰੂ ਮੰਡਲ ਦੇ ਵਧੀਕ ਨਿਗਰਾਨ ਇੰਜੀਨੀਅਰ ਨੇ ਕਿਸਾਨਾਂ ਦੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ । ਇਸ ਸਮੇਂ ਪ੍ਰਮੁਖ ਆਗੂ ਸਤਨਾਮ ਸਿੰਘ ਤਲਵੰਡੀ , ਬਲਵਿੰਦਰ ਸਿੰਘ ਬਿੰਦੂ , ਅਮਰਿੰਦਰ ਸਿੰਘ ਮਾਲੋਵਾਲ , ਸੁਖਵਿੰਦਰ ਸਿੰਘ ਸ਼ਾਹ ਰਾਣਾਂਕਾਲਾ, ਬਲਬੀਰ ਸਿੰਘ ਜਬੋਵਾਲ , ਆਦਿ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img