More

    ਕਾਰ ਤੇ ਕੈਂਟਰ ਦੀ ਟੱਕਰ ਦੌਰਾਨ ਵਾਪਰਿਆ ਸੜਕ ਹਾਦਸਾ : ਦੋ ਦੋਸਤਾਂ ਦੀ ਮੌ.ਤ

    ਪਟਿਆਲਾ, 28 ਜੂਨ (ਬੁਲੰਦ ਆਵਾਜ਼ ਬਿਊਰੋ):-ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾ ਅਧੀਨ ਪੈਂਦੇ ਪਿੰਡ ਅਕਬਰਪੁਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚੋਂ ਇਕ ਨੌਜਵਾਨ ਕੁੱਝ ਸਮਾਂ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ। ਜਾਣਕਾਰੀ ਅਨੁਸਾਰ ਪਟਿਆਲਾ ਪੇਹੋਵਾ ਰੋਡ ‘ਤੇ ਬੀਤੀ ਰਾਤ ਬੀਐਮਡਬਯੂ ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਚਲਦਿਆਂ ਕਾਰ ਸਵਾਰ ਅਤੇ ਕਾਰ ਵਿਚ ਬੈਠੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਕਾਰ ਚਾਲਕ 32 ਸਾਲਾ ਲਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ ਤੇ ਉਸ ਦੇ ਨਾਲ ਉਸ ਦਾ ਦੋਸਤ ਸੰਦੀਪ ਵੀ ਗੱਡੀ ਵਿਚ ਮੌਜੂਦ ਸੀ। ਹਾਦਸੇ ਮਗਰੋਂ ਦੋਵੇਂ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਲਾਸ਼ਾਂ ਨੂੰ ਬਹੁਤ ਮੁਸ਼ਕਿਲ ਦੇ ਨਾਲ ਗੱਡੀ ਵਿਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕੈਂਟਰ ਚਾਲਕ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img