More

    ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਆਪ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਸੀਂ ਮਿੱਲ ਕੇ ਮਿਹਨਤ ਕਰਾਂਗੇ : ਕੁਲਦੀਪ ਸਿੰਘ ਧਾਲੀਵਾਲ

    ਨਗਰ ਨਿਗਮ ਇਲੈਕਸ਼ਨਾਂ ਬਾਰੇ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਬਾਰੇ ਆਪ’ ਜਿਲ੍ਹਾ ਇਕਾਈ ਵਲੋਂ ਕੀਤੀ ਗਈ ਅਹਿਮ ਮੀਟਿੰਗ

     

    ਅੰਮ੍ਰਿਤਸਰ, 16 ਮਾਰਚ (ਬੁਲੰਦ ਅਵਾਜ਼ ਬਿਊਰੋ) – ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਦੇ ਸ਼ਹਿਰ ਦਿਆਂ ਨਗਰ ਨਿਗਮ ਦਿਆਂ ਚੋਣਾਂ ਨੂੰ ਲੈ ਕੇ ਆਪ’ ਦੀ ਅਹਿਮ ਮੀਟਿੰਗ ਲੋਕ ਸਭਾ ਇੰਚਾਰਜ਼ ਸ. ਇਕਬਾਲ ਸਿੰਘ ਭੁੱਲਰ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਪ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਸ. ਜਸਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਬਚਤ ਭਵਨ ਹੋਈ,ਇਸ ਮੌਕੇ ਉਚੇਚੇ ਤੌਰ ਤੇ ਕੈਬਿਨੇਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਜੀ ਅਤੇ ਅੰਮ੍ਰਿਤਸਰ Improvement Trust ਦੇ Chairman ਸ਼੍ਰੀ ਅਸ਼ੋਕ ਤਲਵਾਰ ਜੀ ਪਹੁੰਚੇ ਇਸ ਮੌਕੇ ਆਉਣ ਵਾਲੀਆਂ ਨਗਰ ਨਿਗਮ ਇਲੈਕਸ਼ਨਾਂ ਬਾਰੇ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਬਾਰੇ ਅਹਿਮ ਫੈਸਲੇ ਲਏ ਗਏ ਅਤੇ ਪਾਰਟੀ ਦੀ ਅਗੇਤਰੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਵੱਖ ਵੱਖ ਵਿੰਗਾਂ ਦੇ ਪ੍ਰਧਾਨਾਂ,ਅਹੁਦੇਦਾਰਾਂ ਅਤੇ ਬਲਾਕ ਇੰਚਾਰਜਾਂ ਦੇ ਵਿਚਾਰ ਸੁਣੇ ਅਪਣੇ ਸੰਬੋਧਨ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਅਤੇ ਖੁੱਲ੍ਹੇ ਦਿਲ ਨਾਲ ਸਾਰੇ ਸਾਥੀਆਂ ਦੇ ਵਿਚਾਰ ਜਾਣੇ ਅਤੇ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਹਰ ਵਾਰਡ ਨੂੰ ਬੂਥ ਲੈਵਲ ਤੱਕ ਮਜ਼ਬੂਤ ਕੀਤਾ ਜਾਵੇਗਾ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਆਪ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਸੀਂ ਮਿੱਲ ਕੇ ਮਿਹਨਤ ਕਰਾਂਗੇ, ਅਪਣੇ ਦਿੱਤੇ ਬਿਆਨ ਵਿੱਚ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਕੋਈ ਕੋਰ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ Improvement Trust ਦੇ Chairman ਸ਼੍ਰੀ ਅਸ਼ੋਕ ਤਲਵਾਰ ਜੀ ਅਤੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੀ ਨੇ ਵੀ ਸੰਗਠਨ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਇਸ ਮੌਕੇ ਰਛਪਾਲ ਸਿੰਘ ਸਰਕਾਰੀਆ, ਜਗਦੀਪ ਸਿੰਘ,ਅਨਿਲ ਮਹਾਜਨ,ਵਿਕਰਮ ਜੀਤ ਵਿੱਕੀ, ਹਰਜੀਤ ਸਿੰਘ, ਸੁਖਬੀਰ ਕੌਰ,ਧਰ. ਇੰਦਰਪਾਲ,ਸਤਵਿੰਦਰ ਸਿੰਘ ਜੌਹਲ,ਅਨਮੋਲ ਛਾਪਾ,ਭਗਵੰਤ ਕੰਵਲ,ਜਗਦੀਪ ਸਿੰਘ, ਪ੍ਰਭਬੀਰ ਸਿੰਘ ਬਰਾੜ,ਰਵਿੰਦਰ ਹੰਸ, ਪਰਮਿੰਦਰ ਸਿੰਘ ਸੇਠੀ,ਮਨੀਸ਼ ਅਗਰਵਾਲ,ਸ਼ਿਵਾਨੀ ਸ਼ਰਮਾ, ਸ਼ਸ਼ਿਵੀਰ ਸ਼ਰਮਾ, ਮਨਦੀਪ ਸਿੰਘ ਮੋਂਗਾ ਲਾਟੀ ਭਲਵਾਨ,ਰੌਸ਼ਨ ਸਿੰਘ,ਕਸ਼ਮੀਰ ਸਿੰਘ ਰੰਧਾਵਾ,ਹਰਪ੍ਰੀਤ ਬੇਦੀ,ਕੇਵਲ ਅਟਵਾਲ,ਮੁਖਵਿੰਦਰ ਵਿਰਦੀ, ਨਰਿੰਦਰ ਮਰਵਾਹਾ,ਕਿਰਪਾਲ ਸਿੰਘ, ਦਿਕਸ਼ਿਤ ਧਵਨ,ਰਾਜੀਵ ਖੈਹਰਾ,ਸ਼ੀਤਲ ਜੁਨੇਜਾ ਅਤੇ ਹੋਰਨਾਂ ਅਨੇਕਾਂ ਸਾਥੀ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img