More

    ਕਾਨੂੰਨ ਤੋਂ ਭਗੌੜਾ ਹੋਇਆ ਮਾਵਾਂ ਦੇ ਪੁੱਤ ਮਾਰਨ ਵਾਲਾ ਸੁਮੇਧ ਸੈਣੀ : ਦਲ ਖਾਲਸਾ

    ਪੰਜਾਬ ਪੁਲਸ ਦਾ ਸਾਬਕਾ ਮੁਖੀ ਅਤੇ ਸਿੱਖਾਂ ਵਿਚ ਆਮ ਕਰਕੇ ਕਾਤਲ ਵਜੋਂ ਜਾਣਿਆ ਜਾਂਦਾ ਪੰਜਾਬ ਪੁਲਸ ਦਾ ਸਾਬਕਾ ਮੁਖੀ ਸੁਮੇਧ ਸੈਣੀ 29 ਸਾਲ ਪਹਿਲਾਂ ਕਤਲ ਕੀਤੇ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਵਿਚ ਨਾਮਜ਼ਦ ਹੋਣ ਮਗਰੋਂ ਗ੍ਰਿਫਤਾਰੀ ਦੇ ਡਰੋਂ ਲੁਕਦਾ ਫਿਰ ਰਿਹਾ ਹੈ। ਸੁਮੇਧ ਸੈਣੀ ਨੂੰ ਪਹਿਲਾਂ ਇਸ ਮਾਮਲੇ ‘ਚ ਅਗਵਾ ਦੀਆਂ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਗਿਆ ਸੀ ਪਰ ਬਾਅਦ ਵਿਚ ਉਸਦੇ ਸਾਥੀਆਂ ਦੀ ਗਵਾਹੀ ਦੇ ਅਧਾਰ ‘ਤੇ ਉਸ ਖਿਲਾਫ ਕਤਲ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਗਿਆ ਸੀ। ਸੁਮੇਧ ਸੈਣੀ ਨੇ ਧਾਰਾ 302 ਵਿਚ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਉਸਦੀ ਅਪੀਲ ਖਾਰਜ ਕਰ ਦਿੱਤੀ।

    ਅੱਜ ਦਲ ਖ਼ਾਲਸਾ ਵੱਲੋਂ ਸੁਮੇਧ ਸੈਣੀ ਦੇ ਭਗੌੜੇ ਹੋਣ ਦੇ ਪੋਸਟਰ ਲਾਏ ਗਏ ਅਤੇ ਉਸਨੂੰ ਫੜ੍ਹਾਉਣ ਜਾਂ ਉਸਦੀ ਜਾਣਕਾਰੀ ਦੇਣ ਵਾਲੇ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਪਾਰਟੀ ਨੇ ਅੰਮ੍ਰਿਤਸਰ ਅਤੇ ਦਿੱਲੀ ਵਿਚ ਥਾਂ-ਥਾਂ ਕਾਤਲ ਸੈਣੀ ਦੇ ਭਗੌੜਾ ਹੋਣ ਦੇ ਪੋਸਟਰ ਲਾਏ। ਇਹਨਾਂ ਪੋਸਟਰਾਂ ‘ਤੇ ਲਿਖਿਆ ਸੀ, “ਪੰਜਾਬ ਦੇ ਲੋਕਾਂ ਅਤੇ ਕਾਨੂੰਨ ਦਾ ਭਗੌੜਾ ਸੁਮੇਧ ਸਿੰਘ ਸੈਣੀ।”

    ਦਲ ਖਾਲਸਾ ਨੇ ਐਲਾਨ ਕੀਤਾ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਭਗੌੜੇ ਸਾਬਕਾ ਡੀ.ਜੀ.ਪੀ ਪੰਜਾਬ ਸੁਮੇਧ ਸਿੰਘ ਸੈਣੀ ਦੀ ਭਾਲ ਵਿੱਚ ਪੰਜਾਬ ਭਰ ਵਿੱਚ ਪੋਸਟਰ ਲਗਾਏ ਜਾਣਗੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਬੁਚੜ ਸੈਣੀ ਨੂੰ ਗ੍ਰਿਫਤਾਰ ਕਰਨ ਅਤੇ ਕਰਵਾਉਣ ਵਾਲਿਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਜ਼ਰੂਰੀ ਹੈ ਕਿ ਵਰਦੀ ਪਾ ਕੇ ਕਨੂੰਨ ਤੋੜਨ ਵਾਲਿਆ ਨੂੰ ਉਹਨਾ ਦੇ ਗੁਨਾਹਾਂ ਲਈ ਕਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ।

    ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਕਿਸੇ ਸਮੇ ਲੋਕਾ ਨੂੰ ਪੰਜਾਬ ਪੁਲਿਸ ਵਿੱਚ ਵਿਸਵਾਸ਼ ਰੱਖਣ ਦਾ ਹੋਕਾ ਦੇਣ ਵਾਲਾ ਇਹ ਜ਼ਾਲਮ ਪੁਲਿਸ ਅਫਸਰ ਹੁਣ ਖੁਦ ਅਦਾਲਤ ਨੂੰ ਕਹਿ ਰਿਹਾ ਹੈ ਕਿ ਉਸਨੂੰ ਪੰਜਾਬ ਪੁਲਿਸ ਵਿੱਚ ਭਰੋਸਾ ਨਹੀ, ਅਤੇ ਉਸਦਾ ਕੇਸ ਪੰਜਾਬ ਤੋ ਬਾਹਰ ਕਿਹਾ ਕੇਂਦਰੀ ਏਜੰਸੀ ਨੂੰ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸੈਣੀ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਕੇ ਪੁਲਿਸ ਲਈ ਇਸਨੂੰ ਗ੍ਰਿਫਤਾਰ ਕਰਨ ਦਾ ਰਾਹ ਪਧਰਾ ਕਰ ਦਿੱਤਾ ਹੈ।

    ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੈਣੀ ਸਰਕਾਰ ਅਤੇ ਅਦਾਲਤਾਂ ਨਾਲ ਲੁਕਣ-ਮੀਟੀ ਖੇਡ ਰਿਹਾ ਹੈ। ਉਹਨਾਂ ਦਸਿਆ ਕਿ ਸੈਣੀ ਦਾ ਭਗੌੜੇ ਹੋਣ ਦਾ ਪੋਸਟਰ ਪੂਰੇ ਪੰਜਾਬ ਵਿੱਚ ਲਾਏ ਜਾਣਗੇ। ਉਹਨਾਂ ਇਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਪੁਲਿਸ ਅਤੇ ਸਰਕਾਰ ਉਸ ਨਾਲ ਦੋਸਤਾਨਾਂ ਮੈਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਲੀਡਰਸ਼ਿਪ ਅਗਰ ਚਾਹੇ ਤੇ ਉਸਨੂੰ ੨੪ ਘੰਟਿਆਂ ਵਿੱਚ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਮੰਨਿਆ ਕਿ ਸੈਣੀ ਇੰਡੀਅਨ ਸਟੇਟ ਦਾ ਚਹੇਤਾ ਹੈ ਅਤੇ ਉਸਨੂੰ ਸਰਕਾਰੀ ਸ਼ਹਿ ‘ਤੇ ਅਸਰਰਸੂਖ ਵਾਲੇ ਲੋਕ ਪਨਾਹ ਦੇਈ ਬੈਠੇ ਹਨ। ਉਹਨਾਂ ਕਿਹਾ ਕਿ ਕਾਨੂੰਨ ਦੀ ਨਿਗਾਹ ਵਿੱਚ ਪਨਾਹ ਦੇਣ ਵਾਲਾ ਵੀ ਦੋਸ਼ੀ ਹੈ।

    ਪਤਰਕਾਰਾਂ ਦੇ ਇੱਕ ਸੁਆਲ ਦੇ ਜੁਆਬ ਵਿੱਚ ਕਿ ਭਗੌੜਾ ਕਰਾਰ ਦੇਣ ਦਾ ਕੰਮ ਸਰਕਾਰ ਦਾ ਹੈ ਉਤੇ ਨਰੈਣ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੈਣੀ ਨੂੰ ਇਸ਼ਤਿਹਾਰੀ ਭਗੌੜਾ ਕਰਾਰ ਦੇਵੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਰਕਾਰ ਉਤੇ ਦਬਾਅ ਪਾਉਣ ਲਈ ਪੋਸਟਰ ਮੁਹਿੰਮ ਵਿੱਢੀ ਹੈ। ਦਲ ਖਾਲਸਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਸੈਣੀ ਦੀ ਗ੍ਰਿਫਤਾਰੀ ਲਈ ਸੜਕਾਂ ‘ਤੇ ਵੀ ਉਤਰਨਗੇ।

    ਇਕ ਹੋਰ ਅਗਵਾ ਅਤੇ ਲਾਪਤਾ ਕਰਨ ਦੇ ਮਾਮਲੇ ਦੀ ਕੱਲ੍ਹ ਹੋਵੇਗੀ ਸੁਣਵਾਈ
    ਸੁਮੇਧ ਸੈਣੀ ਖ਼ਿਲਾਫ਼ ਅਗਵਾ ਅਤੇ ਲਾਪਤਾ ਕਰਨ ਦਾ ਇਕ ਹੋਰ 26 ਸਾਲ ਪੁਰਾਣਾ ਕੇਸ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਭਲਕੇ ਸੁਣਵਾਈ ਲਈ ਵਿਚਾਰ ਅਧੀਨ ਹੈ। ਉਸ ਕੋਲ ਸੁਪਰੀਮ ਕੋਰਟ ਜਾਣ ਜਾਂ ਸੁਣਵਾਈ ਅਦਾਲਤ ਜਾਂ ਪੁਲੀਸ ਅੱਗੇ ਆਤਮ ਸਮਰਪਣ ਕਰਨ ਦਾ ਰਾਹ ਹੈ। ਪੰਜਾਬ ਸਰਕਾਰ ਉਸ ਨੂੰ ਭਗੌੜਾ ਅਪਰਾਧੀ ਐਲਾਨਣ ਲਈ ਕਾਰਵਾਈ ਸ਼ੁਰੂ ਕਰ ਸਕਦੀ ਹੈ। ਦਿੱਲੀ ਵਿੱਚ ਸੈਣੀ ਤਿੰਨ ਹੋਰਨਾਂ ਨਾਲ ਵਾਹਨ ਕਾਰੋਬਾਰੀ ਵਿਨੋਦ ਕੁਮਾਰ, ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਵਿਨੋਦ ਅਤੇ ਮੁਖਤਿਆਰ ਨੂੰ ਪੁਲੀਸ ਨੇ 15 ਮਾਰਚ 1994 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਤੋਂ ਚੁੱਕ ਲਿਆ ਸੀ, ਅਸ਼ੋਕ ਨੂੰ ਉਸੇ ਦਿਨ ਹੀ ਕਥਿਤ ਤੌਰ ’ਤੇ ਲੁਧਿਆਣਾ ਤੋਂ ਅਗਵਾ ਕਰ ਲਿਆ ਗਿਆ ਸੀ। ਸੀਬੀਆਈ ਪਹਿਲਾਂ ਹੀ ਅਰਜ਼ੀ ਦਾਇਰ ਕਰ ਚੁੱਕੀ ਹੈ ਕਿ ਸੈਣੀ ਨੂੰ ਦਿੱਤੀ ਗਈ ਨਿੱਜੀ ਪੇਸ਼ਕਾਰੀ ਤੋਂ ਛੋਟ ਨੂੰ ਰੱਦ ਕੀਤਾ ਜਾਵੇ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਵੱਲੋਂ ਵੀਰਵਾਰ ਨੂੰ ਸੀਬੀਆਈ ਦੀ ਪਟੀਸ਼ਨ ’ਤ ਸੁਣਵਾਈ ਕਰਨ ਦੀ ਸੰਭਾਵਨਾ ਹੈ।

    ਇਹ ਅਪਰਾਧਿਕ ਕੇਸ ਸੈਣੀ ਅਤੇ ਹੋਰਾਂ ਖ਼ਿਲਾਫ਼ ਸੀ ਬੀ ਆਈ ਨੇ 24 ਮਾਰਚ 1994 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਦਰਜ ਕੀਤਾ ਸੀ। ਵਿਨੋਦ ਦੀ ਮਾਂ ਅਮਰ ਕੌਰ ਦੀ ਅਪੀਲ ਉਪਰ ਕੇਸ 2004 ਵਿੱਚ ਸੁਪਰੀਮ ਕੋਰਟ ਨੇ ਦਿੱਲੀ ਤਬਦੀਲ ਕਰ ਦਿੱਤਾ ਸੀ। ਬੀਬੀ ਅਮਰ ਕੌਰ ਨੇ ਕਿਹਾ ਸੀ ਕਿ ਆਈਪੀਐਸ ਅਧਿਕਾਰੀ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਗੁਆਚੇ ਪੁੱਤਰ ਲਈ 24 ਸਾਲਾਂ ਤੋਂ ਕਾਨੂੰਨੀ ਲੜਾਈ ਲੜਨ ਵਾਲੀ ਮਾਂ ਦੀ 12 ਦਸੰਬਰ 2017 ਨੂੰ ਮੌਤ ਹੋ ਗਈ ਸੀ।

    ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img