More

    ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਫੂਕਿਆ ‘ਆਪ’ ਨੇ ਪੁਤਲਾ

    ਧਾਨਗੀ ਦੇ ਨਸ਼ੇ ਚ ਨਵਜੋਤ ਸਿੰਘ ਸਿੱਧੂ ਭੁੱਲੇ ਬਾਣੀ ਦਾ ਸਤਿਕਾਰ : ਡਾ ਇੰਦਰਪਾਲ

    ਅੰਮ੍ਰਿਤਸਰ, 30 ਜੁਲਾਈ (ਗਗਨ) – ਅੱਜ ਆਪ’SC ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ ਜੀ ਦੀ ਅਗਵਾਈ ਹੇਠ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਇੰਦਰਪਾਲ ਨੇ ਕਿਹਾ ਬੀਤੇ ਕੱਲ੍ਹ ਜਲੰਧਰ ਦੀ ਇਕ ਰੈਲੀ ਦੌਰਾਨ ਲਾਈਵ ਹੋਕੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਕਬੀਰਾ ਖੜਾ ਬਾਜ਼ਾਰ ਮੇਂ ਸਬਕੀ ਮਾਂਗੇ ਖ਼ੈਰ ਨੂੰ ਤੋੜ ਮਰੋੜ ਕੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੰਕਾਰ ਵਿੱਚ ਆ ਕੇ ਕਬੀਰ ਜੀ ਦੇ ਨਾਮ ਨੂੰ ਕੱਟ ਕੇ ਸਿੱਧੂ ਖੜਾ ਬਜ਼ਾਰ ਮੇਂ  ਕਾਂਗਰਸ ਮਾਂਗੇ ਖ਼ੈਰ ਬੋਲਿਆ ਜੋ ਕਿ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ, ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੇ ਆਪ ਨੂੰ ਕਬੀਰ ਸਾਹਿਬ ਤੋਂ ਵੀ ਉੱਚਾ ਸਮਝਿਆ ਗਿਆ ਹੈ,ਇਸ ਮੌਕੇ ਓਹਨਾਂ ਕਿਹਾ ਕਿ SC ਭਾਈਚਾਰਾ ਚਾਹੇ ਉਹ ਕਬੀਰਪੰਥੀ,ਹੋਣ ਯਾ,ਰਵੀ ਦਾਸ,ਵਾਲਮੀਕਿ ਸਮਾਜ ਦੇ ਲੋਕ ਹੋਣ,ਸਾਰੇ ਹੀ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਘੋਰ ਨਿੰਦਾ ਕਰਦੇ ਹਨ।ਉਹਨਾਂ ਕਿਹਾ ਭਗਤ ਕਬੀਰ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਜਾਕੇ ਕਾਂਗਰਸ ਪ੍ਰਧਾਨ ਨੇ ਦਲਿਤ ਭਾਈਚਾਰੇ ਦਾ ਮਜ਼ਾਕ ਤੇ ਉਡਾਇਆ ਹੀ ਹੈ ਨਾਲੇ ਸਰਵ ਸਾਂਝੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਵੀ ਛੇੜ ਛਆੜ ਕੀਤੀ ਹੈ ਜਿਸਨੂੰ ਦਲਿਤ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

    ਆਮ ਆਦਮੀ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੀ ਹੈ ਕਿ ਇਸ ਨੇ ਭਗਤਾਂ ਦੀ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਇਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਧਾਰਮਿਕ ਸਜ਼ਾ ਵੀ ਲਗਾਈ ਜਾਵੇ, ਉਹਨਾਂ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਜਨਤਕ ਤੌਰ ਤੇ ਦਲਿਤ ਸਮਾਜ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੇ ਨਹੀਂ ਤਾਂ ਉਸਦੇ ਘਰ ਦੇ ਬਾਹਰ ਵੀ ਪੁਤਲਾ ਫੂਕਿਆ ਜਾਵੇਗਾ ਅਤੇ ਪੰਜਾਬ ਦੇ ਹਰ ਚੌਂਕ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਰੌਸ਼ ਮੁਜਾਹਰਾ ਕੀਤਾ ਜਾਵੇਗਾ,ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮਜੀਤ ਵਿੱਕੀ ਸਤਵਿੰਦਰ ਸਿੰਘ ਜੌਹਲ ,ਰੋਸ਼ਨ ਸਿੰਘ ਬੰਡਾਲਾ,ਸਰਬਜੀਤ ਸਿੰਘ ਸੰਧੂ,ਕਾਕਾ ਪ੍ਰਧਾਨ, ਬਲਜੀਤ ਸਿੰਘ ,ਬੂਟਾ ਰਾਮ,ਬਾਊ ਸੁਰਿੰਦਰ ਕੁਮਾਰ, ਹਰਪ੍ਰੀਤ ਸਿੰਘ ਫਾਊਂਡਰ ਮੈਂਬਰ,  ਜਨਕ ਰਾਜ, ਰਾਕੇਸ਼ ਕੁਮਾਰ, ਸੁਨੀਲ ਅਰੋਡ਼ਾ, ਅਸ਼ਵਨੀ ਕੁਮਾਰ,ਮੋਹਨ, ਸੁਖਵਿੰਦਰ ,ਸੂਬੇਦਾਰ ਬਲਵਿੰਦਰ ਸਿੰਘ ਨਵਜੋਤ ਸਿੰਘ ਵਰਿੰਦਰ ਯਾਦਵ ਨਰੇਸ਼ ਸ਼ਰਮਾ ਤਰਸੇਮ ਕਲਿਆਣ ਸ਼ੁੱਭ ਖੋਸਲਾ  ਰਜੇਸ਼ ਕੁਮਾਰ  ਸੁਖਦੀਪ ਸਿੰਘ ਆਦਿ ਹਾਜ਼ਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img