More

    ਕਸੇਲ ਵਿਖੇ ਸਟੇਟ ਬੈਕ ਦਾ ਏ.ਟੀ.ਐਮ ਗੈਸ ਕਟਰ ਕੱਟਕੇ ਚੋਰਾਂ ਨੇ 27 ਲੱਖ ਤੋ ਵੱਧ ਦੀ ਲੁੱਟੀ ਨਗਦੀ

    ਬੈਂਕ ਵੱਲੋਂ ਬਲੈਕ ਕੈਟ ਨਾਮਕ ਪ੍ਰਾਈਵੇਟ ਕੰਪਨੀ ਰਾਹੀਂ ਰੱਖਿਆ ਗਿਆ ਸੁਰੱਖਿਆ ਗਾਰਡ ਵੀ ਸੁੱਤਾ ਸੀ ਘਰੇ

    ਅੰਮ੍ਰਿਤਸਰ, 24 ਜੁਲਾਈ (ਗਗਨ) – ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਸੇਲ ਵਿਖੇ ਲੰਘੀ ਰਾਤ ਨੂੰ ਭਾਰਤੀ ਸਟੇਟ ਬੈਂਕ ਦਾ ਏਟੀਐੱਮ ਗੈਸ ਕਟਰ ਨਾਲ ਕੱਟ ਕੇ 27 ਲੱਖ ਤੋਂ ਵੱਧ ਦੀ ਰਾਸ਼ੀ ਲੁੱਟ ਲੈਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਕਿ ਬੈਂਕ ਵੱਲੋਂ ਬਲੈਕ ਕੈਟ ਨਾਮਕ ਪ੍ਰਾਈਵੇਟ ਕੰਪਨੀ ਰਾਹੀਂ ਰੱਖਿਆ ਗਿਆ ਸੁਰੱਖਿਆ ਗਾਰਡ ਵੀ ਘਰੇ ਸੁੱਤਾ ਰਿਹਾ।ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਦੀਪਕ ਕੁਮਾਰ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਾਂਚ ਦੇ ਮੈਨੇਜਰ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਗਾਰਡ ਸਾਹਿਬ ਸਿੰਘ ਦਾ ਫੋਨ ਆਇਆ ਕਿ ਬੈਂਕ ਦੇ ਬਾਹਰ ਗੇਟ ਨੂੰ ਲੱਗਾ ਤਾਲਾ ਅਤੇ ਏਟੀਐੱਮ ਦੇ ਤਾਲੇ ਟੁੱਟੇ ਹੋਏ ਨੇ।

    ਜਿਸ ਸਬੰਧੀ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਆਏ ਅਣਪਛਾਤੇ ਚੋਰਾਂ ਨੇ ਪਹਿਲਾਂ ਬਾਹਰ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਏਟੀਐੱਮ ਦੇ ਸ਼ਟਰ ਦਾ ਤਾਲਾ ਗੈਸ ਕਟਰ ਨਾਲ ਕੱਟ ਕੇ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪਰ ਸ਼ਟਰ ਅੰਦਰ ਕਨਸੀਲਡ ਲੋਕ ਲੱਗੇ ਹੋਣ ਕਰਕੇ ਨਹੀਂ ਖੁੱਲ੍ਹਿਆ ਤੇ ਲੁਟੇਰਿਆਂ ਨੇ ਸ਼ਟਰ ਹੀ ਕੱਟ ਦਿੱਤਾ। ਕੰਪਲੈਕਸ ਵਿਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਦਿਸ਼ਾ ਵੀ ਬਦਲ ਦਿੱਤੀ। ਏਟੀਐੱਮ ਮਸ਼ੀਨ ਦੇ ਅੰਦਰੂਨੀ ਲੱਗੇ ਕੈਮਰੇ ’ਤੇ ਸਪਰੇਅ ਕਰ ਦਿੱਤਾ ਤੇ ਮਸ਼ੀਨ ਦੀ ਲੋਹੇ ਦੀ ਚਾਦਰ ਨੂੰ ਕੱਟ ਕੇ ਨਕਦੀ ਚੋਰੀ ਕਰ ਲਈ।

    ਉਨ੍ਹਾਂ ਦੱਸਿਆ ਕਿ ਬੈਂਕ ਦੇ ਕੰਪਿਊਟਰ ਰਿਕਾਰਡ ਮੁਤਾਬਿਕ ਏਟੀਐੱਮ ਮਸ਼ੀਨ ਵਿਚ ਪਏ 27 ਲੱਖ 83 ਹਜਾਰ 500 ਰੁਪਏ ਚੋਰੀ ਹੋਏ ਹਨ। ਬ੍ਰਾਂਚ ਦੇ ਮੈਨੇਜਰ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਬੈਂਕ ਵਿਚ ਪੈਸੇ ਰਖਵਾਏ ਸਨ। ਉਸ ਵਿਚ ਕਿੰਨੀ ਰਕਮ ਹੈ, ਇਸ ਬਾਰੇ ਉਹ ਇਸ ਤਰ੍ਹਾਂ ਨਹੀਂ ਦੱਸ ਸਕਦੇ। ਜਦੋਂਕਿ ਪੁਲਿਸ ਵਿਭਾਗ ਵੱਲੋਂ ਫਿੰਗਰ ਪਿ੍ਰੰਟ ਐਕਸਪਰਟ ਅਤੇ ਡਾਗ ਸਕੁਆਇਡ ਟਰੈਕਰ ਨਵਾਬ ਦੀ ਮੱਦਦ ਨਾਲ ਗੁਰਵੇਲ ਸਿੰਘ ਵੀ ਮੌਕੇ ’ਤੇ ਪੁੱਜੇ ਪਰ ਕਈ ਲੋਕਾਂ ਦੇ ਦਾਖਲੇ ਕਾਰਨ ਇਨ੍ਹਾਂ ਕਾਰਵਾਈ ਕਰਨ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਥਾਣਾ ਮੁਖੀ ਦੀਪਕ ਕੁਮਾਰ ਅਨੁਸਾਰ ਜਿਥੇ ਬਲੈਕ ਕੈਟ ਕੰਪਨੀ ਦੇ ਗਾਰਡ ਕੋਲੋਂ ਪੁੱਛਗਿੱਛ ਕਰਨ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਘਾਲੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img