More

    ਕਲਾ ਅਤੇ ਬੋਲਣ ਦੀ ਆਜਾਦੀ ਤੋੰ ਪੌਰਨ ਰੀਲਾਂ ਦੇ ਹੱਕ ‘ਚ ਅਤੇ ਲੋਕ-ਗੀਤਾਂ ‘ਤੇ ਪਬੰਦੀ ਤੱਕ ਦਾ ਕਾਮਰੇਡੀ ਸਫਰ

    ਇਸਤ੍ਰੀ ਜਾਗਰਿਤੀ ਮੰਚ ਹੋਰ ਕੁਝ ਨਹੀੰ, ਕਾਮਰੇਡਾਂ ਦੀਆਂ ਘਰਵਾਲੀਆਂ ਦਾ ਮੰਚ ਹੈ। ਜੋ ਆਪਣੇ ਮਰਦਾਂ ਦੀ ਵਿਚਾਰਧਾਰਾ, ਮਨਮਰਜੀ ਤੇ ਆਰਥਿਕ ਲਾਭ ਦੀ ਤਵੱਕੋੰ ਵਿਚ ਪ੍ਰੈਸ ਬਿਆਨ ਜਾਰੀ ਕਰਦਾ ਰਹਿੰਦਾ ਹੈ। ਕੋਈ ਨਿੱਗਰ ਵਿਚਾਰਧਾਰਾ ਨਹੀੰ, ਬੱਸ ਗੋਟੀਬਾਜੀ ਹੈ, ਦਲਜੀਤ ਦੁਸਾਂਝ ਖਿਲਾਫ ਧਰਨਾ ਦੇ ਦਿੰਦੇ ਹਨ ਕਿ “ਲੱਕ 28” ਕਿਉੰ ਗਾਇਆ, ਤੇ ਜਦੋੰ ਸਿਮਰਨ ਕੌਰ ਢਾਡਲੀ ਨੰਗੇਜ ਖਿਲਾਫ ਗਾਉੰਦੀ ਹੈ ਤਾਂ ਉਸਤੇ ਪਬੰਦੀ ਦੀ ਮੰਗ ਕਰਦੇ ਹਨ। ਬੌਧਿਕ ਕੰਗਾਲੀ ਦਾ ਸ਼ਿਕਾਰ ਹੱਠ ਧਰਮੀ ਕਾਮਰੇਡਾਂ ਦੀਆਂ ਘਰਵਾਲੀਆਂ ਇਹ ਸਮਝਣ ਤੋੰ ਅਸਮਰੱਥ ਨੇ ਕਿ ਕਾਮਰੇਡ ਵਿਚਾਰਧਾਰਾ ਤਾਂ ਕਲਾ ਉਤੇ ਹਰ ਤਰਾਂ ਦੀਆਂ ਪਾਬੰਦੀਆਂ ਦਾ ਵਿਰੋਧ ਕਰਦੀ ਰਹੀ ਹੈ। ਮਸਲਨ ਜੇ ਕਿਸੇ ਫਿਲਮ ਵਿਚ ਸਿੱਖ ਗੁਰੂਆਂ ਜਾਂ ਧਾਰਮਿਕ ਅਕੀਦੇ ਖਿਲਾਫ ਮੰਦ ਇਰਾਦੇ ਨਾਲ ਕੁਝ ਗਲਤ ਕਿਹਾ/ਦਿਖਾਇਆ ਜਾਵੇ ਤਾਂ ਸਿੱਖ ਓਸ ਫਿਲਮ ਤੇ ਪਬੰਦੀ ਦੀ ਮੰਗ ਕਰਨ ਤਾਂ ਕਾਮਰੇਡ Artistic Freedom (ਕਲਾ ਦੇ ਪ੍ਰਗਟਾਵੇ ਦੇ ਅਧਿਕਾਰ) ਦੇ ਨਾਂ ਤੇ ਉਸ ਫਿਲਮ ਦੇ ਹੱਕ ‘ਚ ਆ ਜਾਂਦੇ ਹਨ। ਜਦੋੰ ਮੋਦੀ ਨੇ ਪੌਰਨ ਫਿਲਮਾਂ ਦੀਆਂ ਵੈਬਸਾਇਟਾਂ ਬੰਦ ਕੀਤੀਆਂ ਤਾਂ ਭਾਰਤੀ ਕਾਮਰੇਡਾਂ ਨੇ ਇਸ ਪਬੰਦੀ ਦਾ ਵੀ ਵਿਰੋਧ ਕੀਤਾ। ਧਾਰਮਿਕ ਸ਼ਹਿਰਾਂ ਵਿਚ ਸ਼ਰਾਬ ਸਿਗਰਟ ਦੀ ਪਬੰਦੀ ਦੀ ਮੰਗ ਖਿਲਾਫ ਕਾਮਰੇਡਾਂ ਦੇ ਰਸਾਲੇ ਭਰੇ ਪਏ ਹਨ। ਦੋਗਲੇਪਣ ਦੀ ਹੱਦ ਆ ਕਿ ਕਾਮਰੇਡ ‘ਕਲਾ ਦੇ ਪ੍ਰਗਟਾਵੇ’ ਦੀ ਖੁੱਲ ਦੀ ਲੜਾਈ ਲੜਦੇ ਪਾਬੰਦੀਆ ਦੀ ਮੰਗ ਕਰਨ ਲੱਗੇ ਤੇ ਕਾਮਰੇਡਣੀਆਂ “ਲੱਕ ਟਵੰਟੀ ਏਟ” ਦਾ ਵਿਰੋਧ ਕਰਦੀਆਂ ਕਰਦੀਆਂ ਨੰਗੇ ਹੋ ਕੇ ਪੈਸੇ ਕਮਾਉਣ ਵਾਲੀਆਂ ਬਦਕਾਰ ਜਨਾਨੀਆਂ ਦੇ ਹੱਕ ‘ਚ ਆ ਗਈਆਂ। ਤੇ ਸਿਮਰਨ ਕੌਰ ਢਾਡਲੀ ਨੂੰ ਜੇਲ੍ਹ ‘ਚ ਸੁੱਟਣ ਦੀ ਮੰਗ ਕਰਨ ਲੱਗੀਆ।
    ਮਹਿਕਮਾ_ਪੰਜਾਬੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img